ਚੰਡੀਗੜ੍ਹ,02 ਜੁਲਾਈ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲ਼ਫਾਜ਼ ਸਾਹਿਤ ਸਭਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਂਝੇ ਯਤਨਾਂ ਸਦਕਾ ਕੀਤੇ ਜਾਣ ਵਾਲੇ ਮਹੀਨਾਵਾਰ ਪ੍ਰੋਗਰਾਮ ਵਿੱਚ ਇਸ ਵਾਰ ਜੂਨ ਦੇ ਮਹੀਨੇ ਪਿਤਾ ਦਿਵਸ ਨੂੰ ਸਮਰਪਿਤ ਨਵੀਆਂ ਕਲਮਾਂ ਦਾ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਕਵਿਤਾ ਉਚਾਰਨ ਮੁਕਾਬਲੇ ਵਿੱਚ ਪੁੰਗਰਦੀਆਂ ਕਲਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਜਿਸ ਵਿੱਚ ਜੂਨੀਅਰ ਗਰੁੱਪ ਵਿੱਚ 12 ਸਾਲ ਦੀ ਉਮਰ ਤੱਕ ਅਤੇ 12 ਸਾਲ ਤੋਂ ਉੱਪਰ ਦੇ ਬੱਚੇ ਸੀਨੀਅਰ ਗਰੁੱਪ ਵਿੱਚ ਸ਼ਾਮਿਲ ਹੋਏ। ਇਹ ਪ੍ਰੋਗਰਾਮ 29 ਜੂਨ ਨੂੰ ਜ਼ੂਮ ਐਪ ਤੇ ਮਹਿਕਦੇ ਅਲ਼ਫਾਜ਼ ਦੀ ਸਰਪ੍ਰਸਤ ਡਾ. ਗੁਰਚਰਨ ਕੌਰ ਕੋਚਰ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।ਜਿਸ ਵਿੱਚ ਦੁਨੀਆਂ ਭਰ ਵਿੱਚੋਂ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਸੰਸਥਾਪਕ ਅਤੇ ਪ੍ਰਧਾਨ ਡਾਕਟਰ ਰਵਿੰਦਰ ਕੌਰ ਭਾਟੀਆ ਜੀ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਾਰੇ ਹੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਰੂਬਰੂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਨਾਲ ਕਰਵਾਇਆ । ਉਸ ਉਪਰਾਂਤ ਸਭਾ ਦੀ ਸਰਪ੍ਰਸਤ, ਨਾਮਵਰ ਗਜ਼ਲਗੋ ਡਾ. ਗੁਰਚਰਨ ਕੌਰ ਕੋਚਰ ਨੇ ਸਭ ਦਾ ਮੋਹ ਭਿੱਜੇ ਸ਼ਬਦਾਂ ਨਾਲ ਸਵਾਗਤ ਕੀਤਾ ਅਤੇ ਭਾਸ਼ਾ ਵਿਭਾਗ ਪੰਜਾਬ ਦਾ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ । ਉਹਨਾਂ ਨੇ ਮਹਿਕਦੇ ਅਲ਼ਫਾਜ਼ ਸਾਹਿਤ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਇਸ ਸਲਾਘਾਯੋਗ ਉਪਰਾਲੇ ਲਈ ਵਧਾਈ ਦਿੱਤੀ। ਇਸ ਵਿੱਚ ਸ਼ਾਮਿਲ ਨਵੀਆਂ ਕਲਮਾਂ ਨੂੰ ਮਾਂ ਬੋਲੀ ਅਤੇ ਸਾਹਿਤ ਦੇ ਸੇਵਾਦਾਰ ਦੱਸਦੇ ਹੋਏ , ਉਹਨਾਂ ਦੇ ਮਾਪਿਆਂ ਦਾ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਸ.