-ਸ਼ਾਮ 04 ਵਜੇ ਤੱਕ ਜ਼ਿਲੇ ਦੇ ਪਿੰਡਾਂ ਵਿੱਚ ਹੋਇਆ ਲਗਪਗ 69 ਪ੍ਰਤੀਸ਼ਤ ਮਤਦਾਨ
ਡਿਪਟੀ ਕਮਿਸ਼ਨਰ ਨੇ ਸ਼ਾਂਤਮਈ ਚੋਣਾਂ ਲਈ ਸਮੂਹ ਜ਼ਿਲ੍ਹਾ ਵਾਸੀਆਂ, ਅਧਿਕਾਰੀਆਂ/ਮੁਲਾਜਮਾਂ ਤੇ ਪੁਲਿਸ ਦਾ ਕੀਤਾ ਧੰਨਵਾਦ
ਫ਼ਰੀਦਕੋਟ 16 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਚਾਇਤੀ ਚੋਣਾਂ ਲਈ ਅੱਜ ਜ਼ਿਲੇ ਦੇ 381 ਬੂਥਾਂ ਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਮੁਕੰਮਲ ਤੌਰ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜਨ ਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਅਮਲ ਵਿੱਚ ਲੱਗੇ ਅਧਿਕਾਰੀਆਂ/ ਕਰਮਚਾਰੀਆਂ, ਪੁਲਿਸ ਅਤੇ ਸਰਪੰਚ ਅਤੇ ਪੰਚਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਉਹਨਾਂ ਦੱਸਿਆ ਕਿ ਸਵੇਰ ਤੋਂ ਹੀ ਜ਼ਿਲੇ ਦੇ 381 ਪੋਲਿੰਗ ਬੂਥਾਂ ਤੇ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਉਨ੍ਹਾਂ ਦੱਸਿਆ ਕਿ ਲੋਕਾਂ ਨੇ ਅਪਣਾ ਸਰਪੰਚ/ਪੰਚ ਚੁਣਨ ਲਈ ਪੂਰੀ ਦਿਲਚਸਪੀ ਲੈ ਕੇ ਵੋਟਾਂ ਪਾਈਆਂ ।ਜ਼ਿਲ੍ਹੇ ਦੇ ਵੋਟਰਾਂ ਨੇ ਲੋਕਤੰਤਰ ਦੀ ਮੁੱਢਲੀ ਇਕਾਈ ਨੂੰ ਮਜ਼ਬੂਤ ਕਰਨ ਲਈ ਭਾਰੀ ਉਤਸ਼ਾਹ ਵਿਖਾਇਆ
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ਾਮ 04 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਫ਼ਰੀਦਕੋਟ ਵਿਚ 70 ਪ੍ਰਤੀਸਤ, ਬਲਾਕ ਕੋਟਕਪੂਰਾ ਵਿਚ 64.01 ਪ੍ਰਤੀਸਤ ਅਤੇ ਬਲਾਕ ਜੈਤੋ ਵਿੱਚ 70.57 ਪ੍ਰਤੀਸਤ ਦੇ ਕਰੀਬ ਵੋਟਿੰਗ ਹੋਈ । ਉਨ੍ਹਾਂ ਚੋਣ ਅਮਲ ਨੂੰ ਸ਼ਾਤਮਈ ਨੇਪਰੇ ਚਾੜਨ ਤੇ ਫਿਰ ਤੋਂ ਸਮੂਹ ਜ਼ਿਲ੍ਹਾ ਵਾਸੀਆਂ ਅਤੇ ਚੋਣ ਅਮਲ ਵਿੱਚ ਲੱਗੇ ਅਧਿਕਾਰੀਆ/ਕਰਮਚਾਰੀਆਂ ਦਾ ਧੰਨਵਾਦ ਕੀਤਾ।