ਫਰੀਦਕੋਟ, 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਡਿਪਾਰਟਮੈਂਟ ਆਫ ਸਾਇੰਸ ਅਤੇ ਟੈਕਨੋਲੋਜੀ ਨੇ ਸਾਇੰਸ ਪ੍ਰੋਗਰਾਮ ਤਹਿਤ ਵਿਗਿਆਨ ਪ੍ਰਦਰਸਨੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 20 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚ 11ਵੀਂ ਜਮਾਤ ਦੀ ਮਾਨਵਜੀਤ ਕੌਰ ਅਤੇ ਕਿਰਨਜੀਤ ਕੌਰ ਨੇ ਭਾਗ ਲਿਆ ਅਤੇ ਇਸ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਨਾ ਵਿਦਿਆਰਥਨਾਂ ਨੂੰ ਟਰਾਫੀ ਅਤੇ 10 ਹਜਾਰ ਕੈਸ ਨਾਲ ਸਨਮਾਨਿਤ ਕੀਤਾ ਗਿਆ। ਅਦਾਰੇ ਦੇ ਪਿ੍ਰੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਇਹਨਾਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਇਨਾ ਵਿਦਿਆਰਥਨਾਂ ਨੇ ਇਸ ਪ੍ਰਦਰਸਨੀ ਵਿੱਚ ਦੂਸਰਾ ਸਥਾਨ ਹਾਸਿਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਬਾਬਾ ਫਰੀਦ ਪਬਲਿਕ ਸਕੂਲ ਹਰ ਖੇਤਰ ਵਿੱਚ ਮੋਹਰੀ ਹੈ ਤੇ ਮੋਹਰੀ ਹੀ ਰਹੇਗਾ। ਉਹਨਾਂ ਨੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮੈਨੂੰ ਆਪਣੇ ਅਜਿਹੇ ਹੋਣਹਾਰ ਅਧਿਆਪਕਾਂ ਤੇ ਮਾਣ ਹੈ ਜਿਨਾਂ ਦੀ ਸੁਚੱਜੀ ਅਗਵਾਈ ਹੇਠ ਵਿਦਿਆਰਥੀ ਹਮੇਸਾ ਹਰ ਸਥਾਨ ਤੇ ਅਦਾਰੇ ਦਾ ਨਾਮ ਰੌਸਨ ਕਰ ਰਹੇ ਹਨ। ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਵੀ ਇਹਨਾਂ ਵਿਦਿਆਰਥਣਾਂ ਨੂੰ ਅਸੀਰਵਾਦ ਦਿੱਤਾ ਅਤੇ ਕਿਹਾ ਕਿ ਅਦਾਰੇ ਦੇ ਹੋਣਹਾਰ ਵਿਦਿਆਰਥੀ ਆਪਣੀ ਸਖਤ ਮਿਹਨਤ ਅਤੇ ਸਿਰੜਤਾ ਨਾਲ ਬੁਲੰਦੀਆਂ ਹਾਸਲ ਕਰ ਰਹੇ। ਉਹਨਾਂ ਨੇ ਇਹਨਾਂ ਪ੍ਰਾਪਤੀਆਂ ਲਈ ਅਦਾਰੇ ਦੀ ਪਿ੍ਰੰਸੀਪਲ, ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ।