ਫ਼ਰੀਦਕੋਟ 10 ਜੂਨ (ਵਰਲਡ ਪੰਜਾਬੀ ਟਾਈਮਜ਼ )
ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਤੇ ਨੌਜਵਾਨ ਗੁਰਮਤਿ ਸਭਾ ਫ਼ਰੀਦਕੋਟ ਵੱਲੋ ਸਾਝੇ ਤੌਰ ਤੇ ਵਿਸ਼ਵਕਰਮਾ ਗੁਰੂਦੁਆਰਾ ਸਾਹਿਬ ਜੀ ਨੇੜੇ ਕੰਮੇਆਣਾ ਦੇ ਸਾਹਮਣੇ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਜਿਸ ਵਿਚ ਨੌਜਵਾਨਾਂ, ਬਜੁਰਗਾਂ, ਬੱਚਿਆ ਤੋ ਇਲਾਵਾ ਬੀਬੀਆ ਨੇ ਵੀ ਬਣਦੀ ਸੇਵਾ ਨਿਭਾਈ । ਇਹ ਜਾਣਕਾਰੀ ਪ੍ਰੈਸ ਨਾਲ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਤੇ ਪ੍ਰੈੱਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕੀਤੀ ।