ਮੁਹਾਲੀ 17 ਅਗਸਤ, ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੋਹਾਲੀ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਨੇ ਕੀਤੀ ਜਦ ਕਿ ਇੰਜੀ. ਜਸਪਾਲ ਸਿੰਘ ਦੇਸੂਵੀ (ਕੈਨੇਡਾ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਡਾ. ਲਾਭ ਸਿੰਘ ਖੀਵਾ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਤੋਂ ਇਲਾਵਾ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਅਤੇ ਪੁਸਤਕ ਦੇ ਲੇਖਕ ਧਿਆਨ ਸਿੰਘ ਕਾਹਲੋਂ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਿਤ ਰਹੇ। ਪੁਸਤਕ ਤੇ ਮਲਕੀਤ ਸਿੰਘ ਔਜਲਾ ਅਤੇ ਬਲਦੇਵ ਸਿੰਘ ਪਰਦੇਸੀ ਵੱਲੋਂ ਭਾਵਪੂਰਤ ਤੇ ਵਿਸਥਾਰਪੂਰਵਕ ਪਰਚੇ ਪੜ੍ਹੇ ਗਏ। ਪੁਸਤਕ ਲੋਕ ਅਰਪਣ ਉਪਰੰਤ ਇੰਜੀ. ਜਸਪਾਲ ਸਿੰਘ ਦੇਸੂਵੀ, ਡਾ. ਲਾਭ ਸਿੰਘ ਖੀਵਾ, ਭਗਤ ਰਾਮ ਰੰਗਾੜਾ, ਦੀਪਕ ਸ਼ਰਮਾ ਚਨਾਰਥਲ, ਸਿਰੀ ਰਾਮ ਅਰਸ਼, ਰਣਜੋਧ ਸਿੰਘ ਰਾਣਾ, ਰਾਜ ਕੁਮਾਰ ਸਾਹੋਵਾਲੀਆ ਨੇ ਪੁਸਤਕ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਇਸ ਪੁਸਤਕ ਨੂੰ ਮਿਆਰੀ ਤੇ ਲਾਇਬਰੇਰੀਆਂ ਦਾ ਸ਼ਿੰਗਾਰ ਬਣਨ ਵਾਲਾ ਦੱਸਿਆ। ਇਸ ਉਪਰੰਤ ਪੁਸਤਕ ਦੇ ਰਚੇਤਾ ਧਿਆਨ ਸਿੰਘ ਕਾਹਲੋਂ ਨੇ ਆਪਣੇ ਚੋਣਵੇਂ ਗੀਤਾਂ ਨਾਲ ਹਾਜ਼ਰੀ ਲਗਾਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੁਖਵੰਤ ਸਿੰਘ ਕਾਹਲੋਂ ਨੇ ਵੀ ਪੁਸਤਕ ਬਾਰੇ ਵਿਚਾਰ ਪ੍ਰਗਟ ਕੀਤੇ। ਇੱਕ ਵੱਖਰੀ ਆਈਟਮ ਪੇਸ਼ ਕਰਦੇ ਹੋਏ ਕਾਹਲੋਂ ਦੇ ਪੋਤਰੇ ਦਿਲਪ੍ਰੀਤ ਸਿੰਘ ਕਾਹਲੋਂ, ਹਰਨੂਰ ਸਿੰਘ ਕਾਹਲੋਂ ਨੇ ਆਪਣੇ ਭੰਗੜੇ ਦੇ ਜੌਹਰ ਬਾਖੂਬੀ ਦਿਖਾਏ ਅਤੇ ਹਾਜ਼ਰੀਨ ਦਾ ਮਨ ਮੋਹ ਲਿਆ। ਪੁਸਤਕ ਵਿੱਚੋਂ ਇੰਜੀ. ਤਰਸੇਮ ਰਾਜ, ਪ੍ਰੋ. ਗੁਰਜੋਧ ਕੌਰ, ਦਵਿੰਦਰ ਕੌਰ ਢਿੱਲੋਂ, ਇੰਜੀ. ਸੁਰਜੀਤ ਸਿੰਘ ਧੀਰ ਅਤੇ ਜਗਤਾਰ ਸਿੰਘ ਜੋਗ ਹੁਰਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਚਰਚਿਤ ਸ਼ਾਇਰ ਪ੍ਰਤਾਪ ਪਾਰਸ ਅਤੇ ਤਰਸੇਮ ਸਿੰਘ ਕਾਲੇਵਾਲ ਨੇ ਵੀ ਜ਼ਿਕਰਯੋਗ ਹਾਜ਼ਰੀ ਲਵਾਈ। ਸਾਹਿਤ ਖੇਤਰ ਦੀ ਪ੍ਰਸਿੱਧ ਹਸਤੀ ਬਲਕਾਰ ਸਿੱਧੂ ਨੇ ਵੀ ਆਪਣੇ ਕੁੰਜੀਵਤ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਨਿਵੇਕਲਾ ਦੱਸਿਆ। ਇਸ ਮੌਕੇ ਤੇ ਪੁਸਤਕ ਲੇਖਕ ਨੂੰ ਮੰਚ ਵੱਲੋਂ ਯਾਦ ਚਿੰਨ੍ਹ ਅਤੇ ਦਸਤਾਰ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪ੍ਰਧਾਨਗੀ ਕਰ ਰਹੇ ਸਿਰੀ ਅਰਸ਼ ਦੇ ਨਾਲ-ਨਾਲ ਬਾਲ ਕਲਾਕਾਰ ਦਿਲਪ੍ਰੀਤ ਅਤੇ ਹਰਨੂਰ ਨੂੰ ਵੀ ਯਾਦ ਚਿੰਨ੍ਹ ਦਿੱਤੇ ਗਏ। ਇਸ ਭਰਵੇਂ ਅਤੇ ਦੇਰ ਤੱਕ ਚੱਲੇ ਸਾਹਿਤਕ ਸਮਾਗਮ ਵਿੱਚ ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਉੱਘੇ ਸ਼ਾਇਰ ਬਾਬੂ ਰਾਮ ਦੀਵਾਨਾ, ਆਰ.