ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸਕੂਲ ਕੰਪਲੈਕਸ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਬੱਚਿਆਂ ਨੇ ਪੰਜਾਬੀ ਸੱਭਿਆਚਾਰਕ ਡਰੈਸਾਂ ਪਾ ਕੇ ਗਿੱਧਾ ਪਾਇਆ ਅਤੇ ਘੀਆਂ ਝੂਟੀਆਂ। ਸਕੂਲ ਵਿੱਚ ਪੁਰਾਤਨ ਪੰਜਾਬੀ ਸੱਭਿਆਚਾਰ ਦੀਆਂ ਬਾਗ ਫੁੱਲਕਾਰੀਆਂ ਨਾਲ ਸਜਾਵਟ ਕੀਤੀ ਗਈ ਜੋ ਬੜਾ ਆਕਰਸ਼ਕ ਦਿ੍ਰਸ਼ ਪੇਸ਼ ਕਰ ਰਹੀਆਂ ਸਨ। ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ ਨੰਨੇ-ਮੰੁਨੇ ਬੱਚਿਆਂ ਨੇ ਵੀ ਪੰਜਾਬੀ ਡਰੈਸਾਂ ਵਿੱਚ ਗਿੱਧੇ ਅਤੇ ਕਿੱਕਲੀਆਂ ਪਾ ਕੇ ਮਨਮੋਹਕ ਦਿ੍ਰਸ ਪੇਸ਼ ਕੀਤੇ। ਇਸ ਸਮੇਂ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਇੱਕ ਖਾਸ ਮਹੱਤਵ ਰੱਖਦਾ ਹੈ। ਖਾਸ ਕਰਕੇ ਕੁੜੀਆਂ ਲਈ ਇਹ ਮਹੀਨਾ ਲੰਮੀਆਂ ਉਡੀਕਾਂ ਕਰਕੇ ਮਗਰੋਂ ਮਸਾਂ ਹੀ ਆਉਂਦਾ ਹੈ। ਇਹਨੀਂ ਦਿਨੀਂ ਕੁੜੀਆਂ ਮਹਿੰਦੀ ਲਾਉਦੀਆਂ ਹਨ, ਪੀਂਘਾਂ ਝੂਟਦੀਆਂ ਹਨ ਤੇ ਆਪਣੇ ਮਨ ਦੇ ਵਲਵਲੇ ਪ੍ਰਗਟਾਉਂਦੀਆਂ ਹਨ। ਸਕੂਲ ਵਿੱਚ ਮਹਿੰਦੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਰਣਦੀਪ ਕੌਰ (+2 ਕਮਰਸ), ਮਹਿਕਦੀਪ ਕੌਰ (ਦਸਵੀਂ) ਨੇ ਪਹਿਲਾ, ਰੀਤ (ਨੌਵੀਂ) , ਰਮਨਪ੍ਰੀਤ ਕੌਰ (+1 ਆਰਟਸ) ਨੇ ਦੂਜਾ ਅਤੇ ਰੁਕਮਨਜੀਤ ਕੌਰ (+2 ਕਾਮਰਸ), ਮਹਿਕਪ੍ਰੀਤ ਕੌਰ (ਦਸਵੀਂ), ਕਸ਼ਿਸ਼ (+1 ਆਰਟਸ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਸਮਾਗਮ ’ਚ ਪਿ੍ਰੰਸੀਪਲ ਸੋਮਾ ਦੇਵੀ, ਰੁਬੀਨਾ ਧੀਰ ਪਿ੍ਰੰਸੀਪਲ ਦਸਮੇਸ਼ ਗਲੋਰੀਅਸ ਪਬਲਿਕ ਸਕੂਲ, ਕੋਆਰਡੀਨੇਟਰ ਨਿਧੀ ਗਰਗ, ਸ਼੍ਰੀਮਤੀ ਸੁਲਕਸ਼ਨਾ, ਅਮਰਜੀਤ ਕੌਰ ਅਤੇ ਸਮੂਹ ਸਟਾਫ ਨੇ ਬੜੇ ਉੱਤਸ਼ਾਹ ਨਾਲ ਇਸ ਸਮਾਗਮ ਨੂੰ ਸਫਲਤਾਪੂਰਵਕ ਸੰਪਨ ਕੀਤਾ।