ਰਾਜਨੀਤਿਕ ਦਲਾਂ ਵਲੋਂ ਹਮੇਸ਼ਾ ਹੀ ਪ੍ਰਜਾਪਤ ਸਮਾਜ ਨੂੰ ਅਣਦੇਖਿਆ ਕੀਤਾ ਗਿਆ : ਜੈ ਚੰਦ ਬੇਵਾਲ
ਕੋਟਕਪੂਰਾ, 5 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਜਾਪਤ ਸਮਾਜ ਦੀ ਇੱਕ ਅਹਿਮ ਮੀਟਿੰਗ ਐਡਵੋਕੇਟ ਅਜੀਤ ਵਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੋਗਾ ਸ਼ਹਿਰ ਦੇ ਪ੍ਰਜਾਪਤ ਸਮਾਜ ਦੇ ਅਹੁਦੇਦਾਰ ਅਤੇ ਸੀਨੀਅਰ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਐਡਵੋਕੇਟ ਅਜੀਤ ਵਰਮਾ, ਜੈ ਚੰਦ ਬੇਵਾਲ, ਹੰਸ ਰਾਜ, ਚੌਧਰੀ ਖੁਸ਼ੀ ਰਾਮ, ਹਰੀ ਵਰਮਾ, ਧਰਮਵੀਰ ਸੁੱਖੀ ਅਤੇ ਮਿੰਟੂ ਪ੍ਰਜਾਪਤ ਨੇ ਕਿਹਾ ਆਉਣ ਵਾਲੀ ਚੌਣਾਂ ਲਈ ਸਾਰਾ ਪ੍ਰਜਾਪਤ ਸਮਾਜ ਇਕਜੁੱਟ ਹੈ ਅਤੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਉਚਿਤ ਉਮੀਦਵਾਰ ਨੂੰ ਵੋਟਾਂ ਪਾਵੇਗਾ। ਉਹਨਾਂ ਆਖਿਆ ਕਿ ਰਾਜਨੀਤਿਕ ਦਲਾਂ ਵਲੋਂ ਹਮੇਸ਼ਾ ਹੀ ਪ੍ਰਜਾਪਤ ਸਮਾਜ ਨੂੰ ਅਣਦੇਖਿਆ ਕੀਤਾ ਗਿਆ ਅਤੇ ਸਮਾਜ ਦੀਆਂ ਬੁਨਿਆਦੀ ਸਮੱਸਿਆਵਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਨਾ ਹੀ ਪ੍ਰਜਾਪਤ ਸਮਾਜ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ਪਰ ਹੁਣ ਪ੍ਰਜਾਪਤ ਸਮਾਜ ਜਾਗਰੂਕ ਹੋ ਚੁੱਕਿਆ ਹੈ l ਇਸ ਮੌਕੇ ਪੁੱਜੇ ਸਮੂਹ ਪ੍ਰਜਾਪਤ ਸਮਾਜ ਦੇ ਮੈਂਬਰਾਂ ਨੇ ਇਕਜੁੱਟਤਾ ਦਾ ਹੁੰਗਾਰਾ ਭਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਪਵਨ ਕੁਮਾਰ, ਸੁਮਿਤ ਕੁਮਾਰ, ਸੰਦੀਪ ਕੁਮਾਰ, ਦਲੀਪ ਕੁਮਾਰ, ਗੋਗਾ ਰਾਮ, ਤਰਸੇਮ ਕੁਮਾਰ, ਧਰਮ ਪਾਲ, ਅਸ਼ੋਕ ਕੁਮਾਰ, ਅਰਜਨ ਰਾਮ ਆਦਿ ਵੀ ਹਾਜ਼ਰ ਸਨ।