ਰਾਜਸਥਾਨ 9 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਪਿਲਿਬੰਗਾ ਪਿੰਡ ਅਹਿਮਦਪੁਰਾ ਦੇ ਪੀਐਮ ਸ੍ਰੀ ਸਰਕਾਰੀ ਮਿਡਲ ਸਕੂਲ ਵਿਚ ਸੇਵਾ ਨਿਭਾ ਰਹੇ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ ਨੈਸ਼ਨਲ ਸਾਹਿਤ ਸਿਰੋਮਨੀ ਐਵਾਰਡ 2024 ਦੇ ਸਨਮਾਨ ਨਾਲ ਆਸਨਸੋਲ ਪੱਛਮੀ ਬੰਗਾਲ ਵਿੱਖੇ ਸਨਮਾਨਿਤ ਹੋਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਭੀ ਸਿੰਘ ਨੈਸ਼ਨਲ ਐਜੂਕੇਸ਼ਨ ਬ੍ਰਿਲੀਆਂਸ ਐਵਾਰਡ 2024 ਨਾਲ ਦਿੱਲੀ ਦਵਾਰਕਾ ਵਿਖੇ ਸਨਮਾਣਿਤ ਹੋਏ ਸਨ। ਇਸ ਤੋਂ ਇਲਾਵਾ ਸਿੰਘ ਨੂੰ
ਪੰਜਾਬੀ ਭਾਸ਼ਾ ਵਿਕਾਸ ਸ ਮਿਤੀ ਰਾਜਸਥਾਨ, ਜੀਤਵੰਤੀ ਟਰਸਟ ਪੀਲਿਬੰਗਾ ਅਤੇ ਹੋਰ ਅਨੇਕਾਂ ਸੰਸਥਾਵਾਂ ਤੋਂ ਸਨਮਾਨਿਤ ਹੋਣ ਦਾ ਮੌਕਾ ਮਿਲਿਆ ਹੈ।ਸਿੰਘ ਨੇ ਪੁਲਿਸ ਕਾਂਸਟੇਬਲ ਰਾਜਸਥਾਨ ਵਿੱਚ ਸੇਵਾਵਾਂ ਦਿੰਦੇ ਹੋਏ ਭੀ ਸਨਮਾਨਿਤ ਹੋਏ ਹਨ।ਇਹ ਪੁਰਸਕਾਰ ਸਿੰਘ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਬੱਚਿਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਤੱਕ ਪਹੁੰਚਾਉਣ ਲਈ ,ਗਰੀਬ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ, ਪੜਾਈ ਛੱਡ ਚੁੱਕੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਲਈ,ਵਿਕਲਾਂਗ ਤੇ ਲਚਾਰਾਂ ਦੀ ਸਹਾਇਤਾ ਕਰਨ ਲਈ ਇੰਟ ਭਟੇ ਤੇ ਕੰਮ ਰਹੇ ਮਜ਼ਦੂਰਾਂ ਦੇ ਬੱਚਿਆਂ ਨੂੰ ਸਿੱਖਿਆ ਸਾਮਗਰੀ ਦੇਣ ਲਈ, ਸਕੂਲ ਵਿੱਚ ਰੰਗ ਰੋਗਨ ਪਲਾਸਟਰ ਜੇਹੇ ਕਮ ਖੁਦ ਹੀ ਕਰਨ ਲਈ , ਖੂਨਦਾਨ ਲਈ ਪ੍ਰੇਰਿਤ ਕਰਨ ਵਾਸਤੇ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਸਿੰਘ ਪੰਜਾਬੀ ਅਧਿਆਪਕ ਦੇ ਨਾਲ ਨਾਲ ਲੇਖਕ ਵੀ ਹਨ ਜਿਨਾਂ ਦੀਆਂ ਕਵਿਤਾਵਾਂ ਦੇਸ਼ ਵਿਦੇਸ਼ ਦੇ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਹਨੁਮਾਨਗੜ ਜਿਲ੍ਹੇ ਤੋਂ ਰਾਜਸਥਾਨ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹਨ।
Leave a Comment
Your email address will not be published. Required fields are marked with *