ਅਹਿਮਦਗੜ੍ਹ 21 ਜੂਨ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀ ਗਰਾਊਂਡ ਵਿਖੇ ਭਾਰਤੀ ਯੋਗ ਸੰਸਥਾਨ ਵੱਲੋਂ ਸ੍ਰੀ ਭੀਮ ਸੈਨ ਜਿੰਦਲ ਦੀ ਯੋਗ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਯੋਗ ਦਿਵਸ ਮੌਕੇ ਸ਼ਹਿਰ ਦੇ ਹਜ਼ਾਰਾਂ ਹੀ ਪੁਰਸ਼ ਅਤੇ ਮਹਿਲਾਵਾਂ ਨੇ ਭਾਗ ਲਿਆ ਅਤੇ ਯੋਗ ਸਬੰਧੀ ਜਾਣਕਾਰੀ ਹਾਸਲ ਕੀਤੀ। ਭਾਰਤੀ ਯੋਗ ਸੰਸਥਾਨ ਵੱਲੋਂ ਖਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਜਸਵਿੰਦਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਜਖਮੀ ਪਸ਼ੂ ਪੰਛੀਆਂ ਦਾ ਸਹਾਰਾ ਸੇਵਾ ਸੋਸਾਇਟੀ ਗੁੱਡ ਮੋਰਨਿੰਗ ਕਲੱਬ ਏਕ ਨਹੀਂ ਪਹਿਲ ਕਲੱਬ ਖਾਟੂ ਸ਼ਾਮ ਸੇਵਾ ਮੰਡਲ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਰੂਪ ਵਿੱਚ ਭਾਗ ਲਿਆ। ਜਖਮੀ ਪਸ਼ੂ ਪੰਛੀਆਂ ਦਾ ਸਹਾਰਾ ਸੇਵਾ ਸੋਸਾਇਟੀ ਵੱਲੋਂ ਮਿੱਟੀ ਦੇ ਬਰਤਨ ਵੰਡੇ ਗਏ। ਏਕ ਨਹੀਂ ਪਹਿਲ ਕਲੱਬ ਵੱਲੋਂ ਡੀਟੋਕਸੀਫਾਈਡ ਪਾਣੀ ਮਿੱਟੀ ਦੇ ਗਲਾਸ ਅਤੇ ਔਸ਼ਧੀ ਵਰਧਕ ਪੌਦੇ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਮਨ ਸੂਦ ਪ੍ਰਧਾਨ ਵਿਕਾਸ ਜੈਨ ਸੈਕਟਰੀ ਲਲਿਤ ਗੁਪਤਾ ਪ੍ਰੀਤੀ ਗੋਇਲ ਨੀਤਿਕਾ ਜਿੰਦਲ ਸ਼ੁਭਮ ਜਿੰਦਲ ਸਮੇਂ ਸੇਵਾ ਸਮਿਤੀ ਤੋਂ ਵਿਕਾਸ ਕ੍ਰਿਸ਼ਨ ਵਿੱਕੀ ਸਾਹਿਲ ਜਿੰਦਲ ਸੰਜੀਵ ਵਿਨਾਇਕ ਰੋਬਿਨ ਗੁਪਤਾ ਮੋਹਿਤ ਜਿੰਦਲ ਅਨਿਲ ਮਿੱਤਲ ਤਰੁਣ ਸਿੰਗਲਾ ਜਤਿੰਦਰ ਜਿੰਦੀ ਤਰੁਣ ਸੂਦ ਸੰਜੀਵ ਪਾਰਸ ਅਜੀਤ ਸਿੰਘ ਰਾਜੜ ਤੂੰ ਇਲਾਵਾ ਸ਼ਹਿਰ ਦੇ ਹਜ਼ਾਰਾਂ ਹੀ ਪਤਵੰਤੇ ਸੱਜਣ ਹਾਜ਼ਰ ਹੋਏ। ਸੰਸਥਾ ਵੱਲੋਂ ਲੋਕਾਂ ਨੂੰ ਪਾਣੀ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।