ਤਿੰਨ ਤਰ੍ਹਾਂ ਦਾ ਪੜ੍ਹਾਨਾ***
ਵਿਦਿਆ ਦੋ ਤਰ੍ਹਾਂ ਦੀ ਹੈ। ਇਕ ਵਿਵਾਹਰਕ ਤੇ ਦੂਜੀ
ਅਧਿਆਤਮਕ।ਵਿਵਾਹਰਕ ਵਿਦਿਆ ਰੋਜ਼ੀ ਕਮਾਉਣ ਲਈ ਸੰਸਾਰ ਵਿੱਚ ਸਤਿਕਾਰ ਦੀ ਪ੍ਰਾਪਤੀ ਲਈ ਹੈ।ਪੜ੍ਹ ਕੇ ਮਾਣ ਨਹੀਂ ਕਰਨਾ। ਇਸ ਦਾ ਪੜਣਾ ਤਿੰਨ ਤਰ੍ਹਾਂ ਦਾ ਸਿਆਣਿਆਂ ਨੇ ਦੱਸਿਆ ਹੈ।
1-ਮਗਜ਼ ਖਾਣ ਦੀ ਤਰ੍ਹਾਂ
ਜੋ ਪੁਸਤਕ ਪੜ੍ਹ ਕੇ ਸਿਧਾਂਤ ਨੂੰ
ਮੱਦਦਂ।
ਸਮਝਦਾ ਹੈ।ਉਸ ਅਨੁਸਾਰ ਚਲਦਾ ਹੈ।ਇਹ ਮਗਜ਼ ਖਾਣ ਦੀ ਤਰ੍ਹਾਂ ਹੈ।
2/ਮਾਸ ਖਾਣ ਦੀ ਤਰ੍ਹਾਂ – ਪੜ੍ਹ ਕੇ ਕੇਵਲ ਆਪਣਾ ਪੇਟ ਭਰਣਾ ਜਾਂ ਪ੍ਰੀਵਾਰ ਦਾ ਗੁਜ਼ਾਰਾ ਕਰਨਾ।ਇਹ ਮਾਸ ਖਾਣ ਦੀ ਤਰ੍ਹਾਂ ਹੈ।
3-ਹੱਡੀਆਂ ਚੱਬਣ ਦੀ ਤਰ੍ਹਾਂ – ਪੜ੍ਹ ਕੇ ਦੂਜਿਆਂ ਤੇ ਤਰਕ ਕਰਨੀ ਇਹ ਅਨਪੜ੍ਹ ਸਭ ਪਸ਼ੂ ਹਨ।ਮੇਰਾ ਕੀ ਮੁਕਾਬਲਾ ਕਰ ਸਕਦੇ ਹਨ।
ਹੰਕਾਰ ਤੋਂ ਲੋਭ ਕਰਨਾ।ਇਹ ਹੱਡੀਆਂ ਚੱਬਣ ਦੀ ਤਰ੍ਹਾਂ ਹੈ।
ਜਿਵੇਂ ਕੁੱਤਾ ਸੁੱਕੀ ਹੱਡੀ ਮੂੰਹ ਵਿੱਚ ਲੈ ਕੇ ਚੱਬਦਾ ਹੈ। ਉਸ ਦੇ ਦੰਦਾਂ ਵਿਚੋਂ ਖੂਨ ਨਿਕਲਦਾ ਹੈ। ਉਹ ਸਮਝਦਾ ਹੈ। ਸ਼ਾਇਦ ਇਸ ਹੱਡੀ ਵਿਚੋਂ ਮੈਨੂੰ ਰਸ ਆ ਰਿਹਾ ਹੈ।ਅਸਲ ਵਿਚ ਉਸ ਕੁੱਤੇ ਨੂੰ ਕੋਈ ਲਾਭ ਨਹੀਂ ਹੁੰਦਾ ਹੈ।
ਲਾਭ ਨਹੀਂ ਕੇਵਲ ਵਿਵਾਹਰਕ ਵਿੱਦਿਆਂ ਪੜ੍ਹਨ ਨਾਲ ਸੰਸਾਰ ਦੇ ਸਾਰੇ ਕਾਰਜ ਤਾਂ ਚਲਦੇ ਹਨ। ਮਨ ਨੂੰ ਸ਼ਾਂਤੀ, ਕਲਿਆਨ ਨਹੀਂ ਹੁੰਦੀ।

ਸੁਰਜੀਤ ਸਾੰਰਗ