-ਤੰਦਰੁਸਤੀ ਅਤੇ ਮਜ਼ਬੂਤ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਸੈਂਕੜੇ ਨੌਜਵਾਨਾਂ ਨੇ ਕੀਤੀ ਸਾਇਕਲਿੰਗ
ਮਹਿਲ ਕਲਾਂ, 7 ਅਕਤੂਬਰ ( ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼ )
ਮਹਿਲ ਕਲਾਂ ਦੇ ਨੌਜਵਾਨਾਂ ਅਤੇ ਸਾਇਕਲਾਂ ਵਾਲੇ ਬਾਈ ਗਰੁੱਪ ਦੀਵਾਨਾ-ਹਠੂਰ ਵਲੋਂ ਤੰਦਰੁਸਤੀ ਅਤੇ ਮਜ਼ਬੂਤ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਸਾਂਝੇ ਤੌਰ ‘ਤੇ ਮਹਿਲ ਕਲਾਂ ਅਤੇ ਗਹਿਲ ਤੋਂ ਸਾਇਕਲਿੰਗ ਦਾ ਆਯੋਜਨ ਕੀਤਾ ਗਿਆ। ਹਰ ਵਾਰ ਦੀ ਤਰ੍ਹਾ ਮਹਿਲ ਕਲਾਂ ਤੋਂ 7ਵੀਂ ਸਾਇਕਲਿੰਗ ਮਹਿਲ ਕਲਾਂ ਦੇ ਖੇਡ ਗਰਾਊਂਡ ਤੋਂ ਸ਼ੁਰੂ ਹੋਈ, ਜੋ ਧਨੇਰ, ਚੱਕ ਦਾ ਪੁਲ੍ਹ, ਮੂੰਮ ਹੁੰਦੀ ਹੋਈ ਵਾਪਸ ਮਹਿਲ ਕਲਾਂ ਖੇਡ ਗਰਾਊਂਡ ‘ਚ ਪਹੁੰਚ ਕੇ ਸਮਾਪਤ ਹੋਈ। ਸਾਇਕਲਾਂ ਵਾਲੇ ਬਾਈ ਗਰੁੱਪ ਵਲੋਂ ਤੀਸਰੀ ਸਾਇਕਲਿੰਗ ਗਹਿਲ ਤੋਂ ਸ਼ੁਰੂ ਕੀਤੀ ਗਈ ਜੋ ਛੀਨੀਵਾਲ ਖ਼ੁਰਦ, ਸੱਦੋਵਾਲ, ਚੱਕ ਦਾ ਪੁਲ਼ ਪਹੁੰਚੀ। ਇਸ ਸਾਇਕਲਿੰਗ ‘ਚ 6 ਸਾਲ ਤੋਂ ਲੈ ਕੇ 86 ਸਾਲ ਤੱਕ ਦੇ ਵਿਅਕਤੀਆਂ ਨੇ ਜ਼ੋਸ਼ੋ ਖਰੋਸ਼ ਨਾਲ ਭਾਗ ਲਿਆ। ਇਸ ਦੌਰਾਨ ਸੰਤ ਈਸ਼ਰਦਾਸ ਸੀਨੀਅਰ ਸੈਕੰਡਰੀ ਸਕੂਲ, ਮੂੰਮ ਦੇ ਓਪਨ ਏਅਰ ਥਿਏਟਰ ਵਿਖੇ ਵਿਸ਼ੇਸ਼ ਤੋਰ ‘ਤੇ ਪੁੱਜੇ ਮੋਟੀਵੇਸ਼ਨਲ ਸਪੀਕਰ ਸੁਜਿੰਦਰ ਸਿੰਘ ਲੋਪੋ ਨੇ ਜ਼ਿੰਦਗੀ ਦੀ ਦੌੜ ਹਮੇਸ਼ਾ ਲਗਾਤਾਰਤਾ ਨਾਲ ਆਪਣੇ ਨਿਸ਼ਾਨੇ ਪ੍ਰਤੀ ਮਿਹਨਤ ਕਰਦੇ ਲੋਕ ਜਿੱਤਦੇ ਹਨ। ਉਨ੍ਹਾਂ ਕਿਹਾ ਮਹਿਲ ਕਲਾਂ ਤੋਂ ਸਾਇਕਲਿੰਗ ਸ਼ੁਰੂ ਕਰਨ ਵਾਲੇ ਨੌਜਵਾਨਾਂ ਬਹੁਤ ਵਧੀਆ ਸੱਭਿਆਚਾਰ ਵਿਕਸਤ ਕੀਤਾ, ਜਿਸ ਦੀ ਸਮਾਜ ਨੂੰ ਵੱਡੀ ਲੋੜ ਸੀ। ਇਨ੍ਹਾਂ ਨੌਜਵਾਨਾਂ ਨੇ ਅਗਲੀ ਪੀੜ੍ਹੀ ਨੂੰ ਚੰਗਾ ਸੁਨੇਹਾ ਦਿੱਤਾ ਹੈ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੀਵਨ ਦੌਰਾਨ ਧਰਤੀ ਨੂੰ ਸੋਹਣਾ ਬਣਾਉਣ, ਸੋਹਣਾ ਬਣਾਈ ਰੱਖਣ ਮਨੁੱਖ ਦਾ ਫ਼ਰਜ਼ ਬਣਦਾ ਹੈ, ਕਿਉਂਕਿ ਜੰਨਤ ਵੀ ਉਨ੍ਹਾਂ ਨੂੰ ਹੀ ਨਸੀਬ ਹੁੰਦੀ ਹੈ, ਜੋ ਇਸ ਧਰਤੀ ਨੂੰ ਖ਼ੁਦ ਜੰਨਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਪ੍ਰਿ: ਬਬਲਜੀਤ ਸਿੰਘ, ਵਰਿੰਦਰ ਦੀਵਾਨਾ, ਗੁਰਪ੍ਰੀਤ ਸਿੰਘ ਅਣਖੀ, ਜਗਦੀਸ਼ ਸਿੰਘ ਪੰਨੂੰ ਨੇ ਵੀ ਵਿਚਾਰ ਰੱਖੇ। ਪ੍ਰਬੰਧਕਾਂ ਵਲੋਂ ਸੁਜਿੰਦਰ ਸਿੰਘ ਲੋਪੋ, ਤਿੰਨ ਪੀੜ੍ਹੀ ਨਾਲ ਸਾਇਕਲਿੰਗ ‘ਚ ਭਾਗ ਲੈਣ ਆਏ ਕੁਲਦੀਪ ਸਿੰਘ ਹਠੂਰ ਦੇ ਪਰਿਵਾਰ, ਪੱਤਰਕਾਰ ਰਿਸ਼ੀ ਰਾਹੀ, ਪ੍ਰਿੰਸੀਪਲ ਬਬਲਜੀਤ ਸਿੰਘ, ਗੁਰਪ੍ਰੀਤ ਸਿੰਘ ਅਣਖੀ, ਅਰਸ਼ ਗੁਰੂ ਮਹਿਲ ਕਲਾਂ ਟੀਮ, ਮਾਧਵ ਫ਼ੀਡ ਫੈਕਟਰੀ ਨੂੰ ਵਿਸ਼ੇਸ ਤੌਰ ‘ਤੇ ਸਮਾਨਿਤ ਕੀਤਾ ਗਿਆ। ਇਸ ਸਮੇਂ ਸੁਰਜੀਤ ਹਠੂਰ, ਸਰਬਜੀਤ ਸਿੰਘ ਸਰਬੀ, ਹਰੀ ਸਿੰਘ ਕਟੈਹੀਅਰ, ਮਿੱਠੂ ਮੁਹੰਮਦ, ਕੇਸਰ ਖਾਨ, ਦਲਬਾਰ ਸਿੰਘ, ਕਰਮਜੀਤ ਸਿੰਘ ਉੱਪਲ, ਰਵਿੰਦਰ ਸਿੰਘ ਸੇਖੋਂ, ਅਤਿੰਦਰਪਾਲ ਸਿੰਘ, ਸੁਲਤਾਨ ਦੀਵਾਨਾ, ਹਨੀ ਪਾਸੀ, ਸੋਨੀ ਸਿੱਧੂ, ਜੱਗਾ ਕਬੱਡੀ ਕੋਚ, ਗੁਰਪ੍ਰੀਤ ਹਠੂਰ, ਸੁਰਜੀਤ ਹਠੂਰ, ਅਰਸ਼ ਹਠੂਰ, ਛਿੰਦਾ ਮੈਂਬਰ ਹਠੂਰ, ਇਕਬਾਲ ਸਿੰਘ, ਭਾਗ ਸਿੰਘ, ਸੁੱਖਪਾਲ ਸਿੰਘ, ਜੇ.ਡੀ. ਗਹਿਲ, ਬੇਅੰਤ ਸਿੰਘ ਗਹਿਲ, ਸੁੱਖੀ ਵਰਮਾ, ਅਮਨ ਗਹਿਲ, ਜਗਰਾਜ ਸਿੰਘ ਛੀਨੀਵਾਲ ਖ਼ੁਰਦ, 84 ਸਾਲਾ ਸਾਬਕਾ ਫੌਜੀ ਰੂਪ ਸਿੰਘ ਦੀਵਾਨਾ ਆਦਿ ਹਾਜ਼ਰ ਸਨ।