ਬਠਿੰਡਾ, 4 ਜੁਲਾਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਸ੍ਰੀ ਗੋਰਵ ਯਾਦਵ, ਆਈਪੀਐਸ, ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਐਸ.ਪੀ.ਐਸ. ਪਰਮਾਰ ਆਈਪੀਐਸ, ਏ.ਡੀ.ਜੀ.ਪੀ. ਬਠਿੰਡਾ ਦੇ ਮਾਰਗ ਦਰਸ਼ਨ ਅਨੁਸਾਰ ਸ੍ਰੀ ਦੀਪਕ ਪਾਰੀਕ ਆਈਪੀਐਸ, ਸੀਨਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰੀ ਅਜੇ ਗਾਂਧੀ ਆਈਪੀਐਸ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਬਠਿੰਡਾ ਅਤੇ ਸ੍ਰੀ ਮਨਮੋਹਨ ਸ਼ਰਨਾ ਡੀ.ਐੱਸ.ਪੀ ਸਾਈਬਰ ਕਰਾਈਮ ਬਠਿੰਡਾ ਦੀ ਅਗਵਾਈ ਵਿੱਚ ਥਾਣਾ ਸਦਰ ਬਠਿੰਡਾ ਵਿਖੇ ਵੱਧ ਰਹੇ ਸਾਈਬਰ ਕਰਾਈਮ ਦੇ ਕੇਸਾਂ ਲਈ ਡਿਜੀਟਲ ਸੁਰੱਖਿਆ ਨੂੰ ਵਧਾਉਣ ਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਬਠਿੰਡਾ ਪੁਲਿਸ ਵੱਲੋਂ ਇੱਕ ਸਮਰਪਿਤ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਦੀ ਸਥਾਪਨਾ ਕੀਤੀ ਗਈ।
ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਐਸ.ਐੱਸ.ਪੀ ਬਠਿੰਡਾ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਦੇ ਸਮੇਂ ਵਿੱਚ ਵੱਧ ਰਹੇ ਸਾਈਬਰ ਕਰਾਈਮ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਈਬਰ ਕਰਾਈਮ ਅਤੇ ਆਨਲਾਈਨ ਧੋਖਾਧੜੀ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਨਵੇਂ ਸਾਈਬਰ ਕਾਰਈਮ ਬਾਣਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਵੇ ਕਿ ਪਿਛਲੇ ਕੁਝ ਦਿਨਾਂ ਵਿੱਚ ਵੱਖ- ਵੱਖ ਜਿਲ੍ਹਿਆਂ ਅੰਦਰ ਸਾਈਬਰ ਕਰਾਈਮ ਪੁਲਿਸ ਸਟੇਸ਼ਨਾਂ ਦਾ ਨਿਰਮਾਣ ਕੀਤਾ ਗਿਆ ਹੈ। ਉਸਦੀ ਲੜੀ ਵਿੱਚ ਅੱਜ ਥਾਣਾ ਸਦਰ ਬਠਿੰਡਾ ਦੀ ਇਮਾਰਤ ਵਿੱਚ ਸਾਈਬਰ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ। ਇਹ ਸਾਈਬਰ ਪੁਲਿਸ ਸਟੇਸ਼ਨ ਸਾਈਬਰ ਕਰਾਈਮ ਨਾਲ ਸਬੰਧਿਤ ਮਾਮਲਿਆ ਦੀ ਤਫਤੀਸ਼ ਕਰੇਗਾ ਅਤੇ ਜਿਵੇ ਕਿ ਅੱਜ ਕੱਲ ਸਾਈਬਰ ਠੱਗਾਂ ਵੱਲੋਂ ਆਮ ਪਬਲਿਕ ਨਾਲ ਸਾਈਬਰ ਧੋਖਾਧੜੀ ਕੀਤੀ ਜਾ ਰਹੀ ਹੈ। ਇਹਨਾਂ ਮਾਮਲਿਆ ਨੂੰ ਨਜਿੱਠੇਗਾ। ਇਸ ਪੁਲਿਸ ਸਟੇਸ਼ਨ ਦਾ ਰਸਮੀ ਉਦਘਾਟਨ ਮਾਨਯੋਗ ਸ਼੍ਰੀ ਐਸ.ਪੀ.ਐਸ. ਪਰਮਾਰ IPS, ਏ.ਡੀ.ਜੀ.ਪੀ. ਬਠਿੰਡਾ ਵੱਲੋਂ ਕੀਤਾ ਗਿਆ।
ਇਸ ਮੌਕੇ ਸਾਈਬਰ ਪੁਲਿਸ ਦੀ ਇਮਾਰਤ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਇਆ ਗਿਆ। ਇਸ ਮੌਕੇ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ, ਸ੍ਰੀ ਅਜੈ ਗਾਂਧੀ IPS, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਬਠਿੰਡਾ ਅਤੇ ਸ੍ਰੀ ਮਨਮੋਹਨ ਸ਼ਰਨਾ ਡੀ.ਐੱਸ.ਪੀ ਸਾਈਬਰ ਕਰਾਈਮ ਬਠਿੰਡਾ, ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਸਾਈਬਰ ਪੁਲਿਸ ਸਟੇਸ਼ਨ ਅਤੇ ਥਾਣਾ ਸਦਰ ਬਠਿੰਡਾ ਹਾਜਰ ਸਨ।
Leave a Comment
Your email address will not be published. Required fields are marked with *