ਫਰੀਦਕੋਟ/ਪੰਜਗਰਾਈਂ ਕਲਾਂ, 17 ਜੂਨ (ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵੱਲੋਂ ਗਰਮੀ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਨਗਰ (ਕੁੱਲੂ-ਮਨਾਲੀ, ਹਿਮਾਚਲ ਪ੍ਰਦੇਸ਼) ਵਿਖੇ ਐਡਵੈਂਚਰ ਕੈਂਪ ਲਈ ਲਿਜਾਇਆ ਗਿਆ। ਇਹ ਕੈਂਪ ਨਰੇਸ਼ ਸ਼ਰਮਾ, ਡਾਇਰੈਕਟਰ ਟਰੈਕ ਇੰਡੀਆ ਆਊਟਡੋਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਪਹਾੜੀਆਂ ਦੀ ਟ੍ਰੈਕਿੰਗ ਦੇ ਨਾਲ-ਨਾਲ ਸਾਹਸੀ ਗਤੀਵਿਧੀਆਂ ਜਿਵੇਂ ਕਮਾਂਡੋ ਨੈੱਟ, ਕਮਾਂਡੋ ਬਿ੍ਰਜ਼, ਨੈੱਟ ਵਾਕ, ਬੈਂਬੂ ਬਿ੍ਰਜ਼, ਲਾਗ ਵਾਕ, ਬੈਲੈਂਸਿੰਗ ਬੀਮ, ਪੈਰਲਲ ਰੋਪ ਅਤੇ ਜਿੱਪ ਲਾਈਨ ਆਦਿ ਕਰਵਾਈਆਂ ਗਈਆਂ, ਜਿਸ ਦਾ ਮਕਸਦ ਵਿਦਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਹਨਾਂ ਵਿੱਚੋਂ ਉਚਾਈ ਦੇ ਡਰ ਨੂੰ ਵੀ ਬਾਹਰ ਕੱਢਣਾ ਸੀ। ਇਸ ਤੋਂ ਇਲਾਵਾ ਵਿਸ਼ਵ ਭਰ ਦੇ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਰੋਹਤਾਂਗ ਪਾਸ ਵਿਖੇ ਵੀ ਵਿਦਿਅਰਥੀਆਂ ਨੂੰ ਲਿਜਾਇਆ ਗਿਆ ਅਤੇ ਰਸਤੇ ਵਿੱਚ ਉਹਨਾਂ ਨੇ ਮੜੀ, ਸ਼ਿਸ਼ੂ, ਕੋਕਸਰ ਅਤੇ ਅਟਲ ਟਨਲ ਦਾ ਵੀ ਆਨੰਦ ਮਾਣਿਆ। ਕੈਂਪ ਡਾਇਰੈਕਟਰ ਨਰੇਸ਼ ਸ਼ਰਮਾ, ਗਾਈਡ ਵਿਸ਼ਾਂਤ ਰਾਣਾ ਅਤੇ ਯੁਵਰਾਜ ਨੇ ਹਿਮਾਲਿਆ ਦੀ ਭੂਗੋਲਿਕ ਜਾਣਕਾਰੀ ਅਤੇ ਮਹੱਤਤਾ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲੇ ਕੁੱਲੂ ਅਤੇ ਲਾਹੌਲ ਵੇਖਣ ਦਾ ਮੌਕਾ ਮਿਲਿਆ। ਪਿ੍ਰੰਸੀਪਲ/ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਅਤੇ ਵਾਈਸ ਪਿ੍ਰੰਸੀਪਲ ਤੇਜਿੰਦਰ ਕੌਰ ਬਰਾੜ ਨੇ ਕੈਂਪ ਇੰਚਾਰਜ ਕੋਆਰਡੀਨੇਟਰ ਵੀਰਪਾਲ ਕੌਰ ਸੇਖੋਂ, ਸਹਾਇਕ ਇੰਚਾਰਜ ਕਰਮਜੀਤ ਕੌਰ ਧਾਲੀਵਾਲ, ਟੀਮ ਮੈਂਬਰਜ਼ ਲੈਕਚਰਾਰ ਮਨਦੀਪ ਸਿੰਘ, ਮੈਡਮ ਜਸਬੀਰ ਕੌਰ, ਮੈਡਮ ਕੁਲਵਿੰਦਰ ਕੌਰ ਭਾਗ ਲੈਣ ਵਾਲੇ 50 ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਸਫਲ ਕੈਂਪ ਲਈ ਹਾਰਦਿਕ ਮੁਬਾਰਕਬਾਦ ਦਿੱਤੀ।
Leave a Comment
Your email address will not be published. Required fields are marked with *