ਪੀ.ਐਸ. ਬਾਜਵਾ, ਸੁਰਿੰਦਰ ਪਾਲ ਝੱਲ, ਦਵਿੰਦਰ ਕੁਮਾਰ ਝੱਲ ਸੰਪਾਦਕ, ਪੈਗਾਮ-ਏ-ਜਗਤ, ਡਾ. ਮਨਜੀਤ ਸਿੰਘ ਬੱਲ, ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਸੁਰਜੀਤ ਸੁਮਨ, ਪ੍ਰੋ. ਦਿਲਬਾਗ ਸਿੰਘ, ਪਾਲ ਅਜਨਬੀ, ਹਰਮਿੰਦਰ ਕਾਲੜਾ, ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕੰਵਲ, ਗੁਰਦਰਸ਼ਨ ਮਾਵੀ, ਡਾ. ਸੁਨੀਤਾ ਰਾਣੀ, ਪਿਆਰਾ ਸਿੰਘ ਰਾਹੀ, ਰਤਨ ਬਾਬਕਵਾਲਾ, ਕਿਰਨ ਬੇਦੀ, ਸਿਮਰਤ ਕੌਰ, ਜਸਵਿੰਦਰ ਸਿੰਘ ਕਾਈਨੌਰ, ਜੇ.ਐਸ. ਮਹਿਰਾ, ਸਤਨਾਮ ਸਿੰਘ ਸ਼ੋਕਰ, ਖੁਸ਼ੀ ਰਾਮ ਨਿਮਾਣਾ, ਇੰਦਰਜੀਤ ਸਿੰਘ ਪ੍ਰੇਮੀ, ਸਿਕੰਦਰ ਸਿੰਘ ਪੱਲ੍ਹਾ, ਸ਼ਿਵਾਲਿਕ ਚੈਨਲ ਦੇ ਸੰਪਾਦਕ ਭੁਪਿੰਦਰ ਭਾਗੋਮਾਜਰੀਆ, ਸੁਰਜਨ ਸਿੰਘ ਜੱਸਲ, ਕਰਮਜੀਤ ਬੱਗਾ, ਅਸ਼ੋਕ ਨਾਦਿਰ, ਅੰਸ਼ੂਕਰ ਮਹੇਸ਼, ਰਜਿੰਦਰ ਰੇਨੂੰ, ਬਲਜੀਤ ਸਿੰਘ ਫਿੱਡਿਆਂਵਾਲਾ, ਰਜਿੰਦਰ ਸਿੰਘ ਧੀਮਾਨ, ਤੇਜਾ ਸਿੰਘ ਥੂਹਾ, ਧਨਵੰਤ ਸਿੰਘ ਛਿੰਦਾ, ਲਾਭ ਸਿੰਘ ਲਹਿਲੀ, ਗੁਰਮੇਲ ਸਿੰਘ ਮੌਜੋਵਾਲ, ਗਿਆਨ ਸਿੰਘ ਥਿੰਦ, ਹਰਜੀਤ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ ਬੈਨੀਪਾਲ, ਬਲਵਿੰਦਰ ਬਾਜਵਾ, ਪ੍ਰਿੰ. ਗੁਰਮੀਤ ਸਿੰਘ, ਰਾਮ ਕੁਮਾਰ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ ਗੱਡੂ, ਮਲਕੀਤ ਸਿੰਘ ਨਾਗਰਾ, ਪ੍ਰੀਤ ਸੈਣੀ, ਬਲਦੇਵ ਸਿੰਘ ਬਿੰਦਰਾ, ਮੰਦਰ ਗਿੱਲ ਸਾਹਿਬਚੰਦੀਆ, ਪਰਮਜੀਤ ਮਾਨ, ਹਰਪ੍ਰੀਤ ਸਿੰਘ, ਡਾ. ਹੇਮ ਰਾਜ ਵੋਹਰਾ, ਦਰਸ਼ਨ ਸਿੰਘ ਕੰਧਾਲਾ, ਸਰੂਪ ਸਿਆਲਵੀ ਅਤੇ ਦਰਸ਼ਨ ਤਿਊਣਾ ਆਦਿ ਨੇ ਲੰਮੀ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਦੇਰ ਤੱਕ ਚੱਲੇ ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਜਨਰਲ ਸਕੱਤਰ ਮੰਚ ਵੱਲੋਂ ਵਧੀਆ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ ਚਾਹ ਪਾਣੀ ਅਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਸੀ। ਇਸ ਤਰ੍ਹਾਂ ਇਹ ਪ੍ਰੋਗਰਾਮ ਨਿਵੇਕਲੀਆਂ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ।