ਫਰੀਦਕੋਟ 11 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸਵ. ਸੁਰਜੀਤ ਪਾਤਰ ਦੀ ਜੀ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਮਿਤੀ 7 ਜੁਲਾਈ 2024 ਨੂੰ ਪੈਨਸ਼ਨਰਜ ਭਵਨ ਹੁੱਕੀ ਚੌਕ ਫਰੀਦਕੋਟ ਕਰਵਾਇਆ ਗਿਆ। ਪੰਜਾਬੀ ਸਾਹਿਤ ਸਭਾ ਦੇ ਮੈਬਰਾਂਨ ਤੋਂ ਇਲਾਵਾ ਦੂਰ ਦੁਰਾਡੇ ਤੋਂ ਆਏ ਲੇਖਕਾਂ ਜਿੰਨਾਂ ਚ ਬਿੱਕਰ ਸਿੰਘ ਵਿਯੋਗੀ ਮੰਡੀ ਬਰੀਵਾਲਾ , ਸ਼੍ਰੀ ਠਾਣਾ ਸਿੰਘ ਸ਼ੇਰ ਸਹੋਤਾ ਪਹਿਲੂਵਾਲਾ , ਸੁਰਿੰਦਰਪਾਲ ਸ਼ਰਮਾ ਭਲੂਰ , ਇਕਬਾਲ ਘਾਰੂ , ਰਾਜ ਧਾਲੀਵਾਲ , ਵਤਨਵੀਰ ਜ਼ਖਮੀ , ਹਰਸੰਗੀਤ ਸਿੰਘ ਗਿੱਲ , ਬਲਵੀਰ ਸਿੰਘ ਧੀਰ , ਲਾਲ ਸਿੰਘ ਕਲਸੀ , ਗੁਰਤੇਜ ਪੱਖੀ ਕਲਾਂ , ਇੰਦਰਜੀਤ ਸਿੰਘ ਖੀਵਾ , ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਜਸਵੰਤ ਸਿੰਘ ਸਰਾਂ , ਸੁਖਚੈਨ ਥਾਂਦੇਵਾਲ , ਮੁਖਤਿਆਰ ਸਿੰਘ ਵੰਗੜ, ਨੇਕ ਸਿੰਘ ਮਾਹੀ , ਸੁਖਦੇਵ ਸਿੰਘ ਮਚਾਕੀ , ਡਾ ਧਰਮ ਪ੍ਰਵਾਨਾ , ਬਲਵੰਤ ਰਾਏ ਗੱਖੜ , ਸਾਧੂ ਸਿੰਘ ਚਮੇਲੀ , ਇੰ: ਜੀਤ ਸਿੰਘ , ਅਰਜਨ ਸਿੰਘ ਆਦਿ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਹਾਜ਼ਰ ਲੇਖਕਾਂ ਨੇ ਸ੍ਰੀ ਸੁਰਜੀਤ ਪਾਤਰ ਨਾਲ ਕੀਤੀ ਮਿਲਣੀ , ਉਹਨਾਂ ਨਾਲ ਸਾਂਝੇ ਕੀਤੇ ਪਲ , ਉਨ੍ਹਾਂ ਦੀਆਂ ਰਚਨਾਵਾਂ , ਉਨ੍ਹਾਂ ਦੀ ਸਖਸ਼ੀਅਤ, ਉਨ੍ਹਾਂ ਦੇ ਵਿਚਾਰਾਂ ਨੂੰ ਆਪਣੀ ਜੁਬਾਨੀ ਪੇਸ਼ ਕੀਤਾ। ਇਸ ਉਪਰੰਤ ਸਭਾ ਵੱਲੋਂ ਸ੍ਰੀ ਜਸਵੰਤ ਪੁਰਬਾਂ ਜ਼ਿਲ੍ਹਾ ਇੰਜਾਰਜ ਰੋਜ਼ਾਨਾ ਅਜੀਤ ਦੇ ਵੱਲੋ ਪਿਛਲੇਂ ਦਿਨੀਂ ਰੋਜ਼ਾਨਾ ਅਜੀਤ ਵਿੱਚ ਪ੍ਰਗਟਾਏ ਆਪਣੇ ਵਿਚਾਰ “ ਰਾਜ ਵਿੱਚ ਬੇਰੁਖ਼ੀ ਦਾ ਸ਼ਿਕਾਰ ਹੋ ਰਹੀਆਂ ਲਾਇਬਰੇਰੀਆਂ ( ਲੇਖ ) ਦੀ ਤਾਈਦ ਭਰੀ ਗਈ। ਕਿ ਪੰਜਾਬ ਵਿੱਚ ਸਰਕਾਰ ਵੱਲੋਂ ਲਾਇਬਰੇਰੀਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਇੰਨਾਂ ਲਾਇਬਰੇਰੀਆ ਦੀ ਹਰ ਪਿੰਡ ਤੇ ਸ਼ਹਿਰ ਵਿੱਚ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਵਿੱਦਿਆ ਦੇ ਨਾਲ ਨਾਲ ਆਮ ਗਿਆਨ ਦਾ ਚਾਨਣ ਮੁਨਾਰਾ ਬਣਨ। ਸਭਾ ਵੱਲੋਂ ਇਹ ਵੀ ਕਿਹਾ ਗਿਆ ਕਿ ਜਿੱਥੇ ਸਰਕਾਰੀ ਲਾਇਬਰੇਰੀਆਂ ਸਥਾਪਿਤ ਹਨ ਉੱਥੇ ਲੋੜੀਂਦੇ ਸਟਾਫ ਦੀ ਭਰਤੀ ਕੀਤੀ ਜਾਵੇ ਤਾਂ ਕਿ ਲਾਇਬਰੇਰੀਆਂ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ। ਸਭਾ ਵੱਲੋਂ ਅਸੀ ਧੰਨਵਾਦੀ ਹਾ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੇ ਜਿੰਨਾਂ ਨੇ ਆਪਣੇ ਪਿੰਡ ਘੁਗਿਆਣਾ ਵਿਖੇ ਲਾਇਬਰੇਰੀ ਦੀ ਸਥਾਪਨਾ ਕੀਤੀ ਹੋਈ ਹੈ। ਇਸੇ ਤਰ੍ਹਾਂ ਬੇਅੰਤ ਗਿੱਲ ਭਲੂਰ ਨੇ ਪਿੰਡ ਭਲੂਰ ਅਤੇ ਪਰਮਜੀਤ ਸਿੰਘ ਸੰਧੂ ਨੇ ਵੀ ਕੁਝ ਦਿਨ ਪਹਿਲਾ ਪਿੰਡ ਕਿਲਾ ਨੌ ਵਿਖੇ ਲਾਇਬਰੇਰੀ ਦੀ ਸਥਾਪਨਾ ਕੀਤੀ ਹੈ।ਇਸ ਤੋਂ ਇਲਾਵਾ ਹੋਰ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਕਈ ਜਨਤਕ ਲਾਇਬਰੇਰੀਆਂ ਚੱਲ ਰਹੀਆਂ ਹਨ ਜਿੰਨ੍ਹਾਂ ਨੂੰ ਸਰਕਾਰ ਵੱਲੋਂ ਮਾਇਕ ਸਹਾਇਤਾ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਮੀਟਿੰਗ ਦੇ ਅਖੀਰ ਵਿੱਚ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਨੇ ਆਪਣੇ ਸ਼ੁਭ ਵਿਚਾਰ ਪੇਸ਼ ਕੀਤੇ ਅਤੇ ਸਵ: ਸੁਰਜੀਤ ਪਾਤਰ ਜੀ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ।
Leave a Comment
Your email address will not be published. Required fields are marked with *