ਸੰਗਰੂਰ 5 ਅਪਰੈਲ (ਸੁਰਿੰਦਰ ਪਾਲ ਉਪਲੀ/ਵਰਲਡ ਪੰਜਾਬੀ ਟਾਈਮਜ਼)
ਰਿਟਾਇਰਡ ਡਿਪਟੀ ਡੀਈਓ ਹਰਜੀਤ ਕੁਮਾਰ ਸ਼ਰਮਾ , ਲੈਕਚਰਾਰ ਸਰਬਜੀਤ ਸਿੰਘ,ਐਸ ਡੀ ਓ ਬੀਐਸਐਨਐਲ ਸੁਰਿੰਦਰ ਪਾਲ ਉਪਲੀ , ਹਰਮਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ 1979-81,1980-82 ਦੇ ਲੌਂਗੋਵਾਲ ਸਕੂਲ ਦੇ ਜੇ ਬੀ ਟੀ ਟਰੇਨੀ ਸਾਥੀ, ਜਿਹੜੇ ਹੁਣ ਵੱਖ ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਹਨ, ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੀ ਇੱਛਾ ਨਾਲ ਇਕੱਤਰਤਾ ਕੀਤੀ।ਇਸ ਮੌਕੇ ਉਹਨਾਂ ਇਕੱਠੇ ਹੋ ਕੇ ਦੁਪਹਿਰ ਦਾ ਖਾਣਾ ਖਾਓ ਪੀਓ ਰੈਸਟੋਰੈਂਟ ਕੋਰਟ ਰੋਡ ਸੰਗਰੂਰ ਵਿਖੇ ਕੀਤਾ ਅਤੇ ਆਪਣੇ ਪਰਿਵਾਰਾਂ ਬਾਰੇ ਇੱਕ ਦੂਜੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।ਇਸ ਮੌਕੇ ਲਾਭ ਸਿੰਘ ਰਿਟਾਇਰਡ ਬੀ ਪੀ ਈ ਓ,ਜਾਗਰ ਸਿੰਘ ਖਡਿਆਲ, ਮੱਘਰ ਸਿੰਘ ਮਾਣਕੀ, ਕਰਨੈਲ ਸਿੰਘ ਰਾਜਗੜ੍ਹ, ਮਹਿੰਦਰ ਸਿੰਘ ਰਟੌਲ ਪੋਸਟ ਮਾਸਟਰ , ਦਰਸ਼ਨ ਸਿੰਘ ਚੱਠਾ,ਹਰਦਿੱਤ ਸਿੰਘ ਬਰਨਾਲਾ , ਬੰਤਾ ਸਿੰਘ ਕੈਂਪਰ, ਰਣਧੀਰ ਸਿੰਘ ਸਕਰੌਦੀ,ਸੰਤ ਸਿੰਘ ਘੱਗਾ ਨੇ ਸ਼ਮੂਲੀਅਤ ਕੀਤੀ।ਇਸ ਇਕੱਤਰਤਾ ਵਿੱਚ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲੇ ਨੂੰ 2 ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਮਾਸਟਰ ਦਰਸ਼ਨ ਸਿੰਘ ਮਾਂਗੂੰ ਓਸੋ ਨੇ ਮੋਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਿ ਪ੍ਰਸੰਸਾ ਦਾਇਕ ਸੀ। ਸਾਰੇ ਸਾਥੀਆਂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਜੀਵਨ ਨੂੰ ਚਿੰਤਾ ਰਹਿਤ ਜਿਉਣ ਲਈ ਸੁਝਾਅ ਦਿੱਤੇ ਗਏ। ਬੱਚਿਆਂ ਨੂੰ ਆਪਣੀ ਜ਼ਿੰਦਗੀ ਆਪਣੇ ਅਨੁਸਾਰ ਜੀਣ ਦੀ ਅਜ਼ਾਦੀ ਦੇਣੀ ਚਾਹੀਦੀ ਹੈ। ਸੁਰਿੰਦਰ ਪਾਲ ਐਸ ਡੀ ਓ ਵੱਲੋਂ ਸੁਝਾਅ ਦਿੱਤਾ ਗਿਆ ਕਿ ਮਰਨ ਉਪਰੰਤ ਸਰੀਰਦਾਨ ਕਰਨ ਦਾ ਫਾਰਮ ਭਰਿਆ ਜਾਵੇ ਕਿਉਂਕਿ ਉਸ ਤੋਂ ਬਾਅਦ ਸਰੀਰ ਅੱਗ ਵਿੱਚ ਸੜਕੇ ਰਾਖ ਹੋ ਜਾਂਦਾ ਹੈ, ਕਿਉਂ ਨਾ ਉਸ ਨੂੰ ਮਨੁੱਖਤਾ ਦੇ ਲੇਖੇ ਲਗਾਉਣਾ ਚਾਹੀਦਾ ਹੈ। ਇੱਕ ਸਰੀਰ ਤੋਂ 22 ਵਿਦਿਆਰਥੀ ਟ੍ਰੇਨਿੰਗ ਲੈਕੇ ਡਾਕਟਰ ਬਣਦੇ ਹਨ ਜੀ।ਉਹਨਾਂ ਨੇ ਖੂਨਦਾਨ ਦੇ ਨਾਲ-ਨਾਲ ਖੂਨਦਾਨ/ ਮੌਤ ਤੋਂ ਬਾਅਦ ਅੱਖਾਂ ਦਾਨ ਵਰਗੇ ਸਮਾਜਿਕ ਕੰਮਾਂ ‘ਤੇ ਵੀ ਜ਼ੋਰ ਦਿੱਤਾ।
ਬੰਤਾ ਸਿੰਘ ਨੇ ਬੁਢਾਪੇ ਵਿੱਚ ਜੀਵਨ ਸਾਥੀ ਦੀ ਭੂਮਿਕਾ ਅਤੇ ਮਹੱਤਵ ਬਾਰੇ ਦੱਸਿਆ ।ਮੱਘਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਅਜਿਹੀਆਂ ਹੋਰ ਮੀਟਿੰਗਾਂ ਕਰਨ ਅਤੇ ਬੁਢਾਪੇ ਦੀ ਜੀਵਨ ਸ਼ੈਲੀ ਨੂੰ ਬਦਲਣ ਲਈ ਬੇਨਤੀ ਕੀਤੀ ਕਿ ਉਹ ਫਿਕਸਡ ਡਿਪਾਜ਼ਿਟ ਦੁਆਰਾ ਜ਼ਿਆਦਾ ਬੱਚਤ ਕਰਨ ਦੀ ਬਜਾਏ ਚੰਗੀ ਸਿਹਤ ਦੀ ਸਾਂਭ-ਸੰਭਾਲ ਲਈ ਵਧੇਰੇ ਖਰਚ ਕਰ
ਸਾਥੀਆਂ ਮਿਲਣੀ ਬਹੁਤ ਹੀ ਸਾਰਥਕ ਹੋ ਨਿਬੜੀ।