ਬਾਬਾ ਫਰੀਦ ਲਾਅ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਪੀ.ਸੀ.ਐੱਸ. ਜੁਡੀਸ਼ਰੀ ’ਚ ਮਾਰੀ ਬਾਜੀ

ਬਾਬਾ ਫਰੀਦ ਲਾਅ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਪੀ.ਸੀ.ਐੱਸ. ਜੁਡੀਸ਼ਰੀ ’ਚ ਮਾਰੀ ਬਾਜੀ


ਫਰੀਦਕੋਟ, 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)

ਬਾਬਾ ਫਰੀਦ ਲਾਅ ਕਾਲਜ ਦੇ ਤਿੰਨ ਵਿਦਿਆਰਥੀ ਮੋਹਿਨੀ ਗੋਇਲ, ਸੁਮਨਦੀਪ ਕੌਰ ਅਤੇ ਇੰਦਰਜੀਤ ਸਿੰਘ ਪੀ.ਸੀ.ਐਸ ਜੁਡੀਸ਼ਰੀ ਸਾਲ 2023 ਪਾਸ ਕਰਕੇ ਜੱਜ ਬਣੇ, ਜਿਨ੍ਹਾਂ ਦੇ ਸਨਮਾਨ ਲਈ ਕਾਲਜ ’ਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜੱਜ ਬਣ ਚੁੱਕੇ ਤਿੰਨਾਂ ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ’ਤੇ ਕਾਲਜ ਮੈਨੇਜਮੈਂਟ ਅਤੇ ਪਿ੍ਰੰਸੀਪਲ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਕਿਹਾ ਗਿਆ। ਇਸ ਮੌਕੇ ਤਿੰਨੋਂ ਜੱਜ ਸਾਹਿਬਾਂ ਉੱਪਰ ਫੁਲਾਂ ਦੀ ਵਰਖਾ ਕਰਦੇ ਹੋਏ ਢੋਲ ਦੀ ਤਾਲ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਜੀ ਨੇ ਤਿੰਨੋਂ ਜੱਜ ਬਣ ਚੁੱਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵਧਾ ੀਆਂ ਦਿੱਤੀਆਂ। ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਨੇ ਆਈਆਂ ਹੋਈਆਂ ਸਖਸ਼ੀਅਤਾਂ ਦਾ ਸੁਆਗਤ ਕੀਤਾ। ਇਸ ਪ੍ਰੋਗਰਾਮ ਵਿੱਚ ਮੋਹਿਨੀ ਗੋਇਲ, ਸੁਮਨਦੀਪ ਕੌਰ ਅਤੇ ਇੰਦਰਜੀਤ ਸਿੰਘ ਨੇ ਆਪਣੇ ਜੱਜ ਬਣਨ ਤੱਕ ਤੇ ਸਫਰ ਨੂੰ ਵਿਦਿਆਰਥੀਆਂ ਨਾਲ ਸਾਂਝੇ ਕੀਤਾ। ਉਹਨਾਂ ਸਖਤ ਮਿਹਨਤ ਅਤੇ ਆਪਣੇ ਟੀਚੇ ’ਤੇ ਡਟੇ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ’ਚ ਸੱਭਿਆਚਾਰਕ ਗਤੀਵਿਧੀਆਂ ਸਰਸਵਤੀ ਵੰਦਨਾ, ਗੀਤ, ਗਿੱਧਾ, ਭੰਗੜਾ ਅਤੇ ਸਕਿੱਟ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਪ੍ਰੋਗਰਾਮ ਦੇ ਆਖਰ ’ਚ ਤਿੰਨੋਂ ਕਾਲਜ ਦੇ ਬਣੇ ਜੱਜ ਸਾਹਿਬਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਚੇਅਰਮੈਨ ਸਾਹਿਬ ਨੇ ਕਿਹਾ ਕਿ ਚੰਗੀ ਉੱਚ ਕਾਨੂੰਨੀ ਸਿੱਖਿਆ ਦੇਣ ਲਈ ਉਹਨਾਂ ਕਿਦਾਂ ਸੰਘਰਸ਼ ਕਰਕੇ ਇਹ ਕਾਲਜ ਖੜ੍ਹਾ ਕੀਤਾ ਅਤੇ ਇਸ ਜੱਜ ਬਣੇ ਵਿਦਿਆਰਥੀ ਇਥੇ ਹੀ ਨਹੀਂ ਰੁਕਣਗੇ ਬਲਕਿ ਅਗਾਂਹ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਵੀ ਜੱਜ ਬਣ ਕੇ ਪਹੁੰਚਣਗੇ। ਅੰਤ ’ਚ ਕਾਲਜ ਦੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਕਾਲਜ ਦੇ ਬਣੇ ਜੱਜ ਸਾਹਿਬਾਂ ਅਤੇ ਸਮੂਹ ਹੋਰ ਆਈਆਂ ਉੱਚ ਸ਼ਖਸ਼ੀਅਤਾਂ ਦਾ ਇਸ ਪ੍ਰੋਗਰਾਮ ’ਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਵੀ ਇਹਨਾਂ ਤਿੰਨੋਂ ਵਿਦਿਆਰਥੀਆਂ ਵਾਂਗ ਆਪਣਾ, ਕਾਲਜ ਦਾ ਅਤੇ ਆਪਣੇ ਮਾਪਿਆ ਦਾ ਮਿਹਨਤ ਨਾਲ ਉੱਚ ਪਦਵੀਆਂ ਹਾਸਲ ਕਰਕੇ ਨਾਮ ਰੌਸ਼ਨ ਕਰਨਾ ਹੈ। ਇਸ ਮੌਕੇ ਡਾ. ਗੁਰਇੰਦਰ ਮੋਹਣ ਸਿੰਘ, ਜਤਿੰਦਰ ਸਿੰਘ ਵੈਹਣੀਵਾਲ (ਮਾਨਯੋਗ ਜੱਜ), ਸ਼੍ਰੀਮਤੀ ਕੁਲਦੀਪ ਕੌਰ (ਪਿ੍ਰੰਸੀਪਲ, ਬਾਬਾ ਫਰੀਦ ਪਬਲਿਕ ਸਕੂਲ), ਸ. ਕੁਲਜੀਤ ਸਿੰਘ ਮੋਂਗੀਆ, ਮਹੀਪਇੰਦਰ ਸਿੰਘ, ਜੱਜ ਬਣੇ ਵਿਦਿਆਰਥੀਆਂ ਦੇ ਮਾਪੇ, ਸਮੂਹ ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਰਹ

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.