ਫਰੀਦਕੋਟ , 22 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਭਾਰਤ ਵਿਕਾਸ ਪਰਿਸਦ ਵੱਲੋਂ ਰਾਜ ਪੱਧਰੀ ਭਾਰਤ ਕੋ ਜਾਨੋ ਕੁਇਜ ਮੁਕਾਬਲਾ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 22 ਜਿਲਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੀ ਟੀਮ ਨੇ ਰਾਜ ਪੱਧਰ ਤੇ ਤੀਸਰਾ ਸਥਾਨ ਹਾਸਿਲ ਕੀਤਾ। ਅਦਾਰੇ ਦੇ ਪਿ੍ਰੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਇਨਾ ਵਿਦਿਆਰਥਣਾਂ ਪਰਿਨਾਜ ਕੌਰ ਅੱਠਵੀਂ, ਰਵਨੀਤ ਕੌਰ ਸੱਤਵੀਂ ਨੇ ਜਲਿਾ ਪੱਧਰ ਤੇ ਇਸ ਕੁਇਜ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਅਦਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਵਿਦਿਆਰਥਨਾਂ ਨੇ ਹੁਣ ਰਾਜ ਪੱਧਰ ਤੇ ਵੀ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਜਿਲੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸਨ ਕੀਤਾ ਹੈ। ‘ਹੋਣਹਾਰ ਬਲਵਾਨ ਕੇ ਹੋਤ ਚੀਕਨੇ ਪਾਤ’ ਇਹ ਕਹਿੰਦੇ ਹੋਏ ਉਹਨਾਂ ਨੇ ਇਹਨਾਂ ਵਿਦਿਆਰਥਣਾਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਉਤਸ਼ਾਹਿਤ ਕੀਤਾ ਤੇ ਦੱਸਿਆ ਕਿ ਇਹ ਵਿਦਿਆਰਥਣਾਂ ਕੋਕਰੀਕੂਲਰਜ਼ ਐਕਟੀਵੀਟਿਜ਼ ਦੇ ਨਾਲ ਨਾਲ ਪੜਾਈ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀਆਂ ਹਨ। ਉਹਨਾਂ ਨੇ ਕਿਹਾ ਕਿ ਇਸੇ ਉਮਰ ਵਿੱਚ ਹੀ ਪਤਾ ਲਗ ਜਾਂਦਾ ਹੈ ਕਿ ਇਹ ਵਿਦਿਆਰਥੀ ਅੱਗੇ ਭਵਿੱਖ ਵਿੱਚ ਵੀ ਬੁਲੰਦੀਆਂ ਹਾਸਿਲ ਕਰਨਗੇ। ਫਿਰ ਇਨਾਂ ਵਿਦਿਆਰਥਣਾਂ ਨੂੰ ਸਰਟੀਫਿਕੇਟ , ਟਰਾਫੀ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਅਦਾਰੇ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਇੰਨਾ ਵਿਦਿਆਰਥਣਾਂ ਨੂੰ ਆਪਣਾ ਅਸੀਰਵਾਦ ਦਿੰਦੇ ਹੋਏ ਕਿਹਾ ਕਿ ਲਗਨ ਅਤੇ ਦਿ੍ਰੜਤਾ ਨਾਲ ਕੀਤੀ ਹੋਈ ਮਿਹਨਤ ਹਮੇਸਾ ਰੰਗ ਲਿਆਉਂਦੀ ਹੈ। ਉਹਨਾਂ ਨੇ ਸਕੂਲ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਬਾਬਾ ਫਰੀਦ ਜੀ ਦੀ ਮਿਹਰ ਸਦਕਾ ਤੇ ਇਹਨਾਂ ਨੂੰ ਅਦਾਰੇ ਕੋਲ ਅਜਿਹੀ ਸੂਝਵਾਨ ਟੀਮ ਹੈ ਜਿਨਾਂ ਦੇ ਸਹੀ ਦਿਸਾ ਨਿਰਦੇਸਾਂ ਹੇਠ ਵਿਦਿਆਰਥੀ ਉਚੇਰੀਆਂ ਬੁਲੰਦੀਆਂ ਹਾਸਲ ਕਰ ਰਹੇ ਹਨ।
Leave a Comment
Your email address will not be published. Required fields are marked with *