ਮੱਲਾਂ ਮਾਰਨੀਆਂ ਸੀ ਤੂੰ ਮੈਦਾਨ ਅੰਦਰ,
ਕੀਤੀ ਮਿਹਨਤ ਹੋ ਗਈ ਨਿੱਲ ਬੀਬਾ।
ਕੀ ਹੋਇਆ ਜੇ ਤਗਮਾ ਨਹੀਂ ਜਿੱਤਿਆ,
ਤੂੰ ਜਿੱਤ ਲਏ ਲੋਕਾਂ ਦੇ ਦਿਲ ਬੀਬਾ।
ਲੱਖਾਂ ਭਾਰਤੀ ਨੇ ਤੈਨੂੰ ਪਿਆਰ ਕਰਦੇ,
ਗੱਲ ਸੁਣ ਕੇ ਗਏ ਸਭ ਹਿੱਲ ਬੀਬਾ।
ਹਰਪ੍ਰੀਤ ਪੱਤੋ,ਦਿਲ ਨਾ ਕਰੀਂ ਥੋੜ੍ਹਾ,
ਸਮਾਂ ਫੇਰ ਵੀ ਜਾਣਾ ਹੈ ਮਿਲ ਬੀਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417