ਪਿਆਰ ਭਰੇ ਲਫ਼ਜ਼ਾਂ ਦੀ ਸਾਂਝ।
ਤੁਹਾਡੇ ਨਾਲ ਪਾਉਣ ਲੱਗੇ ਆ।।
ਆਪਣੇ ਦਿਲਾਂ ਵਿੱਚਲੀ ਸਾਂਝ ਨੂੰ।
ਗੂੜ੍ਹਾ ਰੰਗ ਚੜਾਉਣ ਲੱਗੇ ਆ।।
ਦਿਲ ਚੋਂ ਨਫ਼ਰਤਾਂ ਨੂੰ ਜੜ੍ਹੋਂ ਵੱਢ ਕੇ।
ਮੋਹ ਵਾਲਾ ਬੂਟਾ ਲਗਾਉਣ ਲੱਗੇ ਆ।।
ਦਿਲਾਂ ਅੰਦਰਲੇ ਜਖ਼ਮਾਂ ਦੇ ਉੱਪਰ।
ਪਿਆਰ ਦੀ ਮਲ੍ਹਮ ਲਾਉਣ ਲੱਗੇ ਆ।।
ਸਾਨੂੰ ਦੇਖ ਜੋ ਮੱਥੇ ਵੱਟ ਸੀ ਪਾਉਂਦੇ।
ਉਹਨਾਂ ਨੂੰ ਗਲ ਲਗਾਉਣ ਲੱਗੇ ਆ।।
ਸੱਭ ਗੀਲੇ ਸ਼ਿਕਵਿਆਂ ਨੂੰ ਬਿਲਕੁੱਲ।
ਦਿਲਾਂ ਦੇ ਵਿੱਚੋ ਭੁਲਾਉਣ ਲੱਗੇ ਆ।।
ਪਿਆਰ ਭਰੇ ਲਫ਼ਜ਼ਾਂ ਦੀ ਸੱਚੀ ਤਾਕਤ।
ਦੁਨੀਆਂ ਸਾਹਵੇ ਲਿਆਉਣ ਲੱਗੇ ਆ।।
ਲੇਖਕ ਮਹਿੰਦਰ ਸੂਦ ਵਿਰਕਾਂ ਵਾਲੇ ਤੋਂ।
ਲਫ਼ਜ਼ਾਂ ਦੀ ਸਾਂਝ ਲਿਖਵਾਉਣ ਲੱਗੇ ਆ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ : 98766-66381