ਕੋਟਕਪੂਰਾ, 15 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦੇ 25 ਵਰ੍ਹੇ ਪੂਰੇ ਹੋਣ ਦੀ ਖੁਸ਼ੀ ਅਤੇ ਨਵੇ ਵਿੱਦਿਅਕ ਸ਼ੈਸ਼ਨ ਦੀ ਸ਼ੁਰੂਆਤ ਅਤੇ ਵਿਸਾਖੀ ਨੂੰ ਸਨਮੁੱਖ ਰੱਖਦਿਆਂ ਹੋਇਆ ਆਖੰਡ ਪਾਠ ਸਾਹਿਬ ਦੇ ਭੋਗ ਪੂਰਨ ਗੁਰ ਮਰਿਆਦਾ ਅਨੁਸਾਰ ਸਕੂਲ ਮੈਨੇਜਮੈਂਟ, ਅਧਿਆਪਕਾ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਾਏ ਗਏ। ਜਿਸ ’ਚ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤੇ ਤੇ ਆਨੰਦ ਸਾਹਿਬ ਦਾ ਪਾਠ ਕੀਤਾ। ਵਿਦਿਆਰਥੀਆਂ ਵਲੋਂ ਕਵਿਸ਼ਰੀ ਦਾ ਵੀ ਗਾਇਨ ਕੀਤਾ ਗਿਆ। ਪਾਠੀ ਸਿੰਘਾਂ ਵੱਲੋਂ ਵੀ ਕੀਰਤਨ ਕੀਤਾ ਗਿਆ। ਉਪਰੰਤ ਸਕੂਲ ਦੀ ਸਥਾਪਾਨਾ ਦਿਵਸ ਸਬੰਧੀ ਅਤੇ ਬੱਚਿਆਂ ਦੇ ਭਵਿੱਖ ਨੂੰ ਹੋਰ ਖੁਸ਼ਹਾਲ ਬਣਾਉਣ ਸਬੰਧੀ ਪਾਠੀ ਸਿੰਘਾਂ ਵਲੋ ਅਰਦਾਸ ਕੀਤੀ ਗਈ। ਉਸ ਉਪਰੰਤ ਦੇਗ ਦੇਣ ਤੋਂ ਬਾਅਦ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਵਲੋਂ ਲੰਗਰ ਦੀ ਸੇਵਾ ਬਾਖੂਬੀ ਨਿਭਾਈ ਗਈ। ਇਸ ਮੌਕੇ ਅਜੈਪਾਲ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ, ਸ਼ਾਹਬਾਜ ਸਿੰਘ ਸੰਧੂ, ਦਾ ਬਲੂਮਿੰਗਡੇਲ ਸਕੂਲ ਦੇ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਅਤੇ ਸਕੂਲ ਮੁਖੀ ਮੈਡਮ ਨਵਦੀਪ ਕੌਰ ਟੁਰਨਾ ਸਮੇਤ ਸਮੂਹ ਸਟਾਫ, ਵਿਦਿਆਰਥੀ ਅਤੇ ਹੋਰ ਮੋਹਤਬਰ ਵਿਅਕਤੀ ਵੀ ਹਾਜਰ ਸਨ।