ਬਠਿੰਡਾ, 27 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਦੀਆਂ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਥਾਨਕ ਟਰੱਸਟ ਮੰਦਿਰ ਸ੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ, ਬਠਿੰਡਾ ’ਚ ਬੱਚਿਆਂ ਵੱਲੋਂ ਆਪਣੇ ਜਿਉਂਦੇ ਜੀਅ ਪਰਾਏ ਕੀਤੇ ਆਪਣੇ ਜਨਮ ਦਾਤਾ ਬਜੁਰਗਾਂ ਨੂੰ ਫਰੂਟ ਅਤੇ ਹੋਰ ਖਾਣ ਦਾ ਸਮਾਨ ਦੇ ਕੇ ਉਹਨਾਂ ਨਾਲ ਖੁਸ਼ੀ ਸਾਂਝੀ ਕੀਤੀ, ਬਜੁਰਗਾਂ ਨੇ ਵੀ ਵਲੰਟੀਅਰਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਉਨਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਵਲੰਟੀਅਰਾਂ ਦੇ ਨਾਲ ਆਏ ਉਨਾਂ ਦੇ ਬੱਚਿਆਂ ਨੇ ਫੁਲਝੜੀਆਂ ਚਲਾ ਕੇ ਦੀਵਾਲੀ ਦੀ ਖੁਸ਼ੀ ਮਨਾਈ ਜਿਸ ਦਾ ਬਜੁਰਗਾਂ ਨੇ ਵੀ ਖੂਬ ਆਨੰਦ ਮਾਣਿਆ। ਵਲੰਟੀਅਰਾਂ ਨੇ ਬਜੁਰਗਾਂ ਦੇ ਮਨੋਰੰਜਨ ਲਈ ਉਨਾਂ ਨਾਲ ਗੇਮਾਂ ਵੀ ਖੇਡੀਆਂ। ਇਸ ਮੌਕੇ ਸੰਸਥਾ ਵਲੰਟੀਅਰ ਅੰਕਿਤਾ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਵੱਲੋਂ ਦੀਵਾਲੀ ਦਾ ਸ਼ੁੱਭ ਤਿਉਹਾਰ ਮਨਾਉਂਦਿਆਂ ਬਜੁਰਗਾਂ ਨੂੰ ਫਰੂਟ ਅਤੇ ਹੋਰ ਸਮਾਨ ਦਿੱਤਾ ਹੈ। ਯੂਥ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਮ ਜਨ ਨੂੰ ਵੀ ਅਪੀਲ ਕੀਤੀ ਕਿ ਉਹ ਖੁਸ਼ੀ ਦੇ ਮੌਕਿਆਂ ਨੂੰ ਬਜੁਰਗਾਂ ਅਤੇ ਹੋਰ ਜਰੂਰਤਮੰਦਾਂ ਨਾਲ ਮਿਲ ਕਿ ਮਿਲਾਉਣ ਇਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਕਈ ਗੁਣਾ ਵਧ ਜਾਂਦੀਆਂ ਹਨ ਅਤੇ ਬਜੁਰਗ ਜਦੋਂ ਬੱਚਿਆਂ ਨੂੰ ਮਿਲਦੇ ਹਨ ਤਾਂ ਉਨਾਂ ਦੇ ਖਿੜੇ ਚਿਹਰਿਆਂ ਨੂੰ ਦੇਖ ਕੇ ਵੱਖਰਾ ਹੀ ਸਕੂਨ ਮਿਲਦਾ ਹੈ। ਇਸ ਮੌਕੇ ਬਿਰਧ ਆਸ਼ਰਮ ਪ੍ਰਬੰਧਕਾਂ ਨੇ ਵਲੰਟੀਅਰਾਂ ਦੇ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਯੂਥ ਵਲੰਟੀਅਰਾਂ ਸਪਨਾ, ਸੁਨੀਤਾ, ਹੈਪੀ, ਰਿੰਪੀ, ਵੀਨਾ, ਪੂਜਾ, ਕਿਰਨ, ਸ਼ਿਵਾਨੀ, ਭਾਵਿਆ, ਗੁਰਪ੍ਰੀਤ ਅਤੇ ਹੋਰ ਮੈਂਬਰਾਂ ਹਾਜਰ ਸਨ।