ਦਲਬੀਰ ਸਿੰਘ ਕਥੂਰੀਆ (ਸੰਸਥਾਪਕ ਵਿਸ਼ਵ ਪੰਜਾਬੀ ਸਭਾ, ਕੈਨੇਡਾ) , ਸ. ਦਲਬੀਰ ਸਿੰਘ ਰਿਆੜ (ਪ੍ਰਧਾਨ ਪੰਜਾਬੀ ਲੇਖਕ ਸਭਾ ਜਲੰਧਰ) ਅਤੇ ਨਾਮਵਰ ਗਜ਼ਲਗੋ, ਸ. ਅਮਰਜੀਤ ਸਿੰਘ ਜੀਤ ਨੇ। ਪ੍ਰੋਗਰਾਮ ਦਾ ਆਗਾਜ਼ ਮਹਿਕਦੇ ਅ਼ਲਫਾਜ਼ ਸਹਿਤ ਸਭਾ ਦੀ ਮੁੱਖ ਸਲਾਹਕਾਹ ਅਤੇ ਨਾਮਵਰ ਸਾਹਿਤਕਾਰਾ ਮੀਤਾ ਖੰਨਾ ਨੇ ਆਪਣੀ ਮਿੱਠੀ ਆਵਾਜ਼ ਵਿੱਚ ਸ਼ਬਦ ਸੁਣਾ ਕੇ ਕੀਤਾ । ਸਭਾ ਦੀ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਨੇ ਬਹੁਤ ਹੀ ਮਿਲਾਪੜੀ, ਪਿਆਰੀ ਸਾਹਿਤਕਾਰਾ, ਸਮਾਜ ਸੇਵਿਕਾ ਅਤੇ ਦੇਸੀ ਗੂੰਜ ਚੈਨਲ ਦੀ ( ਜੋ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ) ਕੰਵਲ ਸੱਚਦੇਵਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਾਰੇ ਹਾਜ਼ਰੀਨ ਮੈਂਬਰਾਂ ਨੇ ਇੱਕ ਮਿੰਟ ਅੱਖਾਂ ਬੰਦ ਕਰਕੇ ਕੰਵਲ ਸੱਚਦੇਵਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਵਿਛੜੀ ਰੂਹ ਨੂੰ ਆਪਣੀ ਸ਼ਰਧਾਂਜਲੀ ਦਿੱਤੀ । ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ ਸਰਪ੍ਰਸਤ ਡਾ.ਗੁਰਚਰਨ ਕੌਰ ਕੋਚਰ, ਹਰਮੀਤ ਕੌਰ ਮੀਤ ਅਤੇ ਅਮਰਜੀਤ ਸਿੰਘ ਜੀਤ ਨੇ l ਕਵਿਤਾ ਉਚਾਰਨ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚੇ–ਜੂਨੀਅਰ ਗਰੁੱਪ
ਸਰਗੁਨ ਦੀਪ ਸਿੰਘ, ਪਲਕਪ੍ਰੀਤ ਕੌਰ ,ਏਕਮ ਕੌਰ, ਸਚਿੰਦਰ ਕੌਰ, ਅਵਨੂਰ ਕੌਰ,
ਅਜੁੰਨੀ ਸਿੰਘ, ਸਮਰ ਸਿੰਘ, ਅਨਹਦ ਪ੍ਰਤਾਪ ਸਿੰਘ, ਰਮਨਪ੍ਰੀਤ ਸਿੰਘ। *ਸੀਨੀਅਰ ਗਰੁੱਪ- ਇਵਨੀਤ ਕੌਰ, ਰਾਜਵੀਰ ਸਿੰਘ, ਜਸਜੋਤ ਸਿੰਘ, ਗੁਰਸਿਮਰ ਸਿੰਘ, ਅਰਸ਼ੈਨ ਬੀਰ ਸਿੰਘ
ਅੰਮ੍ਰਿਤਪਾਲ ਸਿੰਘ, ਨਵਨੀਤ ਕੌਰ
