ਬਚਪਨ ਪੈਰ ਖਲ੍ਹੋਣਾ ਸਿੱਖਿਆ, ਜੋ ਕਰਦਾ ਨਿੱਤ ਸ਼ੈਤਾਨੀ,
ਹਰ ਕੋਈ ਚੀਜ਼ ਨੂੰ ਮੂੰਹ ਵਿੱਚ ਪਾਵੇ ,ਕਰ ਨਾ ਲਵੇ ਨਦਾਨੀ,
ਬੰਦ ਨਲਕਿਆਂ ਵਿੱਚੋਂ ਤਾਂ ਹੀ ,ਲੱਭਦਾ ਫਿਰਦਾ ਪਾਣੀ,
ਪਤਾ ਨਹੀਂ ਹੈ ਇਸ ਨਲਕੇ ਦੀ,ਇਸ ਨੂੰ ਅਸਲ ਕਹਾਣੀ,
ਦਾਦੇ ਤੇ ਪੜਦਾਦੇ ਜਿਸ ਦੇ ,ਕੱਢਗੇ ਗੋਡੇ ਮਾਰ ਕੇ ਪਾਣੀ,
ਮਾਰੂ ਜੰਗ ਲੱਗਣੀ ਵੇਖੀਂ,ਜੇ ਨਾ ਵਰਤੀ ਅਕਲ ਸਿਆਣੀ
ਅੰਮ੍ਰਿਤ ਵੇਲੇ ਚਿੜੀ ਚਹਿਕਦੀ, ਗਾਉਂਦੀ ਸੀ ਗੁਰਬਾਣੀ,
ਪਵਨ ਗੁਰੂ ,ਪਾਣੀ ਪਿਤਾ ਸੀ, ‘ਤੇ ਮਾਂ ਧਰਤੀ ਪਟਰਾਣੀ,
ਬੰਦਾ ਬੇਈਮਾਨ ਹੋ ਗਿਆ,ਗੁੰਮ ਗਿਆ ਘੜੇ ਦਾ ਪਾਣੀ,
ਦੁੱਧ ਮੱਖਣ ਵੀ ਜ਼ਹਿਰ ਘੁਲ਼ੀਆਂ, ਫ਼ਸਲ ਵੀ ਬੰਦੇ ਖਾਣੀ,
ਕੁਦਰਤ ਨੇ ਮੁੱਖ ਮੋੜ ਲਿਆ ਜੇ, ਯਾਦ ਆ ਜਾਣੀਂ ਨਾਨੀ,
ਪ੍ਰਿੰਸ ਨਿਮਾਣਿਆ ਧਰਤੀ ਉੱਤੋਂ ਕਿਤੇ ਮੁੱਕ ਨਾ ਜਾਵੇ ਪਾਣੀ,

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ
148001
+919872299613
9872299613