ਬਚਪਨ ਹੁੰਦਾ ਮਸਤੀ ਵਾਲਾ, ਕੀ ਬਚਪਨ ਦਾ ਕਹਿਣਾ।
ਜੋ ਚਾਹੁੰਦੇ ਹਾਂ ਖਾਂਦੇ ਪੀਂਦੇ, ਮਨ-ਮਰਜ਼ੀ ਨਾਲ ਰਹਿਣਾ।
ਬਚਪਨ ਦੇ ਵਿੱਚ ਸਭ ਨੂੰ ਹੈ, ਹਰ ਕੋਈ ਪਿਆਰ ਕਰੇਂਦਾ।
ਜੋ ਕੋਈ ਵੀ ਚੀਜ਼ ਹਾਂ ਮੰਗਦੇ, ਝੱਟ ਲਿਆ ਕੇ ਦੇਂਦਾ।
ਖੇਡਣ-ਮੱਲਣ ਦੀ ਉਮਰ ਹੈ ਹੁੰਦੀ, ਨਾ ਕੋਈ ਚਿੰਤਾ ਝੋਰਾ।
ਕਿੱਦਾਂ ਘਰ ਦੇ ਕਰਨ ਕਮਾਈ, ਫ਼ਿਕਰ ਨਾ ਹੋਵੇ ਭੋਰਾ।
ਜੇ ਕੋਈ ਸਾਡੀ ਗੱਲ ਨਾ ਮੰਨੇ, ਝੱਟ ਅਸੀਂ ਰੁੱਸ ਜਾਈਏ।
ਦੂਜੇ ਦੀ ਨਾ ਸੁਣੀਏ, ਕੇਵਲ ਆਪਣੀ ਜ਼ਿੱਦ ਪੁਗਾਈਏ।
ਵੱਡੇ ਹੋ ਕੇ ਹਰ ਇੱਕ ਦੇ ਸਿਰ, ਪੈਂਦੀ ਜ਼ਿੰਮੇਵਾਰੀ।
ਨੇਮਬੱਧ ਹੋ ਜਾਵੇ ਜੀਵਨ, ਭੁੱਲਦੀ ਮਸਤੀ ਸਾਰੀ।
ਦਿਨ ਉਹ ਬਚਪਨ ਵਾਲੇ ਲੋਕੋ, ਕਿੰਨੇ ਹੋਣ ਸੁਹਾਣੇ।
ਦੁੱਧ ਦਹੀਂ ਮੱਖਣ ਚੱਟ ਜਾਂਦੇ, ਭਾਂਤ-ਭਾਂਤ ਦੇ ਖਾਣੇ।
ਬਚਪਨ ਦਾ ਇਹ ਵੇਲਾ ਮਿੱਤਰੋ, ਮੁੜ ਕੇ ਫ਼ੇਰ ਨਾ ਆਵੇ।
ਕਰ-ਕਰ ਯਾਦ ਓਸ ਸਮੇਂ ਨੂੰ, ਹਰ ਕੋਈ ਪਛਤਾਵੇ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.