ਪੁੱਤ ਪ੍ਰਦੇਸੀ ਤੋਰਨ ਮਾਂਵਾਂ, ਜਿਗਰਾ ਤਕੜਾ ਕਰਕੇ,
ਰੋ ਲੈਂਦੀਆਂ ਨੇ ਹੁਬਕੀ ਹੁਬਕੀ,ਕੰਧਾਂ ਉਹਲੇ ਖੜ੍ਹਕੇ
ਦਿਲ ਦਾ ਦੁੱਖ ਸਮੋ ਲੈਂਦੀਆਂ ਨੇ,ਇੱਕ ਹੌਕਾ ਜਾ ਭਰਕੇ,
ਅੱਧੀ ਰਾਤੀਂ ਉੱਠ-ਉੱਠ ਵੇਖਣ, ਜਦ ਬੂਹਾ ਕਦੇ ਖੜਕੇ,
ਹੀਰੇ ਪੁੱਤ ਗਵਾ ਲਏ ਮਾਂਵਾਂ, ਇੱਕ ਡਾਲਰ ਦੇ ਕਰਕੇ,
ਖੂਹ ਦੀਆਂ ਟਿੰਡਾਂ ਵਾਂਗ ਝੋਲੀਆਂ, ਖ਼ਾਲੀ ਨੇ ਭਰਕੇ,
ਕਿੰਨੀਆਂ ਈਦ ਦਿਵਾਲੀਆਂ, ਰਹਿਗੀਆਂ ਤੇਰੇ ਕਰਕੇ,
ਪ੍ਰਿੰਸ ਨਿਮਾਣਿਆ ਮਾਂਵਾਂ ਦੇ ਦੁੱਖ, ਦੇਖ ਮੱਥੇ ਤੋਂ ਪੜ੍ਹਕੇ,
ਪੁੱਤਰਾਂ ਦੇ ਬਿਨ ਮਾਂਵਾਂ ਜਿੱਥੇ,ਰਹਿਗੀਆਂ ਲਾਸ਼ਾਂ ਬਣ ਕੇ ,
ਜਿਗਰੇ ਪੱਥਰ ਕਰ ਲੈਂਦੇ ਕਿੰਝ, ਪੁੱਤ ਪ੍ਰਦੇਸੀ ਬਣ ਕੇ,

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ 1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613