
ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਇਸ ਨੂੰ ਬਚਾਉਣ ਲਈ ਰੁੱਖ ਲਾਉਣ ਦੀ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ 271 ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦੇ ਲਾਏ ਗਏ। ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਕਿੱਟੂ ਅਹੂਜਾ ਦੀ ਅਗਵਾਈ ਹੇਠ ਲਾਏ ਗਏ ਬੂਟਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਇੰਜੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਥਾਵਾਂ ’ਤੇ ਬੂਟੇ ਲਾਉਣ ਤੋਂ ਪਹਿਲਾਂ ਉਹਨਾਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਦਾ ਵਾਅਦਾ ਲਿਆ ਗਿਆ। ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਪਹਿਲਾਂ ਸਥਾਨਕ ਡੇਰਾ ਦਰਿਆਗਿਰੀ ਵਿਖੇ ਡੇਰਾ ਮੁਖੀ ਸਵਾਮੀ ਗੋਪਾਲਾ ਨੰਦ ਅਤੇ ਅਰੁਣ ਦਿਉੜਾ ਦੀ ਹਾਜਰੀ ਵਿੱਚ ਬੂਟੇ ਲਾ ਕੇ ਅੱਜ ਦੇ ਦਿਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਮਨਜੀਤ ਸਿੰਘ ਲਵਲੀ, ਭੁਪਿੰਦਰ ਸਿੰਘ ਮੱਕੜ, ਬੀਰਇੰਦਰਪਾਲ ਸ਼ਰਮਾ, ਰਮੇਸ਼ ਸਿੰਘ ਗੁਲਾਟੀ, ਅਸ਼ੌਕ ਕੁਮਾਰ ਬਾਂਸਲ, ਵਿਜੈ ਛਾਬੜਾ, ਗੁਰਮੀਤ ਸਿੰਘ, ਬਲਜੀਤ ਸਿੰਘ, ਸੁਨੀਲ ਛਾਬੜਾ ਆਦਿ ’ਤੇ ਅਧਾਰਤ ਟੀਮ ਨੇ ਪਿੰਡ ਹਰੀਨੌ ਦੇ ਗੁਰਦਵਾਰਾ ਸਾਹਿਬ ਬਾਬਾ ਸਾਈਂਦਾਸ ਵਿਖੇ ਸਰਪੰਚ ਬਲਵਿੰਦਰ ਸਿੰਘ ਅਤੇ ‘ਆਪ’ ਆਗੂ ਨਿਰਭੈ ਸਿੰਘ ਸਿੱਧੂ ਦੀ ਹਾਜਰੀ ਵਿੱਚ ਵੱਖ-ਵੱਖ ਕਿਸਮਾ ਦੇ ਬੂਟੇ ਲਾਏ। ਪੱਪੂ ਨੰਬਰਦਾਰ ਨੇ ਦੱਸਿਆ ਕਿ ਉਸ ਤੋਂ ਬਾਅਦ ਉਕਤ ਟੀਮ ਪਿੰਡ ਸਮਾਘ ਦੀ ਦਾਣਾ ਮੰਡੀ ਵਿੱਚ ਪੁੱਜੀ, ਜਿੱਥੇ ਪਿੰਡ ਮੌੜ ਦੇ ਸਰਪੰਚ ਦਰਬਾਰਾ ਸਿੰਘ ਦੀ ਹਾਜਰੀ ਵਿੱਚ ਬੂਟੇ ਲਾ ਕੇ ਪਿੰਡ ਵਾਸੀਆਂ ਨੂੰ ਉਕਤ ਬੂਟਿਆਂ ਦੀ ਸੰਭਾਲ ਲਈ ਅਪੀਲ ਕੀਤੀ ਗਈ। ਉਹਨਾ ਦੱਸਿਆ ਕਿ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।