ਤਰੀਜੋਤ ਸਿੰਘ, ਪਰਮੀਤ ਕੌਰ, ਮਨਦੀਪ ਕੌਰ, ਤਾਜੀਮਨੂਰ ਕੌਰ, ਜਗਦੀਪ ਸਿੰਘ ਸਨ । ਸਾਰੀਆਂ ਹੀ ਨਵੀਆਂ ਕਲਮਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਬਹੁਤ ਵਧੀਆ ਰਚਨਾਵਾਂ ਦਾ ਉਚਾਰਨ ਕੀਤਾ ਗਿਆ। ਸਾਰੇ ਹੀ ਜੱਜ ਸਾਹਿਬਾਨਾਂ ਨੇ ਦੱਸਿਆ ਕਿ ਉਹਨਾਂ ਲਈ ਨਤੀਜਾ ਕੱਢਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਹਰ ਬੱਚੇ ਨੇ ਬਹੁਤ ਵਧੀਆ ਰਚਨਾ ਨਾਲ ਹਾਜ਼ਰੀ ਲਗਾਈ ਹੈ। ਇਸ ਕਵਿਤਾ ਉਚਾਰਨ ਮੁਕਾਬਲੇ ਵਿੱਚ ਜੇਤੂ ਰਹੀਆਂ ਨਵੀਆਂ ਕਲਮਾਂ- ਜੂਨੀਅਰ ਗਰੁੱਪ-ਜਸਜੋਤ ਸਿੰਘ- ਪਹਿਲਾ ਦਰਜ਼ਾ
ਅਜੁੰਨੀ ਸਿੰਘ- ਦੂਜਾ ਦਰਜ਼ਾ
ਏਕਮ ਕੌਰ- ਤੀਜਾ ਦਰਜ਼ਾ
ਪਲਕਪ੍ਰੀਤ ਕੌਰ- ਤੀਜਾ ਦਰਜ਼ਾ
*ਸੀਨੀਅਰ ਗਰੁੱਪ-ਤਾਜੀਮਨੂਰ ਕੌਰ- ਪਹਿਲਾ ਦਰਜ਼ਾ
ਰਾਜਵੀਰ ਸਿੰਘ- ਦੂਜਾ ਦਰਜ਼ਾ, ਗੁਰਸਿਮਰ ਕੌਰ- ਦੂਜਾ ਦਰਜ਼ਾ
ਅਰਸ਼ੈਨ ਬੀਰ ਸਿੰਘ -ਤੀਜਾ ਦਰਜ਼ਾ
ਇਵਨੀਤ ਕੌਰ -ਤੀਜਾ ਦਰਜ਼ਾ। ਜੇਤੂ ਬੱਚਿਆਂ ਨੂੰ ਪ੍ਰੋਗਰਾਮ ਦੇ ਅੰਤ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ । ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਡਾ. ਦਲਬੀਰ ਸਿੰਘ ਕਥੂਰੀਆ, ਹਰਮੀਤ ਕੌਰ ਮੀਤ, ਦਲਬੀਰ ਸਿੰਘ ਰਿਆੜ ਅਤੇ ਅਮਰਜੀਤ ਸਿੰਘ ਜੀਤ ਨੇ ਸਮੁੱਚੀ ਮਹਿਕਦੇ ਅ਼ਲਫਾਜ਼ ਸਾਹਿਤਕ ਸਭਾ ਦੀ ਪ੍ਰਬੰਧਕੀ ਟੀਮ ਅਤੇ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਨੂੰ ਇਸ ਸ਼ਲਾਘਾਯੋਗ ਉਪਰਾਲੇ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਨਾਮਵਰ ਸ਼ਾਇਰਾ ਰਾਜਬੀਰ ਕੌਰ ਗਰੇਵਾਲ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ ਅਤੇ ਸਭ ਤੋਂ ਵਾਹ ਵਾਹ ਖੱਟੀ । ਪ੍ਰੋਗਰਾਮ ਦੇ ਅੰਤ ਵਿਚ ਸਭਾ ਦੀ ਸੰਸਥਾਪਕ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਦੇਸ਼ ਵਿਦੇਸ਼ ਤੋਂ ਸ਼ਾਮਿਲ ਨਵੀਆਂ ਕਲਮਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਮਹਿਕਦੇ ਅਲ਼ਫਾਜ਼ ਸਾਹਿਬ ਸਭਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਕਿ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਵਿੱਚ ਮਹਿਕਦੇ ਅਲ਼ਫਾਜ਼ ਸਾਹਿਬ ਸਭਾ ਕੁਝ ਹਿੱਸਾ ਪਾ ਸਕੇ।