ਫਰੀਦਕੋਟ , 19 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਹੋਏ ਜੂਡੋ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕੀਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ 19 ਖਿਡਾਰਨਾਂ ਨੇ ਗੋਲਡ, 22 ਖਿਡਾਰਨਾਂ ਨੇ ਸਿਲਵਰ ਅਤੇ 17 ਖਿਡਾਰਨਾਂ ਨੇ ਬਰਾਊਂਜ਼ ਮੈਡਲ ਪ੍ਰਾਪਤ ਕੀਤੇ। ਜਿਸ ’ਚੋਂ ਸਕੂਲ ਦੀਆਂ ਜੂਡੋ ਖਿਡਾਰਨਾਂ ਨੇ ਅੰਡਰ-14 ’ਚੋਂ ਦੀਕਸ਼ਾ ਰਾਣੀ, ਅਰਪਨਪ੍ਰੀਤ ਕੌਰ, ਅੰਡਰ-17 ’ਚੋਂ ਮਨਪ੍ਰੀਤ ਕੌਰ, ਇਮਾਨਦੀਪ ਕੌਰ, ਅੰਡਰ-19 ਵਿੱਚੋਂ ਖੁਸ਼ਦੀਪ ਕੌਰ, ਕੁਲਦੀਪ ਸ਼ਰਮਾ ਅਤੇ ਹਰਮਨਦੀਪ ਕੌਰ ਨੇ ਜੂਡੋ ’ਚ ਗੋਲਡ ਮੈਡਲ, ਅੰਡਰ-14 ’ਚੋਂ ਸਿਮਰਨ, ਮਹਿਕਪ੍ਰੀਤ ਕੌਰ, ਖੋਜਦੀਪ ਕੌਰ, ਤਨਿਸ਼ਕਾ, ਅੰਡਰ-17 ਵਿੱਚ ਸੁਹਾਨੀ, ਰਵਨੀਸ਼ ਕੌਰ, ਅਤੇ ਸਿਮਰਨ ਨੇ ਜੂਡੋ ਵਿੱਚ ਸਿਲਵਰ ਮੈਡਲ, ਕੁਰੈਸ਼ ਖੇਡ ਮੁਕਾਬਲੇ ਵਿੱਚ ਅੰਡਰ-14 ਵਿੱਚੋਂ ਸਿਮਰਨਜੀਤ ਕੌਰ, ਅੰਡਰ-17 ’ਚੋਂ ਵਰਲੀਨ ਕੌਰ, ਕਮਲਦੀਪ ਕੌਰ, ਅੰਡਰ-19 ’ਚੋਂ ਪਵਨਦੀਪ ਕੌਰ ਅਤੇ ਕੁਲਦੀਪ ਸ਼ਰਮਾ ਨੇ ਗੋਲਡ ਮੈਡਲ, ਅੰਡਰ-14 ਵਿੱਚੋਂ ਮਹਿਕਪ੍ਰੀਤ ਕੌਰ, ਅਰਪਨਪ੍ਰੀਤ ਕੌਰ, ਅੰਡਰ-17 ’ਚੋਂ ਮਨਪ੍ਰੀਤ ਕੌਰ, ਇਮਾਨਦੀਪ ਕੌਰ, ਰਵਨੀਸ਼ ਕੌਰ, ਅੰਡਰ-19 ’ਚੋਂ ਖੁਸ਼ਦੀਪ ਕੌਰ ਅਤੇ ਹਰਮਨਦੀਪ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ। ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਹਰਵਿੰਦਰ ਸਿੰਘ ਕੋਚ, ਮਨਪ੍ਰੀਤ ਸਿੰਘ ਕੋਚ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਪ੍ਰਦੀਪ ਕੁਮਾਰ, ਗਗਨਦੀਪ ਸਿੰਘ, ਮੈਡਮ ਅਮਨਦੀਪ ਕੌਰ ਸਮੇਤ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।