ਦਿੱਲੀ 20 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਨੈਸ਼ਨਲ ਐਜੂਕੇਸ਼ਨ ਐਵਾਰਡ 2024ਨਾਲ ਦਵਾਰਕਾ ਦਿੱਲੀ ਵਿੱਚ ਸਨਮਾਨਿਤ ਪੰਜਾਬੀ ਅਧਿਆਪਕ ਅਨੋਖ ਸਿੰਘ ਸਿੱਧੂ ਦਾ ਪਿੰਡ ਪਹੁੰਚਣ ਤੇ ਪਿੰਡ ਦੀ ਪੰਚਾਇਤ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਸਿੱਧੂ ,ਪੰਚਾਇਤ ਸਮਿਤੀ ਪ੍ਰਧਾਨ ਪਤਿ ਬਲਵਿੰਦਰ ਸਿੰਘ ਬਰੋੜ, ਸਰਕਾਰੀ ਸਕੂਲ ਖਰਲੀਆਂ ਦੇ ਮੁਖੀ ਹਰਪਾਲ ਸਿੰਘ ਜੀ ਅਧਿਆਪਕ ਸੁਖਵਿੰਦਰ ਸਿੰਘ ਜੀ ਪੰਕਜ ਜੀ ਦਿਨੇਸ਼ ਸ਼ਰਮਾ ਜੀ ਗੁਰਸੇਵਕ ਸਿੰਘ ਜੀ ਰਿਟਾਇਰ ਅਧਿਆਪਕ ਮੁਖਤਾਰ ਸਿੰਘ ਜੀ ਗਰਾਮ ਵਾਸੀ ਤੋਤਾ ਸਿੰਘ ਜੀ ਮੰਦਰ ਸਿੰਘ ਜੀ ਗੁਰਮੇਲ ਸਿੰਘ ਵਾਰਡ ਪੰਚ ਸੁਖਵਿੰਦਰ ਸਿੰਘ ਏ ਐਨ ਐਮ ਉਜਮਾ ਖਾਤੂਨ ਜਸਵਿੰਦਰ ਸਿੰਘ ਸੁਖਪਾਲ ਸਿੰਘ ਕਿਰਸੀ ਸੁਪਰਵਾਈਜ਼ਰ ਪੁਸ਼ਪਾ ਆਂਗਣਵਾੜੀ ਵਰਕਰ ਸ਼ੁਸਮਾ ਰਾਣੀ ਬਲਜੀਤ ਕੌਰ ਕਰਮਜੀਤ ਕੌਰ ਗਰਾਮ ਸਾਥੀਨ ਗੁਰਪ੍ਰੀਤ ਕੌਰ ਪੂਨਮ ਫਾਊਂਡੇਸ਼ਨ ਦੇ ਸੰਸਥਾਪਕ ਰਾਮਕਰਨ ਪਰਜਾਪਤ ਪ੍ਰੇਮ ਭਾਦੂ ਅਤੇ ਹੋਰ ਗ੍ਰਾਮ ਵਾਸੀ ਉਪਸਥਿਤ ਰਹੇ ਇਹ ਪੁਰਸਕਾਰ ਅਨੋਖ ਸਿੰਘ ਨੂੰ ਸਿੱਖਿਆ ਦੇ ਖੇਤਰ ਵਿੱਚ ਉਤਕ੍ਰਸਟ ਕੰਮ ਕਰਨ ਸਮਾਜਿਕ ਕਾਰਜ ਕਰਤਾ ਅਤੇ ਮਾਂ ਬੋਲੀ ਪੰਜਾਬੀ ਨੂੰ ਨਵਾਚਾਰ ਕਰਦੇ ਹੋਏ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਤੱਕ ਪਹੁੰਚਾਉਣ ਲਈ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਪੜਾਈ ਛੱਡ ਚੁੱਕੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਵਿਕਲਾਂਗ ਮਨੁੱਖ ਅਤੇ ਇੱਟ ਭਠਿਆਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਪਾਠ ਸਾਮਗਰੀ ਉਪਲਬਧ ਕਰਾਉਣ ਅਤੇ ਸਕੂਲ ਦੀਆਂ ਹੋਰ ਗਤੀਵਿਧੀਆਂ ਦੀਆਂ ਉਪਲਬਧੀਆਂ ਲਈ ਦਿੱਤਾ ਗਿਆ।