ਫਰੀਦਕੋਟ 4 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪਿਛਲੇ ਦਿਨੀ ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਜਗੀਰ ਸਿੰਘ ਸੱਧਰ ਦੇ ਗ੍ਰਹਿ ਵਿਖੇ ਪ੍ਰਸਿੱਧ ਸਾਹਿਤਕਾਰ ਜੰਗੀਰ ਦੀ ਪ੍ਰਧਾਨਗੀ ਹੇਠ ਬਾਬਾ ਜੀਵਨ ਸਿੰਘ ਨਗਰ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਤਕਰੀਬਨ ਇੱਕ ਦਰਜ਼ਨ ਤੋਂ ਵੱਧ ਲੇਖਕਾਂ ਨੇ ਭਾਗ ਲਿਆ।ਪਿਛਲੇ ਦਿਨੀ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਸਰਗਰਮ ਪ੍ਰਸਿੱਧ ਕਹਾਣੀਕਾਰ ਬਿੱਕਰ ਸਿੰਘ ਤੂਤ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਸਮੇਂ ਮੰਚ ਵੱਲੋਂ ਪਿੰਡ ਕਿਲ੍ਹਾ ਨੌਂ ਵਿੱਚ ਪ੍ਰਸਿੱਧ ਸ਼ਾਇਰ ਬਿਸਮਿਲ ਫਰੀਦਕੋਟੀ ਦੀ ਯਾਦ ਵਿੱਚ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਖੋਲਣ ਤੇ ਪ੍ਰਸਿੱਧ ਲੇਖਕ ਪਰਮਜੀਤ ਸਿੰਘ ਸੰਧੂ ਦੇ ਉੱਦਮ ਦੀ ਸ਼ਲਾਘਾ ਕੀਤੀ ਜਿੰਨਾਂ ਨੇ ਲਾਇਬ੍ਰੇਰੀ ਲਈ ਕਮਰਾ, ਫਰਨੀਚਰ ਆਦਿ ਦੀ ਮੱਦਦ ਕੀਤੀ ਅਤੇ ਧਰਮ ਪ੍ਰਵਾਨਾਂ ਅਤੇ ਪਿੰਡ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ ਕੀਤਾ ਜਿੰਨਾਂ ਦੇ ਉੱਦਮ ਸਦਕਾ ਇਹ ਲਾਇਬ੍ਰੇਰੀ ਸਥਾਪਤ ਕੀਤੀ ਗਈ।
ਇਸ ਸਮੇਂ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ।ਜਿਸ ਦੌਰਾਨ ਮਨਜਿੰਦਰ ਸਿੰਘ ਗੋਲ੍ਹੀ ਨੇ ਗ਼ਜ਼ਲ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਾਲ ਰਸੀਲਾ ਫਰੀਦਕੋਟੀਆ ਨੇ ਗੀਤ ਸੱਜਣਾਂ ਵੈ ਤੇਰੇ ਰਾਹਾਂ ਚੋਂ ਅੱਖੀਆਂ ਨੇ ਹੰਝੂ ਚੋਏ ਗਾ ਵਾਹ ਵਾਹ ਖੱਟੀ ,ਵਤਨਵੀਰ ਜ਼ਖ਼ਮੀ ਨੇ ਗ਼ਜ਼ਲ,ਜਗੀਰ ਸੱਧਰ ਨੇ ਗੀਤ, ਧਰਮ ਪ੍ਰਵਾਨਾਂ ਨੇ ਕਾਵਿ ਵਿਅੰਗ ਧਰਨਾ , ,ਜੀਤ ਕੰਮੇਆਣਾ ਨੇ ਗ਼ਜ਼ਲ, ,ਡਾ ਮੁਕੰਦ ਸਿੰਘ ਵੜਿੰਗ ਨੇ ਗੀਤ,ਲੱਕੀ ਕੰਮੇਆਣਾ ਨੇ ਕਵਿਤਾ , ਬਲਵਿੰਦਰ ਫਿੱਡੇ ਨੇ ਗੀਤ, ਬਿੱਕਰ ਸਿੰਘ ਵਿਯੋਗੀ ਗ਼ਜ਼ਲ,ਹਰਸੰਗੀਤ ਗਿੱਲ ਕਵਿਤਾ, ਸੁਣਾ ਕੇ ਵਾਹ ਵਾਹ ਖੱਟੀ। ਉਪਰੋਕਤ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਹੋਈ। ਇਸ ਸਮੇਂ ਅੱਜ ਦੀ ਪ੍ਰਧਾਨਗੀ ਕਰ ਰਹੇ ਜਗੀਰ ਸਿੰਘ ਸੱਧਰ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਲੇਖਕਾਂ ਨੂੰ ਲਿਖਣ ਤੋਂ ਪਹਿਲੋਂ ਪੜਨ ਵੱਲ ਵੱਧ ਤੋਂ ਵੱਧ ਜੋਰ ਦੇਣਾ ਚਾਹੀਦਾ ਹੈ ਤਾਂ ਹੀ ਉਹ ਉਸਾਰੂ ਰਚਨਾਵਾਂ ਲਿਖ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ।