ਕੋਟਕਪੂਰਾ, 15 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਵਲੋਂ ਪ੍ਰਜਾਪਤ ਸਮਾਜ ਦੇ ਹੋਣਹਾਰ ਬੱਚੇ, ਜਿਨਾਂ ਦੇ 80 ਫੀਸਦੀ ਤੋਂ ਵੱਧ ਨੰਬਰ ਆਏ ਹਨ, ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਨੇ ਪੰਜਵੀਂ, ਛੇਵੀਂ, ਸੱਤਵੀਂ, ਨੌਵੀਂ ਅਤੇ 11ਵੀਂ ਕਲਾਸ ਦੇ ਕੁੱਲ 60 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਹੁਕਮ ਚੰਦ, ਮਦਨ ਲਾਲ, ਖੁਸ਼ੀ ਰਾਮ, ਹਰੀ ਵਰਮਾ, ਦੇਵੀ ਦਿਆਲ, ਰਮੇਸ਼ ਕੁਮਾਰ, ਸੰਤ ਰਾਮ, ਓਮ ਪ੍ਰਕਾਸ਼, ਜੀਤ ਰਾਮ, ਗੋਬਿੰਦ ਰਾਮ, ਮਾ. ਖੇਮ ਚੰਦ, ਓਮ ਪ੍ਰਕਾਸ਼ ਬਾਘਾਪੁਰਾਣਾ, ਰਾਜ ਕੁਮਾਰ ਰਾਜੂ ਪੱਤਰਕਾਰ ਆਦਿ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਉਦੇਸ਼ ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀ/ਵਿਦਿਆਰਥਣਾ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜਾਈ ਕਰਨਾ ਹੈ। ਉਹਨਾਂ ਬੱਚਿਆ ਨੂੰ ਸਨਮਾਨਿਤ ਕਰਨ ਮੌਕੇ ਹੋਰਨਾ ਬੱਚਿਆਂ ਨੂੰ ਵੀ ਪੜਾਈ ਵਿੱਚ ਪੂਰੀ ਦਿਲਚਸਪੀ ਰੱਖਣ ਦਾ ਸੱਦਾ ਦਿੱਤਾ। ਅਜੀਤ ਵਰਮਾ ਨੇ ਅੱਗੇ ਆਖਿਆ ਕਿ ਸੁਸਾਇਟੀ ਵਲੋਂ ਇਸ ਤਰਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਜੈ ਚੰਦ ਬੇਵਾਲ, ਹੰਸਰਾਜ, ਅਜੀਤ ਵਰਮਾ ਐਡਵੋਕੇਟ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਬੇਅੰਤ ਕੁਮਾਰ, ਅਸ਼ੋਕ ਕੁਮਾਰ, ਅਰਜਨ ਕੁਮਾਰ ਅਤੇ ਪ੍ਰਜਾਪਤ ਸਮਾਜ ਦੇ ਮੈਂਬਰ ਆਦਿ ਵੀ ਹਾਜ਼ਰ ਸਨ।