ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਹ ਦੱਸਦਿਆਂ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਕੇ ਲੰਮੀ ਪੁਲਾਂਘ ਪੁੱਟੀ ਹੈ। ਪਿ੍ਰੰਸੀਪਲ ਸ਼੍ਰੀਮਤੀ ਗਗਨਦੀਪ ਕੌਰ ਬਰਾੜ ਦੀ ਯੋਗ ਰਹਿਨੁਮਾਈ ਅਧੀਨ ਦਸਵੀਂ ਜਮਾਤ ਦੇ ਵਿਦਿਆਰਥੀ ਹੇਮਨ ਗਿਰਧਰ ਨੇ 99.4% ਅੰਕ ਹਾਸਲ ਕਰ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਰੀਆ ਗੋਇਲ ਅਤੇ ਯਸ਼ਿਕਾ ਗੋਇਲ ਨੇ ਕ੍ਰਮਵਾਰ 98.4% ਅੰਕ ਹਾਸਲ ਕਰ ਕੇ ਸਕੂਲ ਵਿੱਚੋਂ ਦੂਜਾ ਸਥਾਨ, ਫ਼ਿਜ਼ਾ ਗਿਰਧਰ ਨੇ 98.2% ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਨਤੀਜਿਆਂ ਦੌਰਾਨ ਪੰਜਾਬੀ ਵਿੱਚੋਂ 100 ਅੰਕ ਹਾਸਲ ਕਰਨ ਵਾਲੇ 21, ਹਿਸਾਬ ਵਿੱਚੋਂ 3, ਸਮਾਜਿਕ ਸਿੱਖਿਆ ਵਿੱਚੋਂ 5, ਸਾਇੰਸ ਵਿੱਚੋਂ 1, ਇਨਫਰਮੇਸ਼ਨ ਤਕਨਾਲੋਜੀ ਵਿੱਚੋਂ 6 ਵਿਦਿਆਰਥੀ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ 1 ਵਿਦਿਆਰਥੀ ਉਲੇਖਯੋਗ ਹਨ। ਇਹਨਾਂ ਸਫਲ ਨਤੀਜਿਆਂ ਦਾ ਸਿਹਰਾ ਪਿ੍ਰੰਸੀਪਲ ਸ਼੍ਰੀਮਤੀ ਗਗਨਦੀਪ ਕੌਰ ਬਰਾੜ, ਕੋਆਰਡੀਨੇਟਰ ਸ੍ਰੀਮਤੀ ਸੁਖਵਿੰਦਰ ਕੌਰ, ਅਧਿਆਪਕ ਵਰਗ, ਸਹਿਯੋਗੀ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ। ਇਸ ਪ੍ਰਾਪਤੀ ਲਈ ਦਸਮੇਸ਼ ਗਰੁੱਪ ਆਫ ਸਕੂਲਜ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਨੇ ਸਕੂਲ ਪਿ੍ਰੰਸੀਪਲ ਸ਼ੀਮਤੀ ਗਗਨਦੀਪ ਕੌਰ ਬਰਾੜ, ਕੋਆਰਡੀਨੇਟਰ ਸ਼੍ਰੀਮਤੀ ਸੁਖਵਿੰਦਰ ਕੌਰ, ਸਮੁੱਚੇ ਅਧਿਆਪਕ ਵਰਗ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਭਰਪੂਰ ਸ਼ਬਦਾਂ ਵਿੱਚ ਵਧਾਈ ਦਿੱਤੀ।
Leave a Comment
Your email address will not be published. Required fields are marked with *