ਵਿਦੇਸ਼ ਜਾਣ ਦੇ ਚਾਹਵਾਨ ਇਕ ਜੀਨੀਅਸ ਹਾਰਬਰ ਦੇ ਦਫਤਰ ’ਚ ਜਰੂਰ ਪਹੁੰਚ ਕਰਨ : ਸੰਧੂ
ਕੋਟਕਪੂਰਾ, 28 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ, ਨੇੜੇ ਬੱਤੀਆਂ ਵਾਲਾ ਚੌਂਕ ਅਤੇ ਗਰਗ ਦੰਦਾਂ ਦੇ ਕਲੀਨਿਕ ਦੀ ਉੱਪਰਲੀ ਮੰਜਿਲ ’ਤੇ ਸਥਿੱਤ ‘‘ਜੀਨੀਅਸ ਹਾਰਬਰ’’ ਇੰਮੀਗੇ੍ਰਸ਼ਨ’ ਸ਼ਹਿਰ ਦੀ ਮਸ਼ਹੂਰ ਅਤੇ ਨਾਮਵਰ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਉਹਨਾ ਨੂੰ ਸੁਚੱਜੇ ਢੰਗ ਨਾਲ ਜਾਗਰੂਕ ਅਤੇ ਗਾਇਡ ਕਰਨ ਦੇ ਨਾਲ-ਨਾਲ ਬਹੁਤ ਹੀ ਘੱਟ ਸਮੇਂ ਵਿੱਚ ਆਈਲੈਟਸ ਅਤੇ ਪੀ.ਟੀ.ਈ. ਵਿੱਚੋਂ ਚੰਗੇ ਬੈਂਡ ਅਤੇ ਸਕੋਰ ਹਾਸਲ ਕਰਾਉਣ ਲਈ ਜਾਣੀ ਜਾਂਦੀ ਹੈ, ਉੱਥੇ ਹੀ ਇਸ ਸੰਸਥਾ ਦੇ ਸਟਾਫ ਵਲੋਂ ਚੰਗੇ ਤਰੀਕੇ ਨਾਲ ਫਾਈਲ ਤਿਆਰ ਕਰਕੇ ਲਗਾਉਣ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਿਦੇਸ਼ ਜਾ ਕੇ ਪੜਾਈ ਕਰਨ ਦਾ ਸੁਪਨਾ ਸਾਕਾਰ ਕਰ ਚੁੱਕੇ ਹਨ। ਇਸੇ ਲੜੀ ਤਹਿਤ ਪੀ.ਟੀ.ਈ. ਦੇ ਹੋਏ ਇਮਤਿਹਾਨਾ ਵਿੱਚੋਂ ਇਸ ਸੰਸਥਾ ਦੇ ਵਿਦਿਆਰਥੀ ਯੁਵਰਾਜ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਢੈਪਈ ਜਿਲ੍ਹਾ ਫਰੀਦਕੋਟ ਨੇ ਇਕ ਮਹੀਨੇ ਦੀ ਮਿਹਨਤ ਨਾਲ ਪੀ.ਟੀ.ਈ. ਵਿੱਚੋ ਓਵਰਆਲ 64 ਸਕੋਰ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ.ਡੀ. ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਪੀ.ਟੀ.ਈ. ਵਿੱਚੋਂ 64 ਸਕੌਰ ਹਾਸਲ ਕੀਤੇ ਹਨ, ਜਿਸ ਦਾ ਸਿਹਰਾ ਵਿਦਿਆਰਥੀ ਦੇ ਪੜਾਈ ਵਿੱਚ ਲਗਨ ਅਤੇ ਸੰਸਥਾ ਦੇ ਸਮੁੱਚੇ ਸਟਾਫ ਨੂੰ ਜਾਂਦਾ ਹੈ। ਉਹਨਾ ਦੱਸਿਆ ਕਿ ਜਿਹੜੇ ਵਿਦਿਆਰਥੀ ਆਈਲੈਟਸ ਅਤੇ ਪੀ.ਟੀ.ਈ. ਵਿੱਚੋਂ ਚੰਗੇ ਬੈਂਡ ਸਕੌਰ ਲੈਣ ਵਿੱਚ ਅਸਫਲ ਹੋ ਚੁੱਕੇ ਹਨ, ਉਹ ਇਕ ਵਾਰ ਜੀਨੀਅਸ ਹਾਰਬਰ ਸੰਸਥਾ ਦੇ ਸੈਂਟਰ ਕੋਟਕਪੂਰਾ ਵਿਖੇ ਜਰੂਰ ਪਹੁੰਚ ਕਰਨ, ਤਾਂ ਜੋ ਉਹਨਾ ਦੀ ਚੰਗੇ ਬੈਂਡ ਸਕੌਰ ਹਾਸਲ ਕਰਨ ਦੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ। ਉਹਨਾ ਵਿਦਿਆਰਥੀ ਯੁਵਰਾਜ ਸਿੰਘ ਨੂੰ ਸਰਟੀਫਿਕੇਟ ਦੀ ਕਾਪੀ ਸੌਂਪਦਿਆਂ ਉਸਦੇ ਚੰਗੇਰੇ ਭਵਿੱਖ ਦੀ ਕਾਮਨਾ ਵੀ ਕੀਤੀ। ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਕੋਟਕਪੂਰਾ ਅਤੇ ਅਬੋਹਰ ਵਲੋਂ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਵੇਂ ਕਿ ਸਟੱਡੀ ਵੀਜਾ, ਵਿਜਟਰ ਵੀਜਾ, ਵਰਕ ਪਰਮਿਟ, ਸਪਾਊਸ ਵੀਜਾ, ਹਵਾਈ ਟਿਕਟਾਂ, ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਆਦਿ ਦਿੱਤੀ ਜਾਂਦੀ ਹੈ।
Leave a Comment
Your email address will not be published. Required fields are marked with *