ਵੇ ਫੁੱਲਾਂ ਵਰਗੀ ਧੀ ਬਾਬਲ ਨੇ,
ਲੜ੍ਹ ਲਾਈ ਮੈ ਤੇਰੇ,
ਫੁੱਲ ਨਹੀਂ ਜਜ਼ਬਾਤ ਵੇ ਅੜਿਆ ,
ਹੱਥ ਫੜੇ ਜੋ ਮੇਰੇ,
ਹਾਸੇ ਕਿਰ-ਕਿਰ ਪੈਣ ਚੁਫ਼ੇਰੇ,
ਹੋਵੇ ਰੌਣਕ ਤੇਰੇ ਵਿਹੜੇ,
ਕੱਚੀ ਉਮਰ ਦੇ ਕੱਚੇ ਸੁਪਨੇ,
ਨਾ ਤੋੜੀਂ ਦੇਖੇ ਜਿਹੜੇ,
ਬੁੱਲ੍ਹੀਆਂ ਉੱਤੇ ਖੁੱਲ੍ਹ ਤੇ ਹਾਸੇ,
ਤੂੰ ਲਾ ਦੇਵੀਂ ਪਹਿਰੇ,
ਸੜ ਨਾ ਜਾਵਣ ਚਾਅ ਅਸਾਂ ਦੇ,
ਸ਼ੱਕ ਦੇ ਸਿਖ਼ਰ ਦੁਪਹਿਰੇ,
ਕਦਰ ਕਰੀ ਨਾ ਕਦਰ ਗਵਾਈ,
ਕਰਕੇ ਝਗੜੇ ਝੇੜੇ,
ਪ੍ਰਿੰਸ ਜੋੜੀਆਂ ਜੱਗ ਥੋੜ੍ਹੀਆਂ,
ਉਂਝ ਨਰੜ੍ਹ ਵਥੇਰੇ,

ਰਣਬੀਰ ਸਿੰਘ ਪ੍ਰਿੰਸ
ਆਫਿਸਰ ਕਾਲੋਨੀ
ਸੰਗਰੂਰ 148001
9872299613