ਮਾਣੋਚਾਹਲ ,ਸ਼ਕਰੀ 28 ਮਈ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਬੀਬੀਆਂ ਵੱਲੋਂ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਘਰ ਬਾਹਰ ਧਰਨਾ ਲਾ ਕੇ ਵਿਰੋਧ ਜਤਾਇਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੀ ਰੈਹਨੁਮਾਈ ਹੇਠ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਘਰ ਬਾਹਰ ਲਾਇਆ 12 ਤੋਂ 4 ਵਜੇ ਤੱਕ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਜ਼ਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ, ਸੂਬਾ ਆਗੂ ਸਤਨਾਮ ਸਿੰਘ ਪੰਨੂ,ਦਿਆਲ ਸਿੰਘ ਮੀਆਵਿੰਡ, ਹਰਬਿੰਦਰਜੀਤ ਸਿੰਘ ਕੰਗ, ਫਤਿਹ ਸਿੰਘ ਪਿੱਦੀ ਨੇ ਕਿਹਾ ਕਿ ਪਹਿਲੇ ਦਿੱਲੀ ਅੰਦੋਲਨ ਵਿੱਚ ਮੰਨੀਆਂ ਹੋਈਆਂ ਮੰਗਾਂ ਐਮ ਐਸਪੀ ਤੇ ਗਰੰਟੀ ਕਾਨੂੰਨ, ਸੁਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਕਿਸਾਨਾਂ ਤੇ ਹੋਏ ਪਰਚੇ ਰੱਦ ਕਰਨਾ,ਲਖੀਮਪੁਰੀ ਕਾਡ ਦੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਸੁਟਣਾ,ਵਿਸ਼ਵ ਵਪਾਰ ਸੰਸਥਾ ਵਿੱਚੋ ਭਾਰਤ ਨੂੰ ਬਾਹਰ ਕੱਢਣਾ 2022ਬਿਜਲੀ ਸੋਧ ਐਕਟ ਰੱਦ ਕਰਨਾ ਨੂੰ ਲਾਗੂ ਕਰਵਾਉਣ ਲਈ ਦੂਸਰੇ ਦਿੱਲੀ ਅੰਦੋਲਨ ਸਮੇਂ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੇ ਬਾਰਡਰਾਂ ਤੇ ਵੱਡੇ ਵੱਡੇ ਬੈਰੀਗੇਟ ਨੁਕਲੀਆਂ ਤਾਰਾਂ ਲਾ ਕੇ ਕਿਸਾਨਾਂ ਦਾ ਰਾਹ ਰੋਕਿਆ ਗਿਆ। ਅਤੇ ਉਹਨਾਂ ਤੇ ਕਈ ਪ੍ਰਕਾਰ ਦੇ ਤਸ਼ੱਦਦ ਢਾਇਆ ਗਿਆ। ਸ਼ੁਭ ਕਰਨ ਨੂੰ ਸ਼ਹੀਦ ਕੀਤਾ ਗਿਆ। ਨਵਦੀਪ ਸਿੰਘ ਵਾਟਰ ਕੈਨਨ ਅਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ।ਅਨੇਕਾਂ ਕਿਸਾਨਾਂ ਨੂੰ ਜਖਮੀ ਕੀਤਾ । ਜਿਸ ਦੇ ਚਲਦਿਆਂ ਭਾਜਪਾ ਸਰਕਾਰ ਵੱਲੋਂ ਉਹਨਾਂ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਹੋਰ ਨਵੇਂ ਪਰਚੇ ਪਾਏ, ਭੱਦੀਆਂ ਸ਼ਬਦਾਵਲੀਆਂ ਕੀਤੀ, ਜੇਲਾਂ ਵਿੱਚ ਸੁੱਟਣ ਦਾ ਡਰ ਪਾਇਆ । ਜਿਸ ਦੇ ਚਲਦਿਆਂ ਦੋਵਾਂ ਫੋਰਮਾਂ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਭਾਜਪਾ ਐਮਪੀ ਉਮੀਦਵਾਰਾਂ ਦੇ ਘਰ ਬਾਹਰ ਧਰਨਾ ਲਾਇਆ ਗਿਆ।ਕਿਸਾਨ ਆਗੂਆਂ ਨੇ ਕਿਹਾ ਕੀ ਇਹ ਸਾਡੀ ਬਦਕਿਸਮਤੀ ਹੈ। ਕਿ ਸਰਕਾਰ ਦੀਆਂ ਨਲਾਇਕੀਆਂ , ਮਾੜੀਆਂ ਨੀਤੀਆਂ, ਕਾਰਪੋਰੇਟ ਪੱਖੀ ਸੋਚ ਕਰਕੇ ।ਆਮ ਲੋਕਾਂ ਦੀ ਜ਼ਿੰਦਗੀ ਬੱਤ ਤੋਂ ਬੱਤਰ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ। ਕਿ ਐਡੇ ਵੱਡੇ ਲੋਕਤੰਤਰੀ ਰਾਜ ਵਿੱਚ ਅੱਜ ਸਾਡੀਆਂ ਮਾਵਾਂ ਭੈਣਾਂ ਨੂੰ ਸੜਕਾਂ ਤੇ ਬੈਠ ਕੇ ਅੱਤ ਦੀ ਗਰਮੀ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਮੋਰਚਾ ਲਾਉਣਾ ਪਿਆ। ਉਹਨਾਂ ਕਿਹਾ ਜੇਕਰ ਕਾਰਪੋਰੇਟ ਘਰਾਣਿਆਂ ਲਈ ਕਾਰਪੋਰੇਟ ਪੱਖੀ ਕਾਨੂੰਨ ਬਣ ਸਕਦੇ ਹਨ। ਉਹਨਾਂ ਦਾ ਹਜ਼ਾਰਾਂ ਕਰੋੜਾਂ ਦਾ ਕਰਜਾ ਮਾਫ ਹੋ ਸਕਦਾ ਹੈ । ਤੇ ਕਿਸਾਨਾਂ ਦੀਆਂ ਮੰਗਾਂ ਤੋਂ ਸਰਕਾਰ ਕਿਉਂ ਭੱਜ ਰਹੀ ਹੈ ।ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ। ਸਾਰਾ ਅਰਥਸ਼ਾਸਤਰ ਕਿਸਾਨੀ ਦੇ ਏੜ ਗੇੜ ਘੁੰਮਦਾ ਹੈ। ਜਿੱਥੇ ਕਿਸਾਨ ਅੰਨਦਾਤਾ ਹੈ। ਉੱਥੇ ਕਿਸਾਨ ਟੈਕਸ ਵੀ ਭਰਦਾ ਹੈ। ਖਾਦਾਂ ਦਵਾਈਆਂ ਕਿਸਾਨੀ ਸੰਦਾਂ ਤੇ ਜੀਐਸਟੀ ਦੇ ਕੇ ਖਰੀਦਾ ਹੈ। ਜਿਸ ਤੇ ਸਾਰਾ ਵਪਾਰ ਨਿਰਭਰ ਕਰਦਾ ਹੈ ।ਜਿਵੇਂ ਕਿਸਾਨ ਦੁਕਾਨਾਂ ਤੋਂ ਸਮਾਨ ਲੈਂਦਾ ਹੈ। ਦੁਕਾਨਦਾਰ ਅੱਗੋਂ ਕੰਪਨੀਆਂ ਤੋਂ ਸਮਾਨ ਲੈਂਦਾ ਹੈ। ਇਸੇ ਪ੍ਰਕਿਰਿਆ ਵਿੱਚ ਅਰਥ ਸ਼ਾਸਤਰ ਚੱਲ ਰਿਹਾ ਹੈ। ਜੇਕਰ ਕਿਸਾਨੀ ਨਾ ਬਚਾਈ ਗਈ ਤਾਂ ਇਹ ਸਾਰਾ ਢਾਂਚਾ ਤਹਿਸਨੈਸ ਹੋ ਜਾਵੇਗਾ। । ਕਿਸਾਨ ਆਗੂਆਂ ਨੇ ਅਪੀਲ ਕੀਤੀ ਇਹ ਮੋਰਚਾ ਦੇਸ਼ ਨੂੰ ਬਚਾਉਣ ਲਈ ਅਖੀਰਲੀ ਲੜਾਈ ਹੈ। ਤੇ ਇਸ ਵਿੱਚ ਹਰ ਵਰਗ ਨੂੰ ਸ਼ਾਮਲ ਹੋਣਾ ਚਾਹੀਦਾ ਇਸ ਮੌਕੇ ਸਲਵਿੰਦਰ ਸਿੰਘ ਜੀਉਬਾਲਾ, ਪਰਮਜੀਤ ਸਿੰਘ ਛੀਨਾ, ਮਨਜਿੰਦਰ ਸਿੰਘ ਗੋਹਲਵੜ, ਪਾਖਰ ਸਿੰਘ ਲਾਲਪੁਰ, ਮੁੱਖਤਾਰ ਸਿੰਘ ਬਿਹਾਰੀਪੁਰ, ਨਿਰਵੈਲ ਸਿੰਘ ਧੁੰਨ, ਕੁਲਵੰਤ ਸਿੰਘ ਢੋਟੀਆਂ, ਰੂਪ ਸਿੰਘ ਸੈਦੋ, ਆਤਮਾ ਸਿੰਘ ਘਰਿਆਲੀ, ਦਲਬਾਗ ਸਿੰਘ ਪਹੁਵਿੰਡ , ਨਿਸ਼ਾਨ ਸਿੰਘ ਘੁਵੜਕਾ, ਸੰਗਤਪੁਰਾ,ਸਤਨਾਮ ਸਿੰਘ ਖਾਰਾ, ਜਲਵਿੰਦਰ ਸਿੰਘ ਰਾਸੀ਼ਆਣਾ ਗੁਰਸੇਵਕ ਸਿੰਘ ਸ਼ਮਸ਼ੇਰ ਸਿੰਘ ਆਦਿ ਆਗੂ ਹਾਜ਼ਰ ਰਹੇ
Leave a Comment
Your email address will not be published. Required fields are marked with *