ਫਰੀਦ ਜੀ ਦੀ ਬਾਣੀ ਦਾ ਮਨੁੱਖਤਾ ਨਾਲ ਤਾਲਮੇਲ ਅਤੇ ਮੌਜੂਦਾ ਸਮੇਂ ਵਿੱਚ ਲੋੜ
ਫਰੀਦਕੋਟ, 22 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਵਿਖੇ ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕਰਵਾਇਆ ਗਿਆ। ਇਹ ਸੈਮੀਨਾਰ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰੈਜੀਡੈਂਟ ਸ. ਸਿਮਰਜੀਤ ਸਿੰਘ ਸੇਖੋ ਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਡਾ. ਆਈ. ਆਰ. ਖਾਨ ਐਸੋਸੀਏਟ ਪ੍ਰੌਫੈਸਰ ਅਤੇ ਐੱਚ. ਓ.ਡੀ. ਹਿਸਟਰੀ ਡੀਪਾਰਟਮੈਂਟ ਪੀ.ਜੀ. ਕਾਲਜ਼ ਸ਼ਾਹਜਾਹਨਪੁਰ, ਯੂ.ਪੀ ਅਤੇ ਮਹਾਨ ਲਿਖਾਰੀ ਪ੍ਰੋ. ਬੇਅੰਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸੈਮੀਨਾਰ ਵਿੱਚ ਮੌਜੂਦ ਮਹਾਨ ਸ਼ਖਸ਼ੀਅਤਾਂ ਅਤੇ ਲਾਅ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਫਰੀਦ ਜੀ ਦੀ ਬਾਣੀ ਦਾ ਮਨੁੱਖਤਾ ਨਾਲ ਤਾਲਮੇਲ ਦਰਸਾਇਆ। ਇਸ ਮੌਕੇ ਸਮੂਹ ਕਮੇਟੀ ਮੈਂਬਰਜ਼ ਸ. ਦੀਪਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸ. ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰਜ਼ ਸ. ਚਰਨਜੀਤ ਸਿੰਘ ਸੇਖੋ, ਸ. ਗੁਰਜਾਪ ਸਿੰਘ ਸੇਖੋ ਅਤੇ ਸ. ਨਰਿੰਦਰਪਾਲ ਸਿੰਘ ਬਰਾੜ ਜੀ ਦੇ ਨਾਲ- ਨਾਲ ਬਾਬਾ ਫਰੀਦ ਲਾਅ ਕਾਲਜ਼ ਦੇ ਕਾਰਜਕਾਰੀ ਪਿ੍ਰੰਸੀਪਲ ਸ਼੍ਰੀ ਪੰਕਜ ਗਰਗ ਅਤੇ ਬਾਬਾ ਫਰੀਦ ਪਬਲਿਕ ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਸੁਖਦੀਪ ਕੋਰ ਅਤੇ ਵਾਈਸ- ਪਿ੍ਰੰਸੀਪਲ ਸ਼੍ਰੀਮਤੀ ਹਰਸਿਮਰਨਜੀਤ ਕੋਰ ਵੀ ਹਾਜ਼ਰ ਸਨ।