ਫਰੀਦਕੋਟ 1ਮਾਰਚ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਗੁਰੂਆਂ ਪੀਰਾਂ ਫ਼ਕੀਰਾਂ ਦੀ ਵਰੋਸਾਈ ਹੋਈ ਵਿਰਸੇ ਚੋਂ ਮਿਲੀ ਮਾਖਿਓਂ ਮਿੱਠੀ ਸਾਡੀ ਮਾਂ ਬੋਲੀ ਹੈ,ਇਸ ਦੇ ਪ੍ਰਸਾਰ ਤੇ ਪ੍ਰਫੁੱਲਤਾ ਲਈ ਜਿਵੇਂ ਮੌਜੂਦਾ ਸਮੇਂ ਦੀ ਸਰਕਾਰ ਵਚਨਬੱਧ ਹੈ। ਇਸ ਕੜੀ ਤਹਿਤ ਹੀ ਪੰਜਾਬ ਦੀ ਨਾਮਵਰ ਕਲਮ ਅਮਰਜੀਤ ਸਿੰਘ ਫੌਜੀ ਦੀਨਾ ਸਾਹਿਬ ਦਾ ਲਿਖਿਆ ਗੀਤ,ਵਿਰਸੇ ਦੇ ਲੇਖਕ ਗੀਤਕਾਰ ਤੇ ਗਾਇਕ ਜਸਵੀਰ ਸ਼ਰਮਾਂ ਦੱਦਾਹੂਰ ਦੀ ਮਿੱਠੀ ਪਿਆਰੀ ਆਵਾਜ਼ ਵਿੱਚ ਪੰਜ ਮਾਰਚ ਦਿਨ ਮੰਗਲਵਾਰ ਨੂੰ ਯੂ ਟਿਊਬ ਤੇ ਰਲੀਜ਼ ਹੋਵੇਗਾ।ਇਸ ਗੀਤ ਨੂੰ ਸੰਗੀਤ ਦਿੱਤਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਮਿਊਜ਼ਿਕ ਡਾਇਰੈਕਟਰ ਕੁਲਵੰਤ ਚਾਵਲਾ ਅਤੇ ਇਸ ਦਾ ਪੋਸਟਰ ਐਮ ਮਿਊਜ਼ਿਕ ਕੰਪਨੀ ਦੇ ਵਿਸ਼ਾਲ ਮੰਨਤ ਜੀ ਵੱਲੋਂ ਤਿਆਰ ਕੀਤਾ ਗਿਆ। ਜਸਵੀਰ ਸ਼ਰਮਾਂ ਦੱਦਾਹੂਰ ਦੇ ਕਰੀਬ ਡੇਢ ਸੌ ਗੀਤ ਪਹਿਲਾਂ ਵੀ ਯੂ ਟਿਊਬ ਤੇ ਚੱਲ ਰਹੇ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਉਮੀਦ ਹੈ ਇਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ਨੂੰ ਵੀ ਸਰੋਤੇ ਭਰਪੂਰ ਹੁੰਗਾਰਾ ਦੇਣਗੇ।