ਰੋਪੜ, 22 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਨੈਣਾ ਜੀਵਨ ਜਯੋਤੀ ਕਲੱਬ (ਰਜਿ.) ਰੋਪੜ ਵੱਲੋਂ ਚਲਾਈ ਜਾ ਰਹੀ ‘ਆਪਣੀ ਦੁਕਾਨ’ (ਜਿੱਥੇ ਲੋੜਵੰਦਾਂ ਨੂੰ ਮੁਫ਼ਤ ਸਮਾਨ ਮਿਲਦਾ ਹੈ) ਨੂੰ ਗੋਦ ਲੈਣ ਵਾਲ਼ੇ ਦਾਨੀਆਂ ਆਰ.ਪੀ.ਬੀ. ਗਰੁੱਪ ਵੱਲੋਂ ਸਰਦਾਰ ਜਰਨੈਲ ਸਿੰਘ ਅਤੇ ਰੂਪਨਗਰ ਤੋਂ ਸਮਾਜ ਸੇਵੀ ਇੰਜ. ਪਰਮਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਇਸ ਨੂੰ ਇੱਕ ਮਹੀਨੇ ਲਈ ਗੋਦ ਲਿਆ ਸੀ। ਜਿਕਰਯੋਗ ਹੈ ਕਿ ‘ਆਪਣੀ ਦੁਕਾਨ’ ਉਕਤ ਕਲੱਬ ਵੱਲੋਂ 2017 ਤੋਂ ਜਾਰੀ ਸ਼ਾਨਦਾਰ ਉਪਰਾਲਾ ਹੈ। ਜਿੱਥੇ ਲੋੜਵੰਦਾਂ ਨੂੰ ਉੱਥੇ ਉਪਲੱਬਧ ਸਮਾਨ ਮੁਫ਼ਤ ਮਿਲ ਜਾਂਦਾ ਹੈ। ਜੋ ਦਾਨੀ ਸੱਜਣ ਦਾਨ ਵਜੋਂ ਦੇ ਜਾਂਦੇ ਹਨ। ਕਲੱਬ ਵੱਲੋਂ ਅਪੀਲ ਕੀਤੀ ਗਈ ਕਿ ਕੋਈ ਵੀ ਸੱਜਣ ਸਮਾਨ ਲੈਣ ਜਾਂ ਦੇਣ ਲਈ ਬੇਝਿਜਕ ‘ਆਪਣੀ ਦੁਕਾਨ’, ਨੇੜੇ ਗਾਂਧੀ ਸਕੂਲ, ਸਾਹਮਣੇ: ਪ੍ਰੇਮ ਜੀ ਫਲੈਕਸ, ਬੇਲਾ ਚੌਂਕ, ਰੋਪੜ ਵਿਖੇ ਆ ਸਕਦਾ ਹੈ।