ਫਰੀਦਕੋਟ 30 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਦਸਮੇਸ਼ ਕਾਲਜ ਆਫ ਫਾਰਮੇਸੀ ਫਰੀਦਕੋਟ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ। ਵਿਸ਼ਵ ਫਾਰਮਾਸਿਸਟ ਦਿਵਸ ਹਰ ਸਾਲ ਫਾਰਮਾਸਿਟ ਦੀ ਵਿਸ਼ਵ ਸਿਹਤ ਲਈ ਯੋਗਦਾਨ ਦੀ ਪ੍ਰਾਪਤੀ ਕਰਕੇ ਮਨਾਇਆ ਜਾਂਦਾ ਹੈ। ਇਸ ਮੌਕੇ ਡਾ. ਸੁਖਪ੍ਰੀਤ ਕੌਰ, ਪ੍ਰਿੰਸੀਪਲ, ਦਸਮੇਸ਼ ਕਾਲਜ ਆਫ਼ ਫਾਰਮੇਸੀ, ਫ਼ਰੀਦਕੋਟ ਨੇ ਵਿਦਿਆਰਥੀਆਂ ਨੂੰ ਇਸ ਸਾਲ ਦੀ ਥੀਮ “ਫਾਰਮਾਸਿਸਟ ਗਲੋਬਲ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ” ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਜਿੰਮੇਵਾਰੀਆਂ ਬਾਰੇ ਦੱਸਿਆ। ਸ੍ਰੀ ਗੁਰਸਾਹਿਬ ਸਿੰਘ ਬਰਾੜ, ਐਚ.ਓ.ਡੀ. ਵੱਲੋਂ ਵਿਦਿਆਰਥੀਆਂ ਨੂੰ ਫਾਰਮਾਸਿਸਟ ਸ਼ਪਤ ਦਵਾਈ ਗਈ। ਇਸ ਮੌਕੇ ਸ੍ਰੀ ਸੰਦੀਪ ਕੁਮਾਰ ਸ਼ਰਮਾ, ਸ੍ਰੀ ਰਵੀ ਸੰਕਰ, ਸ੍ਰੀਮਤੀ ਹਰਮਨਪ੍ਰੀਤ ਕੌਰ, ਸਮੂਹ ਫੈਕਲਟੀ ਅਤੇ ਕਾਲਜ ਸਟਾਫ ਹਾਜ਼ਰ ਰਿਹਾ।