ਫਰੀਦਕੋਟ 29 ਜੁਲਾਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਜਗੀਰ ਸਿੰਘ ਸੱਧਰ ਦੇ ਗ੍ਰਹਿ ਵਿਖੇ ਪ੍ਰਸਿੱਧ ਲੋਕ ਗਾਇਕ ਪਾਲ ਸਿੰਘ ਰਸੀਲਾ ਦੀ ਪ੍ਰਧਾਨਗੀ ਹੇਠ ਬਾਬਾ ਜੀਵਨ ਸਿੰਘ ਨਗਰ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਤਕਰੀਬਨ ਇੱਕ ਦਰਜ਼ਨ ਤੋਂ ਵੱਧ ਲੇਖਕਾਂ ਨੇ ਭਾਗ ਲਿਆ।ਇਸ ਮੀਟਿੰਗ ਦੌਰਾਨ ਪੰਜਾਬੀ ਲੇਖਕ ਮੰਚ ਵੱਲੋਂ ਜਲਦੀ ਹੀ ਆਉਣ ਵਾਲ਼ੇ ਸਮੇਂ ਵਿੱਚ ਗਾਇਕੀ ਦਾ ਮੁਕਾਬਲਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਪੰਜਾਬੀ ਲੇਖਕ ਮੰਚ ਵੱਲੋਂ ਫਰੀਦਕੋਟ ਦੇ ਪ੍ਰਸਿੱਧ ਸਾਹਿਤਕਾਰ ਅਤੇ ਭਾਸ਼ਾ ਅਫ਼ਸਰ ਮਨਜੀਤ ਪੂਰੀ ਅਤੇ ਪ੍ਰਿੰਸੀਪਲ ਕੁਮਾਰ ਜਗਦੇਵ ਦੇ ਏਸ਼ੀਅਨ ਲਿਟਰੇਰੀ ਐਂਡ ਕਲਚਰ ਵੱਲੋਂ ਯੂ.ਕੇ.ਵਿਖੇ ਪਹਿਲਾ ਅੰਤਰ ਰਾਸ਼ਟਰੀ ਅਦਬੀ ਮੇਲੇ ਵਿੱਚ ਸ਼ਿਰਕਤ ਕਰਨ ਤੇ ਖੁਸੀ ਜ਼ਾਹਰ ਕੀਤੀ।
ਇਸ ਸਮੇਂ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ।ਜਿਸ ਦੌਰਾਨ ਮਨਜਿੰਦਰ ਸਿੰਘ ਗੋਲ੍ਹੀ ਨੇ ਗ਼ਜ਼ਲ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਾਲ ਰਸੀਲਾ ਫਰੀਦਕੋਟੀਆ ਨੇ ਗੀਤ ਗਾ ਵਾਹ ਵਾਹ ਖੱਟੀ ,ਵਤਨਵੀਰ ਜ਼ਖ਼ਮੀ ਨੇ ਗ਼ਜ਼ਲ,ਜਗੀਰ ਸੱਧਰ ਨੇ ਗ਼ਜ਼ਲ, ਧਰਮ ਪ੍ਰਵਾਨਾਂ ਨੇ ਮਿੰਨੀ ਕਹਾਣੀ ਬੇਵੱਸੀ ,ਜੀਤ ਕੰਮੇਆਣਾ ਨੇ ਗ਼ਜ਼ਲ, ਗੁਰਪ੍ਰਤਾਪ ਸਿੰਘ ਸੱਧਰ ਨੇ ਕਵਿਤਾ,ਡਾ ਮੁਕੰਦ ਸਿੰਘ ਵੜਿੰਗ ਨੇ ਗੀਤ,ਲੱਕੀ ਕੰਮੇਆਣਾ ਨੇ ਕਵਿਤਾ , ਬਲਵਿੰਦਰ ਫਿੱਡੇ ਨੇ ਗੀਤ, ਹਰਸੰਗੀਤ ਗਿੱਲ ਕਵਿਤਾ, ਸੁਰਜੀਤ ਸਿੰਘ ਕੰਧ ਵਾਲਾ ਨੇ ਸੈਅਰ ਸੁਣਾ ਕੇ ਵਾਹ ਵਾਹ ਖੱਟੀ। ਉਪਰੋਕਤ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਹੋਈ। ਇਸ ਸਮੇਂ ਅੱਜ ਦੀ ਪ੍ਰਧਾਨਗੀ ਕਰ ਰਹੇ ਪਾਲ ਰਸੀਲਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਲੇਖਕਾਂ ਨੂੰ ਲੱਚਰ ਸਾਹਿਤ ਲਿਖਣ ਤੋਂ ਗ਼ੁਰੇਜ਼ ਕਰਦਿਆ ਸਾਫ ਸੁੱਥਰਾ ਸੱਭਿਆਚਾਰਕ ਦਾਇਰੇ ਵਿੱਚ ਰਿਹ ਕੇ ਹੀ ਲਿਖਣਾ ਚਾਹੀਦਾ ਹੈ। ਉਸਾਰੂ ਰਚਨਾਵਾਂ ਲਿਖ ਕੇ ਹੀ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਾਂ।