
ਨਵੀ ਦਿੱਲੀ 9 ਜੂਨ ( ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਗਏ ਪ੍ਰਸਿੱਧ ਚੇਹਰੇ ਰਵਨੀਤ ਬਿੱਟੂ ਦੇਸ਼ ਦੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ । ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰੇਂਦਰ ਮੋਦੀ ਨੇ ਆਪਣੇ ਵਲੋਂ ਰੱਖੇ ਗਏ ਚਾਹ ਦੇ ਪ੍ਰੋਗਰਾਮ ਵਿੱਚ ਬਿੱਟੂ ਨੂੰ ਸੱਦਾ ਪੱਤਰ ਪ੍ਰਾਪਤ ਹੋ ਗਿਆ ਹੈ ।
ਵਰਣਨਯੋਗ ਹੈ ਕਿ ਬਿੱਟੂ ਨੂੰ ਕਾਂਗ੍ਰੇਸ ਛੱਡਣ ਤੋਂ ਬਾਅਦ ਲੋਕ ਸਭਾ ਹਲਕਾ ਲੁਧਿਆਣਾ ਤੋਂ ਬੀ ਜੇ ਪੀ ਉਮੀਦਵਾਰ ਵਜੋਂ ਚੋਣ ਲੜੇ ਸਨ ਪ੍ਰੰਤੂ ਉਹਨਾਂ ਨੂੰ ਹਾਰ ਮਿਲੀ ਸੀ। ਪ੍ਰੰਤੂ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ ਜੀ ਪੀ ਦੀ ਅਗਵਾਈ ਵਿੱਚ ਬਣਨ ਜਾ ਰਹੀ ਕੇਂਦਰ ਸਰਕਾਰ ਵਿਚ ਉਹਨਾਂ ਨੂੰ ਪੰਜਾਬ ਵੱਲੋਂ ਮੰਤਰੀ ਵਜੋਂ ਸ਼ਾਮਿਲ ਕੀਤੇ ਜਾਣ ਦੀ ਖਬਰ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਕਿਸੇ ਤਰੀਕੇ ਨਾਲ ਐੱਮ ਪੀ ਵਜੋਂ ਲੈ ਲਿਆ ਜਾਵੇਗਾ ।