ਡੁੱਬਦੇ ਨੂੰ ਵੇਖ ਕੇ ਹੱਸੇ ਦੁਨੀਆਂ,
ਡਿੱਗਦੇ ਨੂੰ ਵੇਖ ਕੇ ਨੱਸੇ ਦੁਨੀਆਂ।
ਕਿਸੇ ਕੋਲ ਜੇ ਹੋਵਣ ਖੁਸ਼ੀਆਂ,
ਉਸ ਤੋਂ ਖੁਸ਼ੀਆਂ ਖੱਸੇ ਦੁਨੀਆਂ।
ਕੋਲ ਹੋਵੇ ਜਿੰਨਾ ਮਰਜ਼ੀ ਧਨ,
ਖ਼ੁਦ ਨੂੰ ਧਨਹੀਣ ਦੱਸੇ ਦੁਨੀਆਂ।
ਕੋਈ ਇਸ ਤੋਂ ਅੱਗੇ ਨਾ ਲੰਘੇ,
ਉਸ ਨੂੰ ਸੱਪ ਬਣ ਡੱਸੇ ਦੁਨੀਆਂ।
ਆਪਣੇ ਬਾਰੇ ਚੁੱਪ ਹੈ ਰਹਿੰਦੀ,
ਦਿਲ ਦੀ ਗੱਲ ਨਾ ਦੱਸੇ ਦੁਨੀਆਂ।
ਠੀਕ ਰਾਹ ਤੇ ਤੁਰਨ ਵਾਲੇ ਨੂੰ,
ਪਾਗਲ ਕਹਿ ਕੇ ਹੱਸੇ ਦੁਨੀਆਂ।
ਜਿਸ ਦੇ ਹੱਥ ‘ਚ ਹੋਵੇ ਡਾਂਗ,
ਉਸ ਤੋਂ ਡਰ ਕੇ ਨੱਸੇ ਦੁਨੀਆਂ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554