ਧਰੁਵ ਨਾਰੰਗ 10ਵੀਂ ਵਾਰ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ ਗਏ
ਰੋਪੜ, 07 ਜੁਲਾਈ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਨੈਣਾਂ ਜੀਵਨ ਜਯੋਤੀ ਕਲੱਬ (ਰਜਿ:) ਰੋਪੜ ਦੀ ਸਲਾਨਾ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ਼ ਚੋਣ ਕੀਤੀ ਗਈ। ਜਿਸ ਦੌਰਾਨ ਇੰਜੀ. ਪਰਮਿੰਦਰ ਕੁਮਾਰ ਚੇਅਰਮੈਨ, ਪ੍ਰਵੀਨ ਜੈਨ ਵਾਈਸ ਚੇਅਰਮੈਨ, ਧਰੁਵ ਨਾਰੰਗ (ਲਗਾਤਾਰ 10ਵੀਂ ਵਾਰ) ਪ੍ਰਧਾਨ, ਅਤਿੰਦਰ ਪਾਲ ਸਿੰਘ ਮੀਤ ਪ੍ਰਧਾਨ, ਵਰਿੰਦਰ ਵਿਆਸ ਜਨਰਲ ਸਕੱਤਰ, ਸੁਨੀਲ ਕੁਮਾਰ ਕਥੂਰੀਆ ਖਜਾਨਚੀ, ਸੰਦੀਪ ਕੱਕੜ ਲੇਖਾਕਾਰ, ਪੰਕਜ ਗੁਪਤਾ ਪ੍ਰਬੰਧਕ ਅਤੇ ਸ਼ਿਵ ਕੁਮਾਰ ਸੈਣੀ ਤੇ ਡਾ. ਤੇਜਿੰਦਰ ਸਿੰਘ ਕਾਰਜਕਾਰੀ ਮੈਂਬਰ ਨਿਯੁਕਤ ਕੀਤੇ ਗਏ। ਕਲੱਬ ਦੇ ਨਿਵੇਕਲੇ ਉਪਰਾਲੇ ‘ਆਪਣੀ ਦੁਕਾਨ’ ਦੇ ਚੇਅਰਮੈਨਾਂ ਦੀ ਜਿੰਮੇਵਾਰੀ ਦਿਨੇਸ਼ ਵਰਮਾ ਤੇ ਪ੍ਰਵੀਨ ਜੈਨ ਨੂੰ ਸੌਂਪੀ ਗਈ।
ਇਸ ਮੌਕੇ ਸਮੂਹ ਕਲੱਬ ਨੇ ਆਪਣੀ 09 ਸਾਲ ਨਿਰੰਤਰ ਸਾਰਥਕ ਕਾਰਜਸ਼ੀਲਤਾ ਲਈ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿੱਚ ਵੀ ਇਸ ਨੂੰ ਕਾਇਮ ਰੱਖਣ ਦਾ ਅਹਿਦ ਲਿਆ। ਜਿਕਰਯੋਗ ਹੈ ਕਿ ਨੈਣਾਂ ਜਯੋਤੀ ਕਲੱਬ ਦੀ ਅੱਖਾਂ ਦਾਨ ਜਾਗਰੂਕਤਾ ਕੈਂਪ, ਖੂਨਦਾਨ ਕੈਂਪ, ਮੁਫ਼ਤ ਮੋਰਚਰੀ ਫਰੀਜਰ ਸੇਵਾ, ਵਾਟਰ ਕੂਲਰ ਸੇਵਾ, ਸਾਈਕਲ ਰੈਲੀਆਂ, ਸਟਰੀਟ ਲੈਕਚਰ, ਸਕੂਲੀ ਪ੍ਰੋਗਰਾਮ, ਡਰਾਇੰਗ ਮੁਕਾਬਲੇ ਆਦਿ ਜਿਹੇ ਮਾਨਵਤਾਵਾਦੀ ਉਪਰਾਲਿਆਂ ਵਿੱਚ ਅਹਿਮ ਭੂਮਿਕਾ ਹੈ। ਕਲੱਬ ਵੱਲੋਂ ਚਲਾਈ ਜਾ ਰਹੀ ‘ਆਪਣੀ ਦੁਕਾਨ’ (ਬੇਲਾ ਚੌਂਕ ਤੋਂ ਪਬਲਿਕ ਕਲੋਨੀ ਰੋਡ, ਸਾਹਮਣੇ: ਪ੍ਰੇਮ ਜੀ ਫਲੈਕਸ) ਵਿੱਚੋਂ ਲੋੜਵੰਦਾਂ ਨੂੰ ਮੁਫ਼ਤ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਜਿੱਥੇ ਦਾਨੀ ਸੱਜਣ ਅਪਣੇ ਵਿੱਤ ਮੁਤਾਬਕ ਸਮਾਨ ਉਪਲੱਬਧ ਕਰਵਾ ਦਿੰਦੇ ਹਨ।
Leave a Comment
Your email address will not be published. Required fields are marked with *