ਮਾਰਗ ਪ੍ਰੇਮ ਦਾ ਬੜਾ ਕਠਿਨ ਹੈ, ਪਹੁੰਚੇ ਕੋਈ ਕੋਈ।
ਡਿੱਗਦਾ ਢਹਿੰਦਾ ਜੋ ਵੀ ਪੁੱਜੇ, ਪ੍ਰੇਮੀ ਸੱਚਾ ਸੋਈ।
ਇਸ਼ਕ, ਪਿਆਰ, ਮੁਹੱਬਤ ਸਾਰੇ, ਪ੍ਰੇਮ ਦੇ ਵੱਖਰੇ ਰੰਗ ਨੇ।
ਦੁਨੀਆਂ ਕੋਲੋਂ ਸੱਚੇ ਪ੍ਰੇਮੀ, ਰਹਿੰਦੇ ਅਕਸਰ ਤੰਗ ਨੇ।
ਰੱਬ ਨਾਲ ਜਿਨ੍ਹਾਂ ਪ੍ਰੇਮ ਕੀਤਾ ਹੈ, ਖ਼ੁਦਾ ਨੂੰ ਉਨ੍ਹਾਂ ਪਾਇਆ।
ਐਸੇ ਪ੍ਰੇਮੀ-ਪੁਰਖਾਂ ਦਾ ਜੱਸ, ਦੁਨੀਆਂ ਵਿੱਚ ਹੈ ਛਾਇਆ।
ਸ਼ੀਰੀਂ, ਸੋਹਣੀ, ਹੀਰ, ਜ਼ੁਲੈਖਾਂ, ਜਾਂ ਫਿਰ ਸੀ ਉਹ ਸੱਸੀ।
ਇਨ੍ਹਾਂ ਪ੍ਰੇਮਣਾਂ ਨੇ ਦੁਨੀਆਂ ਨੂੰ, ਪ੍ਰੇਮ-ਪਰਿਭਾਸ਼ਾ ਦੱਸੀ।
ਮਹੀਵਾਲ, ਫ਼ਰਹਾਦ, ਪੁਨੂੰ ਤੇ, ਸੱਚਾ ਪ੍ਰੇਮੀ ਰਾਂਝਾ।
ਕੁੱਲ ਸੰਸਾਰ ਦੇ ਲੋਕੀਂ ਮੰਨਦੇ ਨੇ, ਇਨ੍ਹਾਂ ਨੂੰ ਸਾਂਝਾ।
ਪ੍ਰੇਮੀ-ਪ੍ਰੇਮਿਕਾ ਇੱਕ-ਦੂਜੇ ਤੋਂ, ਜਾਨ ਨਿਛਾਵਰ ਕਰਦੇ।
ਧਰਮ-ਸਮਾਜ ਦੀਆਂ ਤੁਹਮਤਾਂ, ਹੱਸ-ਹੱਸ ਕੇ ਨੇ ਜਰਦੇ।
ਪ੍ਰੇਮ ਦੀ ਗਾਥਾ ਬੜੀ ਲੰਮੇਰੀ, ਇਹਦੀ ਅਕੱਥ ਕਹਾਣੀ।
ਸਿੱਧੇ-ਸਾਦੇ ਲੋਕ ਨੇ ਪ੍ਰੇਮੀ, ਨਾ ਰਾਜਾ ਨਾ ਰਾਣੀ।
***

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.