ਪਿੰਡ ਦੇ ਵਿੱਚੋਂ ਸੱਥ ਕੋਲੋਂ ਦੀ ਮਹਿੰਗੀ ਗੱਡੀ ਵਿੱਚ ਬੈਠਾ ਇੱਕ ਨੌਜਵਾਨ ਲੰਘਿਆਂ ਜਾ ਰਿਹਾ ਸੀ।ਉਸ ਨੌਜਵਾਨ ਨੇ ਦੇਖਿਆਂ ਇੱਕ ਬਜ਼ੁਰਗ ਇਕੱਲਾ ਬੈਠਾ ਹੱਸ ਰਿਹਾ ਹੈ।ਨੌਜਵਾਨ ਹੈਰਾਨ ਹੋਇਆਂ ਉਸ ਨੌਜਵਾਨ ਨੂੰ ਲੱਗਾ ਕਿ ਮੇਰੇ ਥੱਲੇ ਵੱਡੀ ਗੱਡੀ ਹੈ ਜੇਬ ਦੇ ਵਿੱਚ ਮਹਿੰਗਾ ਮੁਬਾਇਲ ਹੈ ਪੈਸਾ ਹੈ ਪਰ ਫਿਰ ਵੀ ਮੈਂ ਉਹਨਾਂ ਖੁਸ਼ ਨਹੀਂ ਹਾਂ ਤੇ ਇਹ ਬਜ਼ੁਰਗ ਇਕੱਲਾ ਬੈਠਾ ਹੈ ਕੱਪੜੇ ਵੀ ਘਸਮੈਲੈ ਪਾਏ ਹੋਏ ਨੇ ਕੋਲ ਸਾਇਕਲ ਖੜ੍ਹਾ ਹੈ ਉਹ ਵੀ ਖਸਤਾ ਹਾਲਤ ਵਾਲਾ ਨੌਜਵਾਨ ਨੇ ਸੋਚਿਆ ਇਹ ਫਿਰ ਵੀ ਕਿੰਨਾਂ ਖੁਸ਼ ਹੈ।ਉਸਨੇ ਗੱਡੀ ਠੱਲ ਦਿੱਤੀ ਉੱਤਰ ਕਿ ਬਜ਼ੁਰਗ ਵੱਲ ਨੂੰ ਤੁਰ ਪਿਆ।ਬਜ਼ੁਰਗ ਨੇ ਨੌਜਵਾਨ ਨੂੰ ਆਪਣੇ ਵੱਲ ਆਉਂਦਿਆ ਦੇਖ ਮੱਥੇ ਤੇ ਹੱਥ ਰੱਖ ਕਿ ਨੌਜਵਾਨ ਵੱਲ ਤੱਕਿਆ ਜਿਵੇਂ ਕੋਈ ਸਿਆਣ ਕੱਢਦਾ ਹੋਵੇ।ਨੌਜਵਾਨ ਨਜ਼ਦੀਕ ਗਿਆ।ਉਸ ਬਜ਼ੁਰਗ ਨੂੰ ਫਤਿਹ ਬੁਲਾਈ ਤੇ ਬਜ਼ੁਰਗ ਦੇ ਕੋਲ ਥੜ੍ਹੇ ਤੇ ਬੈਠ ਗਿਆ।ਨੌਜਵਾਨ ਨੇ ਬਜ਼ੁਰਗ ਤੋਂ ਘਰ ਪਰਿਵਾਰ ਦਾ ਪੁੱਛਿਆ ਤੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ।ਬਜ਼ੁਰਗ ਨੇ ਝਿਜਕਦਿਆਂ ਨੌਜਵਾਨ ਨੂੰ ਪੁੱਛਿਆ ਨੌਜਵਾਨਾਂ ਤੂੰ ਕਿੰਨ੍ਹਾਂ ਦਾ ਕਾਕਾ ਏ ਮੈਂ ਤੈਨੂੰ ਪੁੱਤਰਾਂ ਸਿਆਣਿਆਂ ਨਹੀਂ।