ਧੰਨ ਬਾਬਾ ਦੀਪ ਸਿੰਘ ਜੀ
ਧੰਨ ਤੇਰੀ ਕੁਰਬਾਨੀ।
ਸਾਰੇ ਜੱਗ ਵਿਚ ਤੇਰਾ ਕੋਈ ਨਾ ਸਾਨੀ।
ਜਿੱਧਰੋਂ ਦੀ ਉਹ ਲੰਘ ਜਾਂਦੇ
ਦੁਸ਼ਮਣ ਦਾ ਸੀਨਾ ਧੜਕਦਾ
ਆਂਂਧੀ ਤੂਫ਼ਾਨ ਬਣ ਕੇ ਆਇਆ ਮਹਾਂ ਬਲੀ ਦੁਖੀਆਂ ਦੇ ਵਾਸਤੇ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਜਦੋਂ ਹੋ ਗਿਆ ਸਿਰ ਧੜ੍ਹ ਤੋਂ ਅੱਲਗ ਨਾ ਇਸ ਨੇ ਹਿੰਮਤ ਹਾਰੀ।
ਤਲੀ ਤੇ ਰੱਖ ਸੀਸ ਤੇਰੇ ਤੋਂ ਜੱਗ ਜਾਂਦਾ ਬਲਿਹਾਰੀ।
ਤੇਰੇ ਜਿਹੀ ਕੁਰਬਾਨੀ ਕਿਸੇ ਨਾ ਕੀਤੀ ਦੁਨੀਆਂ ਜਹਾਨ ਤੇ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਇਕ ਹੱਥ ਉੱਤੇ ਸੀਸ ਟਿਕਾਇਆ ਦੂਜੇ ਫੜੀ ਤਲਵਾਰ।
ਦੁਸ਼ਮਣ ਦੇ ਸਿਰ ਲਾਹ ਲਾਹ ਸੁੱਟਦਾ ਜਾਏ ਨਾ ਵਾਰ ਖਾਲੀ।
ਚੜ੍ਹੀ ਜਵਾਨੀ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਨੂੰ
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਬਾਬਾ ਦੀਪ ਸਿੰਘ ਉਹ ਇਕ ਮਹਾਨ ਯੋਧਾ,ਬੀਰ ਸੀ।
ਉਸ ਨੇ ਮੌਤ ਨੂੰ ਖੂਬ ਨਾਚ ਨਚਾਇਆ ਸੀ।
ਦੂਰੋਂ ਸੀਸ ਉਚਾਲ ਕੇ ਗੁਰੂ ਚਰਣਾਂ ਵਿਚ ਟਿਕਾਇਆ।
ਪੰਥ ਖਾਲਸਾ ਸ਼ੇਰ ਬੱਬਰ ਇਕ ਸ਼ੁਰੂ ਤੋਂ ਹੀ ਬਲਦਾਨੀ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਧੰਨ ਤੇਰੀ ਕਮਾਈ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18