30 ਸਾਲ ਪਹਿਲਾਂ ਕੇਂਦਰ ਸਰਕਾਰ ਵਲੋਂ ਸਰਵੇ ਵੀ ਕਰਵਾਇਆ ਗਿਆ ਸੀ ਪਰ…
ਕੋਟਕਪੂਰਾ-ਮੋਗਾ ਰੇਲ ਲਾਈਨ ਵਿਛਾਉਣ ਵਾਲੇ ਦੀ ਕੀਤੀ ਜਾਵੇਗੀ ਮੱਦਦ : ਸਹਿਗਲ
ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਦੀਆਂ ਕੌਸ਼ਿਸ਼ਾਂ ਨੂੰ ਨਹੀਂ ਪੈ ਰਿਹਾ ਬੂਰ
ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਚੋਣਾਂ ਦੇ ਚੱਲ ਰਹੇ ਪ੍ਰਚਾਰ ਦੌਰਾਨ ਕੋਟਕਪੂਰਾ-ਮੋਗਾ ਰੇਲਵੇ ਲਾਈਨ ਵਿਸ਼ਾਉਣ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆਇਆ ਹੈ ਅਤੇ ਇਲਾਕਾ ਵਾਸੀਆਂ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਉਮੀਦਵਾਰਾਂ ਅੱਗੇ ਇਸ ਮੰਗ ਨੂੰ ਪੂਰਾ ਕਰਵਾਉਣ ਦੀ ਮੰਗ ਰੱਖੀ ਜਾ ਰਹੀ ਹੈ। ਕੋਟਕਪੂਰਾ-ਮੋਗਾ ਰੇਲਵੇ ਲਾਈਨ ਵਿਸ਼ਾਉਣ ਦੀ ਮੰਗ ਬੀਤੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਪਰ ਸਿਆਸੀ ਆਗੂਆਂ ਵੱਲੋਂ ਹੁਣ ਤੱਕ ਕੀਤਾ ਗਿਆ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ। ਇਸ ਸਬੰਧ ’ਚ ਆਲ ਇੰਡੀਆਂ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਸਹਿਗਲ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਕੋਟਕਪੂਰਾ-ਮੋਗਾ ਰੇਲਵੇ ਲਾਇਨ ਨਵੀਂ ਬਣਾਉਣ ਦੀ ਮੰਗ ਚੱਲੀ ਆ ਰਹੀ ਹੈ ਅਤੇ ਇਸ ਸਬੰਧੀ 30 ਸਾਲ ਪਹਿਲਾਂ ਕੇਂਦਰ ਸਰਕਾਰ ਵਲੋਂ ਸਰਵੇ ਵੀ ਕਰਵਾਇਆ ਗਿਆ ਸੀ ਪਰ ਰੇਲਵੇ ਲਾਇਨ ਦਾ ਇਹ ਐਸਟੀਮੇਟ ਸਰਵੇ ਪਾਸ ਨਹੀ ਹੋਇਆ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਲੋਕ ਸਭਾ ਇਲੈਕਸ਼ਨ ਆਉਂਦਾ ਹੈ ਤਾਂ ਹਰ ਸਿਆਸੀ ਪਾਰਟੀ ਦੇ ਲੋਕ ਸਭਾ ’ਚ ਖੜੇ ਉਮੀਦਵਾਰ ਅਤੇ ਪ੍ਰਚਾਰ ਕਰਨ ਆਏ ਪਾਰਟੀਆਂ ਦੇ ਆਗੂ ਸਟੇਜਾਂ ’ਤੇ ਵੱਡੇ-ਵੱਡੇ ਬਿਆਨ ਦਿੰਦੇ ਹੋਏ ਇਹ ਐਲਾਨ ਕਰਦੇ ਹਨ ਕਿ ਜੇਕਰ ਸਾਡੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਤਾਂ ਕੋਟਕਪੂਰਾ ਰੇਲਵੇ ਲਾਈਨ ਨਵੀਂ ਵਿਛਾ ਦਿੱਤੀ ਜਾਵੇਗੀ ਪਰ ਚੋਣਾਂ ਖਤਮ ਹੋ ਜਾਣ ਦੇ ਬਾਅਦ ਇਸ ਵਾਅਦੇ ਨੂੰ ਫਿਰ ਭੁਲਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਇੱਕ ਮੀਟਿੰਗ ਉਨਾਂ (ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ) ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਕਮਲ ਅਰੋੜਾ, ਕਮਲਕਾਂਤ ਚਤੁਰਵੇਦੀ, ਰਜਿੰਦਰ ਦਿਊੜਾ, ਪਵਨ ਉਪਲ, ਸਾਗਰ ਚੋਪੜਾ, ਕੁਲਜੀਤ ਕੁਮਾਰ ਸਹਿਗਲ, ਰਿੰਕੂ ਖੋਸਲਾ, ਪ੍ਰਦੀਪ ਚੋਪੜਾ, ਸ਼ਸੀ ਚੋਪੜਾ, ਰਾਜਨ ਚੋਪੜਾ, ਵਿਨੈ ਕੁਮਾਰ, ਨਵੀਨ ਬਾਂਸਲ, ਸਾਹਿਲ ਬਾਂਸਲ ਅਤੇ ਅਮਿਤ ਬਾਂਸਲ ਨੇ ਹਿੱਸਾ ਲਿਆ। ਉਨਾਂ ਦੱਸਿਆ ਕਿ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਜੋ ਵੀ ਉਮੀਦਵਾਰ ਇਸ ਮੁੱਦੇ ਨੂੰ ਪਾਰਲੀਮੈਂਟ ਵਿੱਚ ਚੁੱਕਣ ਦਾ ਭਰੋਸਾ ਅਤੇ ਗਰੰਟੀ ਦੇਵੇਗਾ ਉਸ ਦੀ ਪੂਰੀ ਸਪੋਰਟ ਕੀਤੀ ਜਾਵੇਗੀ। ਇਸ ਦੌਰਾਨ ਉਨਾਂ ਕੋਟਕਪੂਰਾ ਰੇਲਵੇ ਫਲਾਈਉਵਰ ਬਿ੍ਰਜ ਨੂੰ ਅੱਗੇ ਵਧਾਉਂਦੇ ਹੋਏ ਮੋਗਾ ਰੋਡ ਤੱਕ ਬਨਾਉਣ ਦੀ ਵੀ ਮੰਗ ਕੀਤੀ। ਇਸ ਦੌਰਾਨ ਨਰੇਸ਼ ਸਹਿਗਲ ਨੇ ਇਹ ਵੀ ਐਲਾਨ ਕੀਤਾ ਕਿ ਜੋ ਪਾਰਟੀ ਜਾਂ ਉਮੀਦਵਾਰ ਵਿਕਾਸ ਦੇ ਇੰਨਾਂ ਮੁੱਦਿਆਂ ਨੂੰ ਲੈ ਕੇ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਨੂੰ ਮਿਲ ਕੇ ਭਰੋਸਾ ਅਤੇ ਗਰੰਟੀ ਦੇਵੇਗਾ, ਸੰਸਥਾ ਵੱਲੋਂ ਉਸਦੀ ਸ਼ਰੇਆਮ ਮਦਦ ਕੀਤੀ ਜਾਵੇਗੀ।
Leave a Comment
Your email address will not be published. Required fields are marked with *