ਫਰੀਦਕੋਟ/ਸਾਦਿਕ, 29 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਵੱਛਤਾ ਹੀ ਸੇਵਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਅਧੀਨ ਐਨ.ਐਸ.ਐਸ. ਯੂਨਿਟ ਦੇ ਅੰਤਰਗਤ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਸੰਸਥਾ ਦੇ ਮੁਖੀ ਡਾ. ਦੀਪਕ ਅਰੋੜਾ, ਸਕੂਲ ਇੰਚਾਰਜ ਪ੍ਰੋ. ਪ੍ਰੀਤਇੰਦਰ ਕੌਰ ਗੋਂਦਾਰਾ ਅਤੇ ਐਨ.ਐਸ.ਐਸ. ਯੂਨਿਟ ਦੇ ਪ੍ਰੋਗਰਾਮ ਅਫਸਰ ਡਾ।ਹਰਦੀਪ ਸਿੰਘ ਦੀ ਦੇਖ ਰੇਖ ਸਦਕਾ ਕਾਲਜ ਵਿੱਚ ਸਵੱਛਤਾ ਹੀ ਸੇਵਾ” ਦੇ ਅਧੀਨ ਸੈਮੀਨਾਰ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਅਤੇ ਸਫਾਈ ਸਬੰਧੀ ਗਤੀਵਿਧੀ ਵੀ ਕਰਵਾਈ ਗਈ। ਜਿਸ ਅਧੀਨ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਸਾਨੂੰ ਖਾਣਾ ਖਾਣ ਤੋਂ ਪਹਿਲਾ ਹਮੇਸਾ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਣੇ ਚਾਹੀਦੇ ਹਨ ਅਤੇ ਹੱਥਾਂ ਦੇ ਨਾਲਨਾਲ ਬੱਚਿਆਂ ਨੂੰ ਆਪਣੇ ਸਰੀਰ ਦੀ ਵੀ ਪੂਰੀ ਤਰ੍ਹਾਂ ਨਾਲ ਸਫਾਈ ਰੱਖਣੀ ਚਾਹੀਦੀ ਹੈ,ਤਾਂ ਕਿ ਜੋ ਉਹ ਬਿਮਾਰੀਆਂ ਤੋਂ ਦੂਰ ਰਹਿ ਸਕਣ। ਇਸ ਸਫਾਈ ਅਭਿਆਨ ਦੇ ਤਹਿਤ ਕਾਲਜ ਦੇ ਸਾਰੇ ਏਰੀਏ ਦੀ ਸਫਾਈ ਕਰਵਾਈ ਗਈ,ਜਿਸ ਵਿੱਚ ਵਲੰਟੀਅਰਜ ਨੇ ਵੱਧ ਚੜ੍ਹ ਕੇ ਭਾਗ ਲਿਆ। ਸੰਸਥਾ ਦੇ ਮੁਖੀ ਡਾ. ਦੀਪਕ ਅਰੋੜਾ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਚੁਗਿਰਦੇ ਦੀ ਸਾਫ ਸਫਾਈ ਤੇ ਸੁੰਦਰਤਾ ਲਈ ਸਾਨੂੰ ਹਰ ਇੱਕ ਨਾਗਰਿਕ ਨੂੰ ਹੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ‘ਸਵੱਛਤਾ ਹੀ ਸੇਵਾ’ ਦਾ ਸੁਨੇਹਾ ਘਰ ਘਰ ਪਹੁੰਚਾਉਣਾ ਚਾਹੀਦਾ ਹੈ। ਇਸ ਗਤੀਵਿਧੀ ਦੇ ਸਮੇਂ ਮੌਕੇ ਤੇ ਸਕੂਲ ਇੰਚਾਰਜ ਪ੍ਰੋਫੈਸਰ ਪ੍ਰੀਤਇੰਦਰ ਕੌਰ, ਡਾ।ਗੁਰਵਿੰਦਰਪਾਲ ਕੌਰ, ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ ਡਾ. ਹਰਦੀਪ ਸਿੰਘ, ਪ੍ਰੋ. ਗੁਰਜੰਟ ਸਿੰਘ,ਪ੍ਰੋ. ਰੋਜੀ, ਬਲਤੇਜ ਸਿੰਘ, ਮਨਪ੍ਰੀਤ ਸਿੰਘ ਪੀ.ਆਰ.ਓ. ਤੋਂ ਇਲਾਵਾ ਵਲੰਟੀਅਰਜ ਹਾਜਿਰ ਸਨ।