ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਦਾ ਹੈ ਵਿਸ਼ਵ ਪ੍ਰਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾ, ਨਦ-ਨਦੀਆਂ ਦਾ ਅਦਭੂਤ, ਰਮਣੀਕ, ਅਲੌਕਿਕ ‘ਵਾਟਰਟਨ ਲੇਕਸ ਨੈਸ਼ਨਲ ਪਾਰਕ’ | ਇਸ ਸਥਾਨ ਵਿਖੇ ਪਹੁੰਚਣ ਲਈ ਐਡਮੰਟਨ ਤੋਂ ਛੇ ਘੰਟੇ ਅਤੇ ਕੈਲਗਰੀ ਤੋਂ ਤਿੰਨ ਘੰਟੇ ਲਗਦੇ ਹਨ | ਪਹੁੰਚ ਤੱਕ ਦਾ ਸਾਰਾ ਰਸਤਾ ਦਿਲਚਸਪ ਅਤੇ ਆਕਰਸ਼ਣ ਰਖਦਾ ਹੈ | ਨੀਮ ਪਹਾੜੀ ਰਸਤਾ | ਬਿਲਕੁਲ ਸਿੱਧੀਆਂ ਸੜਕਾਂ | ਕੋਈ ਅੰਨ੍ਹਾ ਮੋੜ ਹੀ ਨਹੀਂ | ਕਨੇਡਾ ਵਿਖੇ ਗੱਡੀ ਤੁਸੀਂ ਆਪਣੀ ਮਰਜੀ ਨਾਲ ਨਹੀਂ ਚਲਾ ਸਕਦੇ ਕਿਉਂਕਿ ਸੜਕ ਦੇ ਸੱਜੇ ਪਾਸੇ ਨਿਰਧਾਰਿਤ ਸਪੀਡ ਲਿਖੀ ਹੁੰਦੀ ਹੈ | ਨਿਰਧਾਰਿਤ ਸਪੀਡ ਬੋਰਡ ਦੇ ਨਿਰਦੇਸ਼ ਮੁਤਾਬਿਕ ਹੀ ਤੁਸੀਂ ਸਪੀਡ ਵੱਧ ਘੱਟ ਕਰ ਸਕਦੇ ਹੋ, ਆਪਣੀ ਮਰਜੀ ਨਾਲ ਨਹੀਂ | ਇੱਥੇ ਜੀ.ਪੀ.ਐਸ (ਗਲੋਬਿਲ ਪੋਜੀਸ਼ਨਿੰਗ ਸਿਸਟਮ) ਦੇ ਨਿਰਦੇਸ਼ ਨਾਲ ਗੱਡੀ ਚਲਾਉਣਾ ਹੋਰ ਵੀ ਆਸਾਨ ਹੋ ਜਾਂਦਾ ਹੈ | ਇਸ ਬਗੈਰ ਗੁਜਾਰਾ ਹੀ ਨਹੀਂ | ਜੰਗਲਾਂ ਵਿਚ ਵਸਾਇਆ ਇਹ ਸ਼ਹਿਰ ਪਹਾੜੀਆਂ ਨਾਲ ਤਾਲਮੇਲ ਬਣਾਉਦਾ ਹੋਇਆ ਅਲੌਕਿਕ ਦਿ੍ਸ਼ ਪੇਸ਼ ਕਰਦਾ ਹੈ | ਅਮਰੀਕਾ ਦੇ ਪਹਾੜੀ ਇਲਾਕੇ ਵਾਲੇ ਸ਼ਹਿਰ ਮੋਨਟਾਨਾ ਦੀ ਸਰਹੱਦ ਨਾਲ ਸਾਂਝਾ ਤਾਲਮੇਲ ਬਣਾਉਦਾ ਹੈ | ਇਹ ਸਾਰਾ ਸ਼ਹਿਰ ਲਗਭਗ 140 ਕਿਲੋਮੀਟਰ ਦੇ ਘੇਰੇ ਵਿਚ ਵਸਾਇਆ ਹੋਇਆ ਹੈ | ਹਜ਼ਾਰਾਂ ਸਾਲ ਪਹਿਲਾਂ ਇਸ ਜੰਗਲੀ ਸਥਾਨ ਵਿਚ ਝੀਲਾਂ ਦੇ ਕਿਨਾਰੇ ਕੁਟੇਨਵੀ ਕਬੀਲੇ ਦੇ ਲੋਕ ਰਹਿੰਦੇ ਸਨ | ਉਸ ਸਮੇਂ ਇਸ ਝੀਲ ਨੂੰ ਕੁਟੀਨੇ ਲੇਕਸ ਕਹਿੰਦੇ ਸਨ | ਇਸ ਤਿੰਨ ਝੀਲਾਂ ਦੇ ਸੁਮੇਲ ਨੂੰ ਵਾਟਰਟਨ ਦਾ ਨਾਮ ਦਿੱਤਾ ਗਿਆ | ਇਹ ਤਿੰਨ ਝੀਲਾਂ ਆਪਸ ਵਿਚ ਇਕਮਿਕ ਹੋਈਆਂ ਪਈਆਂ ਹਨ, ਜੋ ਵਿਸ਼ਾਲ ਲੰਬੀ ਝੀਲ ਦਾ ਰੂਪ ਅਖਤਿਆਰ ਕਰਦੀਆਂ ਹਨ | ਇਸ ਝੀਲ ਦੀ ਲੰਬਾਈ ਲਗਭਗ 80 ਕਿਲੋਮੀਟਰ ਹੈ, ਜਿਸਦਾ ਇਕ ਸਿਰਾ ਵਾਟਰਟਨ ਸ਼ਹਿਰ ਨਾਲ ਤੇ ਦੂਸਰਾ ਸਿਰਾ ਅਮਰੀਕਾ ਦੀਆਂ ਪਹਾੜੀਆਂ ਵਿਚ ਜਾ ਖਤਮ ਹੁੰਦਾ ਹੈ | ਸੱਜੇ ਪਾਸੇ ਕਨੇਡਾ ਅਤੇ ਖੱਬੇ ਪਾਸੇ ਅਮਰੀਕਾ ਦੀਆਂ ਪਹਾੜੀਆਂ ਹਨ ਅਤੇ ਵਿਚਕਾਰ ਸਾਂਝੀ ਝੀਲ, ਸਾਂਝੀ ਸਰਹੱਦ ਦੀ ਹੋਂਦ ਨੂੰ ਮਾਨਵਤਾਵਾਦੀ ਦੇ ਚਿੰਨ੍ਹ ਪ੍ਰਦਾਨ ਕਰਦੀ ਹੋਈ ਸ਼ਾਤੀ ਅਤੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੰਦੀ ਪ੍ਰਤੀਤ ਹੁੰਦੀ ਹੈ | ਇਸ ਝੀਲ ਦਾ ਨਾਮ ਇਤਿਹਾਸਕਾਰ ਖੋਜੀ ਬਲੇਕਿਸਟਨ ਨੇ ਬਿ੍ਟਿਸ ਕੁਦਰਤੀ ਵਿਗਿਆਨੀ ਚਾਰਲਸ ਵਾਟਰਟਨ ਦੇ ਨਾਮ ‘ਤੇ ਵਾਟਰਟਨ ਰੱਖਿਆ | ਸ਼ੁਰੂ ਵਿਚ ਇਹ ਸਥਾਨ ਕਨੇਡਾ ਦਾ ਪਹਿਲਾ ਰਾਸ਼ਟਰੀ ਪਾਰਕ ਸੀ ਪਰ ਸਮੇਂ ਦੀ ਕਰਵੱਟ ਅਤੇ ਨਵੇਂ ਸਿਰਜਨਾਤਮਿਕ ਅਦਭੁਤ ਹੋਰ ਸਥਾਨਾਂ ਦੀ ਹੋਦ ਕਰਕੇ ਅਜਕਲ ਵਾਟਰਟਨ ਸਥਾਨ ਕਨੇਡਾ ਦਾ ਚੌਥਾ ਰਾਸ਼ਟਰੀ ਪਾਰਕ ਨੇ ਬਿ੍ਟਿਸ ਕੁਦਰਤੀ ਵਿਗਿਆਨੀ ਚਾਰਲਸ ਵਾਟਰਟਨ ਦੇ ਨਾਮ ‘ਤੇ ਵਾਟਰਟਨ ਰੱਖਿਆ | ਸ਼ੁਰੂ ਵਿਚ ਇਹ ਸਥਾਨ ਕਨੇਡਾ ਦਾ ਪਹਿਲਾ ਰਾਸ਼ਟਰੀ ਪਾਰਕ ਸੀ ਪਰ ਸਮੇਂ ਦੀ ਕਰਵੱਟ ਅਤੇ ਨਵੇਂ ਸਿਰਜਨਾਤਮਿਕ ਅਦਭੁਤ ਹੋਰ ਸਥਾਨਾਂ ਦੀ ਹ ੱਤ ਕਰਕੇ ਅਜਕਲ ਵਾਟਰਟਨ ਸਥਾਨ ਕਨੇਡਾ ਦਾ ਚੌਥਾ ਰਾਸ਼ਟਰੀ ਪਾਰਕ ਹੈ | ਅਮਰੀਕਾ ਕਨੇਡਾ ਦੀ ਇਹ ਪਹਾੜੀ ਝੀਲ ਨੁਮਾਂ ਸੁੰਦਰ ਸਰਹੱਦ ਸਭ ਤੋਂ ਵੱਡੀ ਹੈ | ਇਹ ਸਥਾਨ ਵਾਤਾਵਰਣ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਨਿਸ਼ਾਨ ਬਣਾਉਦਾ ਹੈ | ਦਸੰਬਰ 1995 ਨੂੰ ਵਾਟਰਟਨ ਗਲੇਸ਼ੀਅਰ ਇੰਟਰਨੈਸ਼ਨਲ ਪੀਸ ਪਾਰਕ ਨੂੰ ਅਧਿਕਾਰਿਤ ਤੌਰ ‘ਤੇ ਇਕ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨਾਮਜਦ ਕੀਤਾ ਗਿਆ | ਇਸ ਨੂੰ ਵਾਤਾਵਰਣ ਅਤੇ ਚੰਗੇ ਇੱਛਾ ਸ਼ਕਤੀ ਦੇ ਨਮੂਨੇ ਵਜੋਂ ਲਿਆ ਗਿਆ ਹੈ | ਇਹ ਇਕ ਅਨੋਖਾ ਵਿਸ਼ਵ ਵਿਆਪੀ ਖਜਾਨਾ ਹੈ | ਰੋਟਰੀ ਇੰਟਰਨੈਸ਼ਨਲ ਦੀ ਤਰਫੋਂ ਸਰ ਚਾਰਲਸ ਆਰਥਰ ਮੰਡੇਰ ਦੁਆਰਾ ਇਹ ਸਰਹੱਦੀ ਸਾਂਝੀਦਾਰੀ ਵਿਸ਼ਵ ਸਾਂਤੀ ਨੂੰ ਸਮਰਪਿਤ ਕੀਤੀ ਗਈ | ਅੱਜ ਇਹ ਸ਼ਹਿਰ ਸੰਯੁਕਤ ਰਾਜ ਅਤੇ ਕਨੇਡਾ ਦੇ ਲੋਕਾਂ ਦੇ ਦਰਮਿਆਨ ਸਾਂਤੀ ਅਤੇ ਦੋਸਤੀ ਦੇ ਬੰਧਨ ਦਾ ਖੂਬਸੂਰਤ ਪ੍ਰਤੀਕ ਹੈ | ਇਸ ਸਥਾਨ ਨੂੰ ਵਿਸ਼ਵ ਵਿਰਾਸਤ ਵਾਲੀ ਅਦਭੁਤ ਸੁੰਦਰ ਜਗ੍ਹਾ ਵਜੋਂ ਮਨੋਨੀਤ ਕੀਤਾ ਗਿਆ |
ਇਹ ਸਥਾਨ ਵਾਟਰਟਨ, ਕਨੇਡਾ ਦਾ ਦੂਜਾ ਬਾਇਓਸਪਿਅਰ ਰਿਜ਼ਰਵ ਅਤੇ ਯੂਨੈਸਕੋ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਾ ਪਹਿਲਾ ਕਨੇਡੀਅਨ ਰਾਸ਼ਟਰੀ ਪਾਰਕ ਵੀ ਹੈ | ਦੁਨੀਆਂ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਜਗ੍ਹਾ ਨਹੀਂ ਹੈ | ਸ਼ਹਿਰ ਦੀਆਂ ਆਪਣੀਆਂ ਸੀਮਾਵਾਂ ਦੇ ਅੰਦਰ ਦੋ ਰਾਸ਼ਟਰੀ ਇਤਿਹਾਸਿਕ ਸਾਈਟਾਂ ਪੱਛਮੀ ਕਨੇਡਾ ਵਿਚ ਪਹਿਲੇ ਤੇਲ ਖੂਹ ਵੀ ਪਾਏ ਜਾਂਦੇ ਹਨ | ਕਈ ਕੋਇਲੇ ਦੀਆਂ ਖਾਨਾਂ ਵੀ ਮੌਜੂਦ ਸਨ |
ਝੀਲ ਦੇ ਸ਼ੁਰੂਆਤੀ ਕੋਨੇ ਦੇ ਉਪੱਰ ਇਕ ਛੋਟੀ ਜਿਹੀ ਸੁੰਦਰ ਪਹਾੜੀ ਹੈ, ਜਿਸ ਦੇ ਪੈਰਾਂ ਵਿਚੋਂ ਝੀਲ ਦੀ ਆਮਦ ਬੇਗਾਨੇ ਵਾਤਾਵਰਣ ਨੂੰ ਆਪਣਾਪਨ ਦੇ ਕੇ ਸੁੰਦਰ ਦਿ੍ਸ਼ ਸਥਾਪਿਤ ਕਰਦੀ ਹੋਈ ਜੰਨਤ ਦੇ ਸਗੁਫਤਾ ਪਹਿਰਾਵੇ ਨੂੰ ਪ੍ਰਤੀਬਿੰਬਿਤ ਕਰਦੀ ਹੈ | ਇਸ ਪਹਾੜੀ ਉਪੱਰ ਸਭ ਤੋਂ ਪਹਿਲਾਂ 1927 ਵਿਚ ਪਿ੍ੰਸ ਆਫ ਵੇਲਜ ਹੋਟਲ ਖੋਲਿ੍ਹਆ ਗਿਆ ਅਤੇ ਗਲੇਸ਼ੀਅਰ ਨੈਸ਼ਨਲ ਪਾਰਕ (ਯੂ.ਐਸ.ਏ,) ਦੀ ਬੱਸ ਸੇਵਾ ਸ਼ੁਰੂ ਕੀਤੀ ਗਈ | ਇਹ ਸਥਾਨ ਕਨੇਡਾ ਅਤੇ ਯੂ.ਐਸ.ਏ. ਦੇ ਦਰਮਿਆਨ ਸ਼ਾਂਤੀ, ਸਦਭਾਵਨਾ, ਸਹਿਯੋਗ, ਵਿਸ਼ਵਵਿਆਪੀ ਪ੍ਰੇਮ, ਸਮਾਨਤਾ, ਮਾਨਵ ਕੀਮਤਾਂ ਦਾ ਵਿਕਾਸ, ਨੈਤਿਕ ਭਾਵਨਾ, ਦਿ੍ਸ਼ਟੀ ਦਰਸ਼ਨ ਅਤੇ ਦੇਸ਼-ਵਿਦੇਸ਼ ਦੀ ਮਾਨਵਤਾ ਦਾ ਮਿਲਣ ਉਤਸਵ ਬਣਾ ਕੇ ਇਕ ਸਰਵਉਚੱ ਜੀਵਨ ਭੋਤਿਕ ਸਮਰਿਧੀ ਦਾ ਸੰਦੇਸ਼ ਦਿੰਦਾ ਹੈ | ਇਹ ਦੋਵੇਂ ਹੱਦਾਂ ਪਾਰ ਵਿਰਾਸਤ ਪ੍ਰਬੰਧਨ ਵਿਚ ਸਾਕਾਰਤਮਿਕ ਸਹਿਯੋਗ ਦੀ ਪ੍ਰਤੀਕ ਕਾਰਜਸ਼ੀਲ ਮਿਸਾਲ ਹੈ |
ਇਸ ਸਥਾਨ ਵਿਖੇ ਜੀਵ ਵਿਗਿਆਨ ਦੇ ਭੰਡਾਰ, ਮਨੁੱਖੀ ਅਤੇ ਕੁਦਰਤੀ ਵਾਤਾਵਰਣ, ਪ੍ਰਮੁੱਖ ਟੀਚੇ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ, ਖੋਜ, ਸਿੱਖਿਆ, ਸਿਖਲਾਈ, ਸੁਧਾਰ ਭੂਮੀ ਪ੍ਰਬੰਧਨ, ਸਥਾਨਕ ਪ੍ਰਾਈਵੇਟ ਜ਼ਿੰਮੀਦਾਰਾ, ਸਰਕਾਰੀ ਏਜੰਸੀਆਂ, ਵੱਡੇ ਆਕਾਰ ਦੇ ਸਾਂਝੇ ਪ੍ਰਾਜੈਕਟ, ਮਨੋਰੰਜਨ ਕਿਰਿਆਵਾਂ ਸਥਾਨ, ਖ਼ੂਬਸੂਰਤ ਹੋਟਲ, ਸਾਧਾਰਣ ਰੂਪ ਵਿਚ ਭਿੰਨ ਭਿੰਨ ਸ਼੍ਰੇਣੀ ਦੇ ਅਮੀਰ ਪੌਦੇ, ਅਦਭੁਤ ਖ਼ੂਬਸੂਰਤ ਵਿਗਿਆਨ ਵਿਧੀ ਦੀ ਲੈਂਡ ਸਕੇਪਿੰਗ, ਪਹਾੜੀਆਂ ਦੇ ਨਾਰੰਗੀ ਕਿਰਮਚੀ ਕਸੀਦਾਕਾਰੀ ਸਿਲਪ ਦੇ ਦਿ੍ਸ਼ ਆਪਣੀ ਹੋਂਦ ਨੂੰ ਪ੍ਰਮਾਣਿਕਤਾ ਦਿੰਦੇ ਪ੍ਰਤੀਤ ਹੁੰਦੇ ਹਨ |
ਪਿ੍ੰਸ ਆਫ਼ ਵੇਲਜ਼ ਹੋਟਲ ਦਾ ਇਕ ਸ਼ਾਨਦਾਰ ਡਿਜ਼ਾਇਨ ਅਤੇ ਨਾਟਕੀ ਦਿ੍ਸ਼ ਇਸ ਵਾਤਾਵਰਣ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਚਿੰਨ੍ਹ ਹੈ | ਇਹ ਸੁੰਦਰ ਹੋਟਲ ਇਸ ਇਲਾਕੇ ਦਾ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਹੈ ਅਤੇ ਬਹੁਤ ਮਹਿੰਗਾ ਹੋਟਲ ਹੈ | ਇਸ ਹੋਟਲ ਤੋਂ ਝੀਲ ਨਜ਼ਰ ਆਉਂਦਾ ਹੈ |
ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਦੀ ਸੋਚ ਨੂੰ ਅਭਿਵਾਦਨ, ਸੱਜਦਾ ਕਰਨਾ ਬ ਣਦਾ ਹੈ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਝੀਲਾਂ ਦੀ ਵੰਡ ਨਹੀਂ ਹੋਣ ਦਿੱਤੀ ਕਿਉਂਕਿ ਅੱਧੀ ਝੀਲ ਅਮਰੀਕਾ ਵਿਚ ਅਤੇ ਅੱਧੀ ਝੀਲ ਕਨੇਡਾ ਵਿਚ ਆਉਂਦੀ ਸੀ ਪਰ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਨੇ ਸਾਂਝੀ ਸੋਚ ਅਪਣਾਉਂਦੇ ਹੋਏ ਕਿਹਾ, ”ਜੀਉਲੋਜ਼ੀ ਕੋਈ ਸੀਮਾਵਾਂ ਨਹੀਂ ਪਛਾਣਦੀ ਅਤੇ ਜਿਵੇਂ ਕਿ ਝੀਲ ਪਈ ਹੈ, ਕੋਈ ਵੀ ਮਨੁੱਖ ਦੁਆਰਾ ਬਣਾਈ ਗਈ ਸੀਮਾ ਪਾਣੀ ਨੂੰ ਵੱਖ ਨਹੀਂ ਕਰ ਸਕਦੀ” |
ਇਸ ਝੀਲ ਦੇ ਰਸਦੇ ਅਮਰੀਕਾ ਦੀ ਹੱਦ ਮੋਨਟਾਨਾ ਵਿਖੇ ਪਹੁੰਚਣ ਲਈ ਇਕ ਸ਼ਾਨਦਾਰ ਇਕ ਮੰਜ਼ਿਲਾ ਕਰੂਜ਼ (ਛੋਟਾ ਸ਼ਿੱਪ) ਦੀ ਵਰਤੋਂ ਕੀਤੀ ਜਾਂਦੀ ਹੈ | ਵਾਟਰਟਨ ਦਾ ਪ੍ਰਮੁੱਖ ਖਿੱਚ ਦਾ ਕੇਂਦਰ ਅਤੇ ਵਿਸ਼ੇਸ਼ ਮਹੱਤਵਪੂਰਨ ਮਨੋਰੰਜਨ ਦਾ ਸਾਧਨ ਹੈ ‘ਕਰੂਜ਼’ | ਕਰੂਜ਼ ਦੇ ਵਿਚ ਬੈਠ ਕੇ ਹੀ ਝੀਲ ਦੇ ਖੂਬਸੂਰਤ ਵੱਖ-ਵੱਖ ਸ਼੍ਰੇਣੀਆਂ ਦੇ ਪਹਾੜਾਂ ਦਾ ਨਜ਼ਾਰਾ ਲਿਆ ਜਾ ਸਕਦਾ ਹੈ | ਕਰੂਜ਼ ਵਿਚ ਸਫ਼ਰ ਕਰਨ ਦੀ ਟਿਕਟ ਲਗਦੀ ਹੈ ਅਤੇ ਇਸਦਾ ਸਮਾਂ ਨਿਰਧਾਰਿਤ ਹੈ | ਸਵੇਰੇ ਦਸ ਵਜੇ, ਇਕ ਵਜੇ ਅਤੇ ਸ਼ਾਮੀ ਚਾਰ ਵਜੇ ਕਰੂਜ਼ ਚਲਦਾ ਹੈ | ਕਿਉਂਕਿ ਇਹ ਝੀਲ ਲਗਭਗ 80 ਕਿਲੋਮੀਟਰ ਲੰਬੀ ਹੈ ਅਤੇ ਕਰੂਜ਼ ਦੇ ਆਉਣ ਜਾਣ ਲਈ ਦੋ ਘੰਟੇ ਲਗਦੇ ਹਨ | ਕਰੂਜ਼ ਵਿਚ ਖਾਣ-ਪੀਣ ਦਾ ਸਮਾਂ ਨਹੀਂ ਮਿਲਦਾ | ਨਾ ਹੀ ਕੋਈ ਪਾਖਾਨਾ ਹੈ | ਖਾਣ-ਪੀਣ ਦਾ ਸਾਮਾਨ ਨਾਲ ਲੈ ਕੇ ਜਾ ਸਕਦੇ ਹੋ | ਕਰੂਜ਼ ਵਿਚ ਨਿਸ਼ਚਿਤ ਅਤੇ ਨਿਰਧਾਰਿਤ ਸੀਟਾਂ ਹੀ ਹੁੰਦੀਆਂ ਹਨ | ਬੁਕਿੰਗ ਇਕ ਦਿਨ ਪਹਿਲਾਂ ਹੀ ਕਰਵਾਉਣੀਂ ਪੈਂਦੀ ਹੈ |
ਕਰੂਜ਼ ਦਾ ਚਾਲਕ ਅਤੇ ਉਸ ਨਾਲ ਉਸਦਾ ਇਕ ਸਹਾਇਕ ਹੁੰਦਾ ਹੈ ਜੋ ਕਰੂਜ਼ ਦੇ ਚੱਲਣ ਦੇ ਨਾਲ ਨਾਲ ਝੀਲ, ਪਹਾੜਾਂ, ਪ੍ਰਾਚੀਨਤਾ ਅਤੇ ਆਧੁਨਿਕ ਇਤਿਹਾਸ ਦੀ ਜਾਣਕਾਰੀ ਸਪੀਕਰ (ਮਾਈਕ) ‘ਤੇ ਦਿੰਦਾ ਰਹਿੰਦਾ ਹੈ |
ਜਦ ਕਰੂਜ਼ ਚਲਦਾ ਹੈ ਕੁਝ ਦੇਰ ਬਾਅਦ ਹੀ ਸਰ-ਸਰ ਤੇਜ਼ ਹਵਾਵਾਂ ਪਿਛਾਂਹ ਨੂੰ ਪਿਛਾੜਦੀਆਂ ਹਨ | ਉਚੀਆਂ ਪਹਾੜੀਆਂ ਦੇ ਵਿਚਕਾਰ ਝੀਲ ਵਿਚ ਚਲਦਾ ਕਰੂਜ਼ ਕਿਸੇ ਵਰਗ ਤੋਂ ਘੱਟ ਪ੍ਰਤੀਤ ਨਹੀਂ ਹੁੰਦਾ | ਲਗਭਗ ਇਕ ਘੰਟੇ ਬਾਅਦ ਅਮਰੀਕਾ ਦਾ ਬਾਰਡਰ ਮੋਨਟਾਨਾ ਆ ਜਾਂਦਾ ਹੈ ਜਿੱਥੇ ਝੀਲ ਖ਼ਤਮ ਹੋ ਜਾਂਦੀ ਹੈ | ਕਰੂਜ਼ ਦੀ ਉਪਰਲੀ ਤੇ ਹੇਠਲੀ ਮੰਜ਼ਿਲ ਉਪਰ ਬੈਠਣ ਲਈ ਸੀਟਾਂ ਦਾ ਪ੍ਰਬੰਧ ਹੈ | ਫ਼ੋਟੋਗ੍ਰਾਫੀ ਕਰਨ ਦਾ ਇੱਥੇ ਆਪਣਾ ਹੀ ਲੁਤਫ਼ ਹੈ | ਸੱਜੇ ਖੱਬੇ ਪਹਾੜਾਂ ਵਿਚ ਕੀਤੀ ਗਈ ਵਿਗਿਆਨਕਿ ਤਰਤੀਬ ਨਾਲ ਲੈਂਡ ਸਕੇਪਿੰਗ ਜੰਨਤ ਦੇ ਬੂਹੇ ਖੋਲ੍ਹ ਦਿੰਦੀ ਹੈ | ਜਿੱਥੇ ਕਰੂਜ਼ ਰੁਕਦਾ ਹੈ ਉਸ਼ ਸਰਹੱਦ ਦੇ ਨਾਲ 1926 ਦੇ ਸਮੇਂ ਦੀਆਂ ਸ਼ੈਡਾਂ ਵੀ ਮੌਜੂਦ ਹਨ |
ਇੱਥੋਂ ਦਾ ਵਾਤਾਵਰਣ, ਮਨੋਹਾਰੀ ਦਿ੍ਸ਼ ਆਪਣੀ ਸੰਸਕ੍ਰਿਤੀ ਸ਼ਿਲਪ ਦਾ ਨਿਰਮਾਣ ਕਰਦੇ ਨਜ਼ਰ ਆਉਂਦੇ ਹਨ | ਇਹ ਸਰਹੱਦ ਮਾਨਵੀ ਕੀਮਤਾਂ ਦੀ ਸੁੰਦਰਤਾ ਅਤੇ ਪ੍ਰੇਮ ਭਾਵਨਾ ਦੀ ਸੰਵੇਦਨਾ ਦਾ ਸੰਦੇਸ਼ ਦਿੰਦੀ ਹੈ | ਇੱਥੋਂ ਦਾ ਅਧਿਆਤਮਿਕ ਪਰ ਸਕੂਨ ਵਾਤਾਵਰਣ ਮਨੋਰੰਜਨ ਦੀ ਨੀਤੀ ਨੂੰ ਜੰਨਤ ਵਿਚ ਤਬਦੀਲ ਕਰ ਦਿੰਦਾ ਹੈ |
ਇਥੋਂ ਦਾ ਪ੍ਰਸ਼ਾਸਨ ਸਮਾਜ ਦੇ, ਯਾਤਰੀਆਂ ਦੇ ਪ੍ਰਤੀ ਨਿਸ਼ਠਾ, ਕਰਤੱਵ ਭਾਵਨਾ ਨੂੰ ਸਦੈਵ ਅਰਪਿਤ ਕਰਨ ਦੀ ਉਮੰਗ ਵਿਚ ਰਹਿੰਦਾ ਹੈ | ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੰਯੁਕਤ ਮਿਸ਼ਰਣ ਵੀ ਜੀਵਨ ਨੂੰ ਭੌਤਿਕ ਸਮਰਿਧੀ ਪ੍ਰਦਾਨ ਕਰਦਾ ਹੈ | ਝੀਲ ਦਾ ਨੀਲਾ ਗਹਿਰਾ ਪਾਣੀ ਜਗ੍ਹਾ ਜਗ੍ਹਾ ‘ਤੇ ਰੰਗ ਬਦਲਦਾ ਸਾਫ਼ ਸ਼ੁੱਧਤਾ ਦਾ ਸੰਦੇਸ਼ ਦਿੰਦਾ ਹੋਇਆ ਆਪਣਾ ਪਖ ਆਪਣੇ ਆਪ ਖੋਲ੍ਹਦਾ ਹੈ |
ਜਦ ਕਰੂਜ਼ ਚਲਦਾ ਹੈ ਤਾਂ ਪਿਛਲੇ ਪਾਸੇ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਪਾਣੀ ਨੂੰ ਵੱਡੀ ਮਧਾਣੀ ਨਾਲ ਰਿੜਕਿਆ ਜਾ ਰਿਹਾ ਹੋਵੇ | ਪਾਣੀ ਦਾ ਰਿੜਕਣਾ ਕਈ ਤਰ੍ਹਾਂ ਦੇ ਰੰਗ ਬਣਾਉਂਦਾ ਹੈ ਜਿਵੇਂ ਪਾਣੀ ਉਪੱਰ ਮੱਖਣ ਤੈਰ ਰਿਹਾ ਹੋਵੇ | ਕਰੂਜ਼ ਦੇ ਸਹਿ ਯਾਤਰੀ ਨੀਤੀ-ਨਿਯਮਾਂ ਦੀ ਪ੍ਰਭੂਤਵ ਵਿਚ ਬੱਝੇ ਹੁੰਦੇ ਹਨ | ਕੋਈ ਵੀ ਉਲੰਘਣ ਨਹੀਂ ਕਰ ਸਕਦਾ | ਸਿਰਜਨਾਤਮਿਕ ਅਤੇ ਵਿਚਾਰ ਦੇ ਬਣਾਈ ਰੱਖਣਾ ਜ਼ਰੂਰੀ ਹੈ | ਕਰੂਜ਼ ਜਦੋਂ ਚਲਦਾ ਹੋਇਆ ਅੱਗੇ ਵਧਦਾ ਹੈ ਤਾਂ ਨਾਟਕੀਏ ਢੰਗ ਨਾਲ ਅੱਗੇ ਆਉਂਦੇ ਜਗਿਆਸਾਮਈ ਦਿ੍ਸ਼ ਪਰਿਵਰਤਨਾਂ ਦਾ ਸਵਾਗਤ ਕਰਦੇ ਹਨ | ਅਲਬੱਤਾ ਪਰਤ-ਦਰ-ਪਰਤ ਦਿ੍ਸ਼ ਖੁਲ੍ਹਦੇ ਜਾਂਦੇ ਹਨ | ਜਗਿਆਸਾ ਨੂੰ ਸੰਪੂਰਨਤਾ ਦੀ ਮਿਲਦੀ ਹੈ |
ਪਹਾੜਾਂ ਦੀ ਵੀ ਇਕ ਭਾਸ਼ਾ ਹੁੰਦੀ ਹੈ, ਜੋ ਪਹਾੜਾਂ ਦੇ ਪੈਰ੍ਹਾਂ ਵਿਚ ਸ਼ੁੱਧ ਜਲ ਅਰਚਨਾ ਪੂਜਾ ਕਰਦਾ ਹੋਇਆ ਆਸਥਾ ਨਿਰਮਾਣ ਕਰਦਾ ਹੈ, ਉਸ ਭਾਸ਼ਾ ਨੂੰ ਬਹਿਰੋ, ਸੂਰਦਾਸ, ਗੁੰਗੇ-ਬੋਲੇ ਵੀ ਸਮਝ ਸਕਦੇ ਹਾਂ | ਇਕ ਪਹਾੜ ਇਹ ਤਰ੍ਹਾਂ ਪ੍ਰੀਤ ਹੁੰਦੇ ਹਨ ਜਿਸ ਤਰ੍ਹਾਂ ਕੋਈ ਸਾਧੂ ਹੱਥ ਵਿਚ ਕੰਮਡਲ ਅਤੇ ਕਟੋਰੇ ਲੈ ਕੇ ਯਾਤਰਾਂ ਦਾ ਆਗਮਨ ਕਰ ਰਿਹਾ ਹੋਵੇ |
ਪੀਤਾਂਬਰੀ, ਨਾਰੰਗੀ, ਕਿਰਮਚੀ ਪੌਦਿਆਂ ਦੀ ਸੁੰਦਰਤਾ | ਕਰਘਾ ਦੀ ਤਰ੍ਹਾਂ ਪਾਣੀ ਦੀਆਂ ਲਹਿਰਾਂ ਚਾਦਰਾਂ ਬੁਣਦੀਆਂ ਪ੍ਰਤੀਤ ਹੁੰਦੀਆਂ ਹਨ | ਝੀਲ ਦੇ ਛਿਤਲੇ ਪਾਣੀ ਵਿਚ ਬੱਚੇ, ਨੌਜਵਾਨ ਸਭ ਫੋਟੋ ਖਿਚਵਾਣ ਦੀ ਰੁਚੀ ਰਖਦੇ ਹਨ | ਪਹਾੜ ਦੀਆਂ ਚੋਟੀਆਂ ਕਿਸੇ ਟਿਟਾਉਣੇ ਦਾ ਕਾਰਜ ਵੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ | ਅੱਖਾਂ ਜਦ ਨਵੇਂ ਨਵੇਂ ਦਿ੍ਸ਼ ਵੇਖਦੀਆਂ ਹਨ ਹਿਰਦੇ ਵਿਚ ਖੂਬਸੂਰਤ ਪਲ ਅੰਕੁਰਿਤ ਹੋ ਜਾਂਦੇ ਹਨ | ਵਾਕਿਆ ਹੀ ਇਹ ਸਥਾਨ ਕਿਸੇ ਜੰਨਤ ਤੋਂ ਘੱਟ ਨਹੀਂ |
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਓਕਾਂਰ ਨਗਰ, ਗੁਰਦਾਸਪੁਰ (ਪੰਜਾਬ)
ਮੋ: 98156-25409
ਐਡਮਿੰਟਨ, ਕਨੇਡਾ – 98156-25409 ਵਟਸਐਪ