-100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ – ਜ਼ਿਲ੍ਹਾ ਚੋਣ ਅਫ਼ਸਰ
ਫ਼ਰੀਦਕੋਟ 23 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 100 ਸਾਲ ਦੀ ਉਮਰ ਭੋਗ ਚੁੱਕੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਵਿੱਢੇ ਗਏ ਹਨ। ਵਿਕਲਾਂਗ ਅਤੇ 80 ਸਾਲ ਤੋਂ 90 ਉਮਰ ਵਰਗ ਦੇ ਲੋਕਾਂ ਲਈ ਵੀਹਲ ਚੇਅਰ, ਮੁਢਲੀ ਸਹਾਇਤਾ ਅਤੇ ਸਟਾਫ ਵੱਲੋਂ ਨਿੱਜੀ ਤੌਰ ਤੇ ਧਿਆਨ ਦੇ ਕੇ ਸੁਖਾਲੇ ਢੰਗ ਨਾਲ ਵੋਟਾਂ ਭੁਗਤਾਉਣ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਹਲਕਾ ਮਿਲਾ ਕੇ 100 ਸਾਲ ਤੋਂ ਵੱਧ ਉਮਰ ਵਾਲੇ ਕੁੱਲ 173 ਵੋਟਰ ਹਨ ਜਿਨਾਂ ਵਿੱਚੋਂ ਫਰੀਦਕੋਟ ਵਿੱਚ ਕੁੱਲ 79 (ਮਰਦ 28, ਔਰਤਾਂ 51) ਕੋਟਕਪੂਰਾ ਵਿੱਚ ਕੁੱਲ 56 (ਮਰਦ 29 27 ਔਰਤਾਂ) ਜੈਤੋ ਵਿੱਚ ਕੁੱਲ 38 (ਮਰਦ 16, ਔਰਤਾਂ 22) ਹਨ।
ਇਸੇ ਤਰ੍ਹਾਂ 90 ਤੋਂ 100 ਉਮਰ ਵਰਗ ਵਿੱਚ ਜ਼ਿਲ੍ਹੇ ਵਿੱਚ ਕੁੱਲ 1221 ਵੋਟਰ ਹਨ। ਫਰੀਦਕੋਟ ਵਿੱਚ 483 (197 ਮਰਦ, 286 ਔਰਤਾਂ) ਕੋਟਕਪੂਰਾ ਵਿੱਚ ਕੁੱਲ 327 (ਮਰਦ 112, ਔਰਤਾਂ 215) ਜੈਤੋ ਵਿੱਚ ਕੁੱਲ 411 (151 ਮਰਦ, 260 ਔਰਤਾਂ) ਵੋਟਰ ਹਨ।
ਇਸ ਤੋਂ ਇਲਾਵਾ 85 ਤੋਂ 90 ਉਮਰ ਵਰਗ ਵਿੱਚ ਜਿਲ੍ਹੇ ਵਿੱਚ ਕੁੱਲ 3814 ਵੋਟਰ ਹਨ। ਇਹਨਾਂ ਵਿੱਚੋਂ ਫਰੀਦਕੋਟ ਵਿੱਚ 1554 (ਮਰਦ 707, ਔਰਤਾਂ 834) ਕੋਟਕਪੂਰਾ ਵਿੱਚ ਕੁੱਲ 1240 (ਮਰਦ 566, ਔਰਤਾਂ 674) ਜੈਤੋ ਵਿੱਚ ਕੁੱਲ 1033 (ਮਰਦ 425, ਔਰਤਾਂ 608) ਵੋਟਰ ਹਨ।
ਇਸੇ ਤਰ੍ਹਾਂ 80 ਤੋਂ 84 ਉਮਰ ਵਰਗ ਵਿੱਚ ਜਿਲੇ ਵਿੱਚ ਕੁੱਲ 6751 ਵੋਟਰ ਹਨ। ਫਰੀਦਕੋਟ ਵਿੱਚ ਕੁੱਲ 2540 (ਮਰਦ 1232, ਔਰਤਾਂ 1308) ਕੋਟਕਪੂਰਾ ਵਿੱਚ 2106 (ਮਰਦ 1009, ਔਰਤਾਂ 1097) ਜੈਤੋ ਵਿੱਚ ਕੁੱਲ 2105 (975 ਮਰਦ, 1130 ਔਰਤਾਂ) ਸ਼ਾਮਿਲ ਹਨ।
Leave a Comment
Your email address will not be published. Required fields are marked with *