ਨੌਜਵਾਨ ਬੋਲਿਆਂ ਬਾਪੂ ਮੈਂ ਤੇ ਤੁਹਾਡੇ ਗੁਆਂਢੀ ਪਿੰਡ ਤੋਂ ਹਾਂ ਤੁਹਾਨੂੰ ਇਕੱਲਿਆਂ ਹੱਸਦਿਆਂ ਦੇਖ ਮੈਨੂੰ ਵਧੀਆਂ ਲੱਗਾ ਤੇ ਮੇਰਾ ਦਿਲ ਕੀਤਾ ਤੁਹਾਡੇ ਤੋਂ ਤੁਹਾਡੀ ਖੁਸ਼ੀ ਦਾ ਕਾਰਨ ਪੁੱਛਾ।ਸਾਡੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਉਹਨੇ ਖੁਸ਼ ਨਹੀਂ ਹਾਂ ਜਿੰਨੇਂ ਹੋਣਾ ਚਾਹੀਦਾ ਹੈ।ਉਸ ਬਜ਼ੁਰਗ ਨੇ ਕਿਹਾ ਤੁਹਾਡੇ ਕੋਲ ਇੱਕ ਵੱਡੀ ਕਮੀ ਹੈ ਜੋ ਤੁਸੀਂ ਕਦੇ ਮਹਿਸੂਸ ਨਹੀਂ ਕੀਤੀ।ਇਸੇ ਕਰਕੇ ਤੁਸੀਂ ਖੁਸ਼ ਨਹੀਂ।ਮੇਰੇ ਹਾਸੇ ਦਾ ਵੱਡਾ ਕਾਰਨ ਹੈ “ਸਬਰ” ਤੇ “ਸ਼ੁਕਰਾਨਾ”।ਮੈਨੂੰ ਜੋ ਉਸ ਮਾਲਕ ਨੇ ਦਿੱਤਾ ਉਸ ਲਈ ਮੈਂ ਉਸਦਾ ਸ਼ੁਕਰਾਨਾ ਕਰਦਾ ਹਾਂ ਤੇ ਸਬਰ ਕਰਦਾ ਹਾਂ ਜੇਕਰ ਉਹ ਇਹ ਵੀ ਮੈਨੂੰ ਨਾ ਦਿੰਦਾ ਮੈਂ ਉਸਦਾ ਕੀ ਕਰ ਦਿੰਦਾ। ਅੱਜ ਦੇ ਨੌਜਵਾਨਾਂ ਨੂੰ ਲੱਗਦਾ ਹੈ ਵੱਡੀ ਗੱਡੀ ਮਹਿੰਗਾ ਮੁਬਾਇਲ ਪੈਸਾ ਖੁਸ਼ੀ ਦਿੰਦਾ।ਪਰ ਪੁੱਤਰਾਂ ਨਹੀਂ ਇਨਸਾਨ ਨੂੰ ਉਸਦਾ ਸਬਰ ਤੇ ਸ਼ੁਕਰਾਨਾ ਹੀ ਖੁਸ਼ੀ ਦਿੰਦਾ ਹੈ।ਬੇਸਬਰੇ ਇੰਨਸਾਨ ਕਦੇ ਰੱਜਦੇ ਨਹੀਂ ਤੇ ਨਾਸ਼ੁਕਰੇ ਕਦੇ ਖੁਸ਼ ਨਹੀਂ ਹੁੰਦੇ। ਨੌਜਵਾਨ ਨੂੰ ਬਜ਼ੁਰਗ ਦੀ ਗੱਲ ਸਮਝ ਆ ਗਈ।
ਪ੍ਰੀਤ ਘੱਲ ਕਲਾਂ
Leave a Comment
Your email address will not be published. Required fields are marked with *