ਮੁਕਾਬਲਿਆਂ ਦੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤੀ ਹੌਂਸਲਾ ਅਫਜਾਈ : ਚੇਅਰਮੈਨ ਗੁਲਾਟੀ
ਫਰੀਦਕੋਟ, 13 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਸਥਾਨਕ ਮਾਉਂਟ ਲਿਟਰਾ ਜ਼ੀ ਸਕੂਲ ’ਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੋਕੇ ਸਕੂਲ ਨੂੰ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਵਸਤਾਂ ਨਾਲ ਬਹੁਤ ਹੀ ਨਵੇਕਲੇ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਸਕੂਲ ’ਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸਦਾ ਉਦਘਾਟਨ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਦਿਵਯ ਜੋਤੀ ਜਗਾ ਕੇ ਕੀਤਾ। ਓਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਪੰਜਾਬ ਦਾ ਬਹੁਤ ਹੀ ਮਹਤਵਪੂਰਣ ਤਿਓਹਾਰ ਹੈ ਜੋ ਕਣਕ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਹਰ ਸਾਲ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਵਿਸਾਖੀ ਵਾਲੇ ਦਿਨ ਹੀ 1699 ਈਸਵੀਂ ਨੂੰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਅਤੇ ਮਰ ਰਹੀ ਲੋਕਾਈ ’ਚ ਨਵੀਂ ਉਮੀਦ ਅਤੇ ਨਿਡਰਤਾ ਭਰ ਦਿੱਤੀ। ਉਹਨਾਂ ਕਿਹਾ ਕਿ ਇਸ ਤਿਓਹਾਰ ਸਾਨੂੰ ਸਾਡੇ ਆਮੀਰ ਵਿਰਸੇ ਨਾਲ ਜੋੜਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ, ਇਸ ਸਮਾਗਮ ’ਚ ਮੈਡਮ ਗੁਰਮੀਤ ਕੌਰ ਚਾਹਲ ਅਤੇ ਮੈਡਮ ਪਰਵਿੰਦਰ ਕੌਰ ਨੇ ਸਟੇਜ ਸੰਚਾਲਨ ਕੀਤਾ ਨਾਲ ਹੀ ਸਕੂਲ ਦੇ ਚਾਰੇ ਹਾਉਸਾਂ ’ਚ ਡਾਂਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ ਅਤੇ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਤੀਜੀ ਤੋਂ ਪੰਜਵੀਂ ਜਮਾਤ ਦੇ ਡਾਂਸ ਮੁਕਾਬਲਿਆਂ ’ਚ ਮਹਾਤਮਾ ਗਾਂਧੀ ਹਾਉਸ ਦੇ ਵਿਦਿਆਰਥੀ ਸੁਖਮਨੀ ਕੌਰ ਅਤੇ ਰੇਹਨਮ ਨੇ ਪਹਿਲਾ ਸਥਾਨ ਹਾਸਿਲ ਕੀਤਾ, ਰਿਨਾਲਡੋ ਦਾ ਵਿੰਚੀ ਹਾਉਸ ਦੀ ਵਿਦਿਆਰਥੀਅਣ ਨਿਮਰਤ ਕੌਰ ਅਤੇ ਕਿ੍ਰਸਟੋਫਰ ਕੋਲੰਬਸ ਹਾਉਸ ਦੀ ਨਵਰੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ, ਮਹਾਤਮਾ ਗਾਂਧੀ ਹਾਉਸ ਦੇ ਜਸਕੀਰਤ ਸਿੰਘ ਅਤੇ ਰਿਨਾਲਡੋ ਦਾ ਵਿੰਚੀ ਹਾਉਸ ਦੇ ਪ੍ਰਭਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਛੇਵੀੰ ਤੋਂ ਨੋਵੀਂ ਜਮਾਤ ਦੇ ਡਾਂਸ ਮੁਕਾਬਲਿਆਂ ’ਚ ਕਿ੍ਰਸਟੋਫਰ ਕੋਲੰਬਸ ਹਾਉਸ ਦੇ ਵਿਦਿਆਰਥੀ ਅਰਮਾਨ ਸਿੰਘ ਨੇ ਪਹਿਲਾ, ਮਹਾਤਮਾ ਗਾਂਧੀ ਹਾਊਸ ਦੇ ਮਨਰੀਤ ਕੌਰ ਦੂਜਾ ਸਥਾਨ ਹਾਸਿਲ ਕੀਤਾ ਅਤੇ ਮਹਾਤਮਾ ਗਾਂਧੀ ਹਾਉਸ ਦੇ ਵਿਦਿਆਰਥੀ ਇਸ਼ਮੀਤ ਸਿੰਘ ਅਤੇ ਤਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਤ ’ਚ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਉਹਨਾਂ ਦੀ ਹੋਂਸਲਾ ਅਫਜ਼ਾਈ ਕੀਤੀ। ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਿਸਾਖੀ, ਮਹਾਂਵੀਰ ਜਯੰਤੀ ਅਤੇ ਡਾ. ਭੀਮ ਰਾਓ ਅੰਬੇਦਕਰ ਜਯੰਤੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
Leave a Comment
Your email address will not be published. Required fields are marked with *