ਅੱੱਜ ਕੱਲ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਜਿਹੜੀ ਫ਼ਿਲਮ ਦੀ ਉਡੀਕ ਕੀਤੀ ਜਾ ਰਹੀ ਹੈ, ਉਹ ਹੈ ਪੰਜਾਬੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਜੋ ਕਿ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।’ਕੀ ਨਿਆਣੇ, ਕੀ ਨੌਜਵਾਨ ਅਤੇ ਕੀ ਸਿਆਣੇ ਸਾਰੇ ਹੀ ਇਸ ਫ਼ਿਲਮ ਦਾ ਸ਼ੋਅ ਦੇਖਣ ਲਈ ਬੇਹੱਦ ਉਤਸੁਕ ਹਨ।ਜੀਓ ਸਟੂਡਿਓਜ਼’, ‘ਹੰਬਲ ਮੋਸ਼ਨ ਪਿਕਚਰਜ਼’ ਅਤੇ ‘ਪਨੋਰਮਾ ਸਟੂਡਿਓਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਪ੍ਰਚਾਰ ਇਨੀਂ ਦਿਨੀਂ ਹਰ ਪਾਸੇ ਜ਼ੋਰਾਂ ‘ਤੇ ਹੈ। ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ, ਅਖ਼ਬਾਰਾਂ ਦੀ ਜਾਂ ਟੀਵੀ ਚੈਨਲਾਂ ਦੀ, ਹਰ ਪਾਸੇ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਹੀ ਪ੍ਰਚਾਰ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪੰਜਾਬ, ਦਿਲੀ ਅਤੇ ਮੁਬੰਈ ਹੀ ਨਹੀਂ ਬਲਕਿ ਵਿਦੇਸ਼ੀ ਧਰਤੀ ਆਸਟ੍ਰੇਲੀਆ,ਲੰਡਨ,ਯੂ ਐੱਸ ਏ, ਯੂਕੇ, ਅਮਰੀਕਾ ਅਤੇ ਕੈਨੇਡਾ ਆਦਿ ਵਿੱਚ ਵੀ ਫ਼ਿਲਮ ਦੀ ਸਮੁੱਚੀ ਟੀਮ ਜੀਅ-ਜਾਨ ਨਾਲ ਪ੍ਰਚਾਰ ‘ਚ ਜੁਟੀ ਹੋਈ ਹੈ। ਫ਼ਿਲਮ ਦੀ ਸਟਾਰਕਾਸਟ ਵੱਲੋਂ ਵੀ ਆਪਣੇ ਫੇਸਬੁੱਕ ਪੇਜ਼, ਇੰਸਟਾਗ੍ਰਾਮ ਅਤੇ ਸਨੈਪਚਾਟ ਆਦਿ ਤੇ ‘ਚ ਰੋਜ਼ ਫ਼ਿਲਮ ਦੇ ਪ੍ਰਚਾਰ ਨਾਲ ਜੁੜੀਆਂ ਸਰਗਰਮੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਜ਼ਿਕਰਯੋਗ ਹੈ ਕਿ ਸਾਲ 2016 ‘ਚ ਰਿਲੀਜ਼ ਫਿਲਮ ‘ਅਰਦਾਸ’ ਅਤੇ 2019 ਵਿੱਚ ਰਿਲੀਜ਼ ਫ਼ਿਲਮ ‘ਅਰਦਾਸ ਕਰਾਂ’ ਤੋਂ ਹੱਟ ਕੇ ਹੁਣ ਇਸ ਫ਼ਿਲਮ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ ਕੀਤੀ ਗਈ ਹੈ।ਨਿਰਮਾਤਾ ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਿਵਆ ਧਮੀਜਾ, ਮੁਰਲੀਧਰ ਛਤਵਾਨੀ, ਸੰਜੀਵ ਜੋਸ਼ੀ, ਭਾਨਾ ਐੱਲ ਏ ਅਤੇ ਵਿਨੋਦ ਅਸਵਾਲ ਵਲੋਂ ਪ੍ਰੋਡਿਊਸ ਇਹ ਫ਼ਿਲਮ ਇਕ ਇਨਸਾਨੀ ਜੀਵਨ ਦੇ ਦੁੱਖ ਤਕਲੀਫਾਂ ਅਤੇ ਸੰਘਰਸ਼ਾਂ ਦੀ ਝਲਕ ਨੂੰ ਪੇਸ਼ ਕੇਤਾ ਹੈ ਜੋ ਕਿ ਇਕ ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਕਮਾਲ ਦੀ ਫ਼ਿਲਮ ਹੋੇਵੇਗੀ।ਫਿਲਮ ਦੀ ਕਹਾਣੀ ਖੁਦ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਅਤੇ ਫਿਲਮ ਦੇ ਨਿਰਦੇਸ਼ਕ ਵੀ ਉਹ ਆਪ ਹਨ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਕਈ ਹੋਰ ਦਿੱਗਜ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਰਵਿੰਦਰ ਮੰਡ ਅਤੇ ਤਾਨਿਆ ਮਹਾਜਨ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।
ਹਰਜਿੰਦਰ ਸਿੰਘ
Leave a Comment
Your email address will not be published. Required fields are